ਮੁੰਬਈ (ਬਿਊਰੋ): ਬਾਲੀਵੁੱਡ ਦੇ ਖੂਬਸੂਰਤ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ 'ਤੂੰ ਝੂਠੀ ਮੈਂ ਮੱਕਾਰ' ਨੂੰ ਲੈ ਕੇ ਚਰਚਾ 'ਚ ਹਨ। ਰਣਬੀਰ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਹ ਫਿਲਮ 8 ਮਾਰਚ ਨੂੰ ਹੋਲੀ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਰਣਬੀਰ ਵੀ ਫਿਲਮ 'ਤੂੰ ਝੂਠੀ ਮੈਂ ਮੱਕਾਰ' ਨਾਲ ਧਮਾਕੇ ਕਰਨ ਦੇ ਮੂਡ 'ਚ ਹਨ। ਇਸ ਤੋਂ ਪਹਿਲਾਂ ਰਣਬੀਰ ਕਪੂਰ ਨੇ ਫਿਲਮ 'ਬ੍ਰਹਮਾਸਤਰ' ਨਾਲ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਸੀ। ਹੁਣ ਉਹ 'ਤੂੰ ਝੂਠੀ ਮੈਂ ਮੱਕਾਰ' ਨਾਲ ਉਹੀ ਕਰਿਸ਼ਮਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲ ਹੀ 'ਚ ਉਹ ਫਿਲਮ 'ਤੂੰ ਝੂਠੀ ਮੈਂ ਮੱਕਾਰ' ਦੀ ਪ੍ਰਮੋਸ਼ਨ ਲਈ ਕੋਲਕਾਤਾ ਦੇ ਮਸ਼ਹੂਰ ਕ੍ਰਿਕਟ ਸਟੇਡੀਅਮ ਈਡਨ ਗਾਰਡਨ ਪਹੁੰਚੇ ਸਨ। ਉੱਥੇ ਉਨ੍ਹਾਂ ਦੀ ਮੁਲਾਕਾਤ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨਾਲ ਹੋਈ। ਦੋਵੇਂ ਸਿਤਾਰੇ ਈਡਨ ਗਾਰਡਨ ਦੇ ਮੈਦਾਨ 'ਤੇ ਸਪੋਰਟੀ ਲੁੱਕ 'ਚ ਨਜ਼ਰ ਆਏ।
ਦੱਸਿਆ ਜਾ ਰਿਹਾ ਸੀ ਕਿ ਰਣਬੀਰ ਕਪੂਰ ਦਿੱਗਜ ਖਿਡਾਰੀ ਸੌਰਵ ਗਾਂਗੁਲੀ ਦੀ ਬਾਇਓਪਿਕ 'ਚ ਨਜ਼ਰ ਆਉਣਗੇ। ਪਰ ਇੱਥੇ ਰਣਬੀਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਫਿਲਮ ਆਫਰ ਨਹੀਂ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਉਹ ਹਿੰਦੀ ਸਿਨੇਮਾ ਦੇ ਮਰਹੂਮ ਪਲੇਬੈਕ ਗਾਇਕ ਕਿਸ਼ੋਰ ਕੁਮਾਰ ਦੀ ਬਾਇਓਪਿਕ 'ਤੇ ਕੰਮ ਕਰ ਰਹੇ ਹਨ।