ਪੰਜਾਬ

punjab

ETV Bharat / entertainment

ਰਣਵੀਰ ਸਿੰਘ ਨੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ 'ਤੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ, ਪਤਨੀ ਦੀਪਿਕਾ ਨਾਲ ਫੋਟੋ ਸ਼ੇਅਰ ਕਰਕੇ ਟ੍ਰੋਲ ਕਰਨ ਵਾਲਿਆਂ ਦੇ ਮੂੰਹ ਕੀਤੇ ਬੰਦ - ਰਣਵੀਰ ਸਿੰਘ

ਪਤਨੀ ਦੀਪਿਕਾ ਪਾਦੂਕੋਣ ਨਾਲ ਇੱਕ ਖੂਬਸੂਰਤ ਤਸਵੀਰ ਸ਼ੇਅਰ ਕਰਕੇ ਰਣਵੀਰ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸ ਦੇ ਜਨਮਦਿਨ 'ਤੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਟ੍ਰੋਲ ਕਰਨ ਵਾਲਿਆਂ ਨੂੰ ਵੀ ਚੁੱਪ ਕਰਾਇਆ ਹੈ।

ਰਣਵੀਰ ਸਿੰਘ
ਰਣਵੀਰ ਸਿੰਘ

By

Published : Jul 10, 2023, 10:39 AM IST

ਹੈਦਰਾਬਾਦ:ਰਣਵੀਰ ਸਿੰਘ ਨੇ ਹਾਲ ਹੀ ਵਿੱਚ ਆਪਣਾ 38ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਰਣਵੀਰ ਸਿੰਘ 6 ਜੁਲਾਈ ਨੂੰ 38 ਸਾਲ ਦੇ ਹੋ ਗਏ ਹਨ। ਇਸ ਮੌਕੇ 'ਤੇ ਰਣਵੀਰ ਸਿੰਘ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ, ਸੈਲੇਬਸ ਅਤੇ ਖਾਸ ਦੋਸਤਾਂ ਵਲੋਂ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਦਿੱਤੀ ਗਈ। ਇਸ ਦੇ ਨਾਲ ਹੀ ਰਣਵੀਰ ਸਿੰਘ ਨੂੰ ਆਪਣੇ ਜਨਮਦਿਨ 'ਤੇ ਸਟਾਰ ਪਤਨੀ ਦੀਪਿਕਾ ਪਾਦੂਕੋਣ ਦੀ ਕੋਈ ਵੀ ਸੋਸ਼ਲ ਮੀਡੀਆ ਪੋਸਟ ਨਹੀਂ ਮਿਲੀ। ਜੀ ਹਾਂ, ਦੀਪਿਕਾ ਨੇ ਇਸ ਸਾਲ ਪਤੀ ਰਣਵੀਰ ਸਿੰਘ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਨਹੀਂ ਦਿੱਤੀਆਂ।

ਇਸ ਤੋਂ ਬਾਅਦ ਦੀਪਿਕਾ ਪਾਦੂਕੋਣ ਦੇ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਨੂੰ ਅਤੇ ਰਣਵੀਰ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਜੋੜੇ ਦੇ ਵੱਖ ਹੋਣ ਦੀਆਂ ਖਬਰਾਂ ਫੈਲਣ ਲੱਗੀਆਂ। ਇਸ ਦੌਰਾਨ ਰਣਵੀਰ ਸਿੰਘ ਨੇ ਪਤਨੀ ਦੀਪਿਕਾ ਪਾਦੂਕੋਣ ਨਾਲ ਜਨਮਦਿਨ ਸੈਲੀਬ੍ਰੇਸ਼ਨ ਦੀ ਤਸਵੀਰ ਸ਼ੇਅਰ ਕੀਤੀ ਹੈ।

ਇਹ ਤਸਵੀਰ ਬਲੈਕ ਐਂਡ ਵ੍ਹਾਈਟ ਹੈ, ਜੋ ਬਹੁਤ ਖੂਬਸੂਰਤ ਹੈ। ਇਸ ਤਸਵੀਰ 'ਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਇਕ ਜਹਾਜ਼ 'ਚ ਹਨ ਅਤੇ ਦੋਵੇਂ ਸਮੁੰਦਰ ਜਹਾਜ਼ 'ਚੋਂ ਬਾਹਰ ਝਾਕ ਰਹੇ ਹੈ ਅਤੇ ਖੁਸ਼ ਵੀ ਹਨ। ਇਸ ਤਸਵੀਰ ਨੂੰ ਸ਼ੇਅਰ ਕਰਕੇ ਰਣਵੀਰ ਸਿੰਘ ਨੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।

ਰਣਵੀਰ ਸਿੰਘ

ਰਣਵੀਰ ਸਿੰਘ ਨੇ ਪਤਨੀ ਦੀਪਿਕਾ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ 'ਮੈਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਮੇਰੇ ਪ੍ਰਸ਼ੰਸਕਾਂ ਦਾ ਧੰਨਵਾਦ।'' ਜਸ਼ਨ ਤੋਂ ਬਾਅਦ ਰਣਵੀਰ ਸਿੰਘ ਪਤਨੀ ਦੀਪਿਕਾ ਨਾਲ ਅਲੀਬਾਗ ਤੋਂ ਮੁੰਬਈ ਪਹੁੰਚੇ ਅਤੇ ਉਨ੍ਹਾਂ ਨੂੰ ਕਾਰ 'ਚ ਦੇਖਿਆ ਗਿਆ। ਇੱਥੇ, ਸਟਾਰ ਜੋੜੇ ਨੂੰ ਇੱਕ ਕਾਰ ਵਿੱਚ ਇਕੱਠੇ ਦੇਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਜੋੜੇ ਨੇ ਆਪਣਾ ਜਨਮਦਿਨ ਅਲੀਬਾਗ 'ਚ ਮਨਾਇਆ।

ਰਣਵੀਰ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਦੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 28 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਦੀਪਿਕਾ ਪਾਦੂਕੋਣ ਫਿਲਮ ਪ੍ਰੋਜੈਕਟ ਕੇ ਅਤੇ ਰਿਤਿਕ ਰੋਸ਼ਨ ਨਾਲ ਫਿਲਮ ਫਾਈਟਰ ਨੂੰ ਲੈ ਕੇ ਚਰਚਾ 'ਚ ਹੈ। ਦੋਵਾਂ ਫਿਲਮਾਂ ਦੇ ਰਿਲੀਜ਼ ਹੋਣ 'ਚ ਅਜੇ ਸਮਾਂ ਹੈ। ਫਾਈਟਰ ਜਨਵਰੀ 2025 ਵਿੱਚ ਰਿਲੀਜ਼ ਹੋਵੇਗੀ, ਜਦੋਂ ਕਿ ਪ੍ਰੋਜੈਕਟ ਕੇ 12 ਜਨਵਰੀ 2024 ਨੂੰ ਰਿਲੀਜ਼ ਹੋਵੇਗੀ।

ABOUT THE AUTHOR

...view details