ਹੈਦਰਾਬਾਦ:ਬਾਲੀਵੁੱਡ 'ਤੇ ਤਾਂ ਜਿਵੇਂ ਗ੍ਰਹਿਣ ਹੀ ਲੱਗ ਗਿਆ ਹੈ। ਇੱਕ ਤੋਂ ਬਾਅਦ ਇੱਕ ਹਿੰਦੀ ਫ਼ਿਲਮਾਂ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਆਮਿਰ ਖਾਨ ਦੀ 'ਲਾਲ ਸਿੰਘ ਚੱਢਾ' ਅਤੇ ਵਿਜੇ ਦੇਵਰਕੋਂਡਾ ਦੀ 'ਲਾਇਗਰ' ਤੋਂ ਬਾਅਦ ਹੁਣ 400 ਕਰੋੜ ਦੇ ਬਜਟ ਵਾਲੀ ਮਲਟੀਸਟਾਰਰ ਫਿਲਮ 'ਬ੍ਰਹਮਾਸਤਰ' ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਬਾਈਕਾਟ ਦਾ ਸ਼ਿਕਾਰ ਹੈ। ਇਸ ਦੌਰਾਨ ਬੀਤੀ ਰਾਤ ਉਜੈਨ (ਮੱਧ ਪ੍ਰਦੇਸ਼) ਦੇ ਮਹਾਕਾਲੇਸ਼ਵਰ ਮੰਦਰ 'ਚ ਫਿਲਮ ਦੀ ਲੀਡ ਸਟਾਰਕਾਸਟ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਅਜਿਹੇ 'ਚ ਰਣਬੀਰ-ਆਲੀਆ ਨੂੰ ਬਿਨਾਂ ਦੇਖੇ ਹੀ ਇੱਥੋਂ ਪਰਤਣਾ ਪਿਆ। ਦਰਅਸਲ 11 ਸਾਲ ਪਹਿਲਾਂ ਰਣਬੀਰ ਕਪੂਰ ਨੇ ਬੀਫ ਨੂੰ ਲੈ ਕੇ ਬਿਆਨ ਦਿੱਤਾ ਸੀ, ਜਿਸ ਦੇ ਵਿਰੋਧ 'ਚ ਬਜਰੰਗ ਦਲ ਨੇ ਰਣਬੀਰ ਅਤੇ ਆਲੀਆ ਨੂੰ ਮੰਦਰ ਨਹੀਂ ਜਾਣ ਦਿੱਤਾ ਸੀ। ਜਾਣੋ ਬੀਫ 'ਤੇ ਰਣਬੀਰ ਕਪੂਰ ਨੇ ਕੀ ਦਿੱਤਾ ਸੀ ਬਿਆਨ।
ਬੀਫ 'ਤੇ ਰਣਬੀਰ ਕਪੂਰ ਦਾ 11 ਸਾਲ ਪੁਰਾਣਾ ਬਿਆਨ:ਮਹਾਕਾਲੇਸ਼ਵਰ ਮੰਦਰ 'ਚ ਇਹ ਸਾਰਾ ਹੰਗਾਮਾ ਉਦੋਂ ਹੋਇਆ ਜਦੋਂ ਬੀਫ 'ਤੇ ਰਣਬੀਰ ਕਪੂਰ ਦੇ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ। ਮੀਡੀਆ ਮੁਤਾਬਕ ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਇੰਟਰਵਿਊ 'ਚ ਰਣਬੀਰ ਕਪੂਰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ 'ਆਈ ਐਮ ਬਿਗ ਬੀਫ ਬੁਆਏ' ਮਤਲਬ ਮੈਨੂੰ ਬੀਫ ਖਾਣਾ ਪਸੰਦ ਹੈ। ਇਹ ਵੀਡੀਓ 11 ਸਾਲ ਪੁਰਾਣੀ ਹੈ। ਰਣਬੀਰ ਕਪੂਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਮਟਨ, ਪੇਆ, ਰੈੱਡ ਮੀਟ ਵੀ ਬਹੁਤ ਪਸੰਦ ਹੈ। ਇਸ ਤੋਂ ਇਲਾਵਾ ਰਣਬੀਰ ਨੇ ਇਹ ਵੀ ਕਿਹਾ ਸੀ, 'ਮੈਨੂੰ ਬੀਫ ਅਤੇ ਡਕ ਵੀ ਖਾਣਾ ਪਸੰਦ ਹੈ।'
ਪਰ ਫਿਲਹਾਲ ਇਸ ਵੀਡੀਓ ਬਾਰੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਦੇ ਬਿਆਨ ਨਾਲ ਛੇੜਛਾੜ ਕਰਕੇ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ। ਬਸ ਫਿਰ ਕੀ ਸੀ, ਲੋਕਾਂ ਨੇ ਰਣਬੀਰ ਦਾ ਮਜ਼ਾਕ ਉਡਾਇਆ ਅਤੇ ਫਿਲਮ ਦੇ ਬਾਈਕਾਟ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।