ਮੁੰਬਈ: ਅਗਸਤ 2023 'ਚ ਬਾਲੀਵੁੱਡ 'ਚ ਕਈ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਬਾਲੀਵੁੱਡ ਖਿਡਾਰੀ ਅਕਸ਼ੈ ਕੁਮਾਰ ਨੇ ਵੀ ਆਪਣੀ ਬਹੁ-ਉਡੀਕੀ ਜਾਣ ਵਾਲੀ ਫਿਲਮ 'ਓ ਮਾਈ ਗੌਡ 2' ਦੀ ਰਿਲੀਜ਼ ਡੇਟ ਦਾ ਐਲਾਨ ਅੱਜ ਯਾਨੀ 9 ਜੂਨ ਨੂੰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਸੰਨੀ ਦਿਓਲ ਦੀ ਫਿਲਮ 'ਗਦਰ-2' ਵੀ ਅਗਸਤ 'ਚ ਰਿਲੀਜ਼ ਹੋਣ ਜਾ ਰਹੀ ਹੈ। ਅਗਸਤ 'ਚ 'ਓ ਮਾਈ ਗੌਡ 2' ਅਤੇ 'ਗਦਰ 2' ਦੇ ਰਿਲੀਜ਼ ਹੋਣ ਦੇ ਡਰੋਂ ਰਣਬੀਰ ਕਪੂਰ ਨੇ ਆਪਣੀ ਫਿਲਮ 'ਐਨੀਮਲ' ਤੋਂ ਪਿੱਛੇ ਹੱਟ ਗਏ ਹਨ। ਅਦਾਕਾਰ ਦੀ ਫਿਲਮ ਐਨੀਮਲ 11 ਅਗਸਤ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਸ ਨੂੰ ਟਾਲ ਦਿੱਤਾ ਗਿਆ ਹੈ। ਹੁਣ ਅਕਸ਼ੈ ਕੁਮਾਰ ਆਪਣੀ ਫਿਲਮ ਰਾਹੀਂ ਦਬਦਬਾ ਬਣਾਉਣ ਜਾ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਸੰਦੀਪ ਵੰਗਾ ਰੈੱਡੀ ਦੇ ਨਿਰਦੇਸ਼ਨ ਹੇਠ ਬਣ ਰਹੀ ਮਲਟੀਸਟਾਰਰ ਫਿਲਮ 'ਐਨੀਮਲ' ਹੁਣ 11 ਅਗਸਤ ਨੂੰ ਰਿਲੀਜ਼ ਨਹੀਂ ਹੋਵੇਗੀ। ਇਸ ਫਿਲਮ 'ਚ ਰਣਬੀਰ ਕਪੂਰ ਅਤੇ ਸਾਊਥ ਅਦਾਕਾਰਾ ਰਸ਼ਮਿਕਾ ਮੰਡਾਨਾ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਇਸ ਫਿਲਮ 'ਚ ਅਨਿਲ ਕਪੂਰ ਅਤੇ ਬੌਬੀ ਦਿਓਲ ਵੀ ਨਜ਼ਰ ਆਉਣਗੇ।
- Diljit Doshanjh: ਟੇਲਰ ਸਵਿਫਟ ਨਾਲ ਡੇਟਿੰਗ ਦੀਆਂ ਖਬਰਾਂ 'ਤੇ ਦਿਲਜੀਤ ਦੁਸਾਂਝ ਦੀ ਆਈ ਮਜ਼ੇਦਾਰ ਪ੍ਰਤੀਕਿਰਿਆ, ਕਿਹਾ- 'ਯਾਰ ਪ੍ਰਾਈਵੇਸੀ ਨਾਮ...'
- OMG 2 Release Date OUT: ਇੰਤਜ਼ਾਰ ਖਤਮ...ਅਕਸ਼ੈ ਕੁਮਾਰ ਦੀ ਫਿਲਮ OMG 2 ਦੀ ਰਿਲੀਜ਼ ਡੇਟ ਦਾ ਐਲਾਨ, ਫਿਲਮ ਇਸ ਦਿਨ ਹੋਵੇਗੀ ਰਿਲੀਜ਼
- ਨਿਤੇਸ਼ ਤਿਵਾਰੀ ਦੀ 'ਰਾਮਾਇਣ' 'ਚ ਰਣਬੀਰ ਬਣੇਗਾ ਰਾਮ, ਆਲੀਆ ਬਣੇਗੀ ਸੀਤਾ, ਇਹ ਸੁਪਰਸਟਾਰ ਬਣੇਗਾ ਰਾਵਣ