ਪੰਜਾਬ

punjab

ETV Bharat / entertainment

Swatantra Veer Savarkar First Look Out: ਕਰੋ ਫਿਰ ਪਹਿਚਾਣ ਕੌਣ ਹੈ ਇਹ ਅਦਾਕਾਰ? - ਵੀਰ ਸਾਵਰਕਰ

Swatantra Veer Savarkar First Look Out: ਫਿਲਮ ਦੀ ਸ਼ੂਟਿੰਗ ਇਸ ਸਾਲ ਅਗਸਤ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਇਸ ਫਿਲਮ ਦੀ ਸਕ੍ਰਿਪਟ ਦਾ ਕੰਮ ਪੂਰਾ ਹੋ ਚੁੱਕਾ ਹੈ। ਇਸ ਦੇ ਨਾਲ ਹੀ ਰਣਦੀਪ ਇਸ ਰੋਲ 'ਚ ਆਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।

Swatantra Veer Savarkar First Look Out: ਕਰੋ ਫਿਰ ਪਹਿਚਾਣ ਕੌਣ ਹੈ ਇਹ ਅਦਾਕਾਰ?
Swatantra Veer Savarkar First Look Out: ਕਰੋ ਫਿਰ ਪਹਿਚਾਣ ਕੌਣ ਹੈ ਇਹ ਅਦਾਕਾਰ?

By

Published : May 28, 2022, 12:57 PM IST

ਹੈਦਰਾਬਾਦ: ਅੱਜ (28 ਮਈ) ਵੀਰ ਸਾਵਰਕਰ ਦੀ 139ਵੀਂ ਜਯੰਤੀ ਹੈ। ਇਸ ਮੌਕੇ ਸ਼ਨੀਵਾਰ ਨੂੰ ਉਨ੍ਹਾਂ ਦੇ ਜੀਵਨ 'ਤੇ ਬਣ ਰਹੀ ਫਿਲਮ 'ਸਵਤੰਤਰ ਵੀਰ ਸਾਵਰਕਰ' ਦਾ ਪਹਿਲਾ ਲੁੱਕ ਰਿਲੀਜ਼ ਕੀਤਾ ਗਿਆ ਹੈ। ਫਿਲਮ 'ਚ ਅਦਾਕਾਰ ਰਣਦੀਪ ਹੁੱਡਾ ਵੀਰ ਸਾਵਰਕਰ ਦੀ ਭੂਮਿਕਾ 'ਚ ਹੋਣਗੇ। ਪਹਿਲੀ ਲੁੱਕ 'ਚ ਰਣਦੀਪ ਨੂੰ ਪਛਾਣਨਾ ਮੁਸ਼ਕਿਲ ਹੋ ਰਿਹਾ ਹੈ। ਫਿਲਮ ਨੂੰ ਮਹੇਸ਼ ਮਾਂਜਰੇਕਰ ਡਾਇਰੈਕਟ ਕਰ ਰਹੇ ਹਨ। ਫਿਲਮ ਦੇ ਨਿਰਮਾਤਾ ਸੰਦੀਪ ਸਿੰਘ ਅਤੇ ਆਨੰਦ ਪੰਡਿਤ ਹਨ।

ਤੁਹਾਨੂੰ ਦੱਸ ਦੇਈਏ ਫਿਲਮ ਦੀ ਸ਼ੂਟਿੰਗ ਇਸ ਸਾਲ ਅਗਸਤ 'ਚ ਸ਼ੁਰੂ ਹੋਣ ਜਾ ਰਹੀ ਹੈ। ਫਿਲਮ ਆਲੋਚਕ ਤਰਨ ਆਦਰਸ਼ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਫਿਲਮ ਦੀ ਸਕ੍ਰਿਪਟ ਦਾ ਕੰਮ ਪੂਰਾ ਹੋ ਚੁੱਕਾ ਹੈ। ਇਸ ਦੇ ਨਾਲ ਹੀ ਰਣਦੀਪ ਇਸ ਰੋਲ 'ਚ ਆਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।

ਰਣਦੀਪ ਸੁਤੰਤਰਤਾ ਅੰਦੋਲਨ ਵਿੱਚ ਭਾਗੀਦਾਰ ਵਿਨਾਇਕ ਦਾਮੋਦਰ ਸਾਵਰਕਰ ਦੀ ਭੂਮਿਕਾ ਨਿਭਾ ਕੇ ਖੁਸ਼ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰ ਨੇ ਇਸ ਰੋਲ ਲਈ ਵਜ਼ਨ ਘਟਾਉਣਾ ਸ਼ੁਰੂ ਕਰ ਦਿੱਤਾ ਹੈ।

ਰਣਦੀਪ ਸਰਬਜੀਤ ਤੋਂ ਪ੍ਰਭਾਵਿਤ ਸੀ: ਇਸ ਤੋਂ ਪਹਿਲਾਂ ਰਣਦੀਪ ਹੁੱਡਾ ਨੇ ਫਿਲਮ ਸਰਬਜੀਤ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਸੀ। ਇਕ ਇੰਟਰਵਿਊ 'ਚ ਰਣਦੀਪ ਹੁੱਡਾ ਨੇ ਖੁਲਾਸਾ ਕੀਤਾ ਸੀ ਕਿ ਉਹ ਕਈ ਸਾਲਾਂ ਤੋਂ ਇਸ ਵਿਸ਼ੇ 'ਤੇ ਫਿਲਮ ਬਣਾਉਣ ਬਾਰੇ ਸੋਚ ਰਹੇ ਸਨ। ਫਿਲਮ ਦੇ ਨਿਰਦੇਸ਼ਕ ਮਹੇਸ਼ ਮਾਂਜਰੇਕਰ ਹਨ ਜੋ ਮਰਾਠੀ ਹਨ ਅਤੇ ਉਨ੍ਹਾਂ ਨੂੰ ਸਾਵਰਕਰ ਬਾਰੇ ਸਹੀ ਜਾਣਕਾਰੀ ਹੈ।

ਰਣਦੀਪ ਨੂੰ ਪਛਾਣਨਾ ਮੁਸ਼ਕਿਲ ਹੈ:ਤੁਹਾਨੂੰ ਦੱਸ ਦੇਈਏ ਕਿ ਐਸ਼ਲੇ ਰੇਬੈਲੋ ਨੇ 'ਸਵਤੰਤਰ ਵੀਰ ਸਾਵਰਕਰ' ਦੀ ਪਹਿਲੀ ਲੁੱਕ ਦੀ ਪੋਸ਼ਾਕ ਤਿਆਰ ਕੀਤੀ ਹੈ। ਇਸ ਦੇ ਨਾਲ ਹੀ ਅਦਾਕਾਰ ਦਾ ਵੀਰ ਸਾਵਰਕਰ ਲੁੱਕ ਮੇਕਅੱਪ ਆਰਟਿਸਟ ਰੇਣੂਕਾ ਪਿੱਲਈ ਨੇ ਦਿੱਤਾ ਹੈ। ਇਸ ਦੇ ਨਾਲ ਹੀ ਰਣਦੀਪ ਮਰਾਠੀ ਭਾਸ਼ਾ ਦੀ ਵੀ ਤਿਆਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ:ਮੁੱਧੇ ਮੂੰਹ ਡਿੱਗੀ ਕੰਗਨਾ ਦੀ ਫਿਲਮ ਧਾਕੜ, 8ਵੇਂ ਦਿਨ ਵਿਕੀਆਂ ਸਿਰਫ਼ 20 ਟਿਕਟਾਂ

ABOUT THE AUTHOR

...view details