ਮੁੰਬਈ (ਬਿਊਰੋ): 'ਐਨੀਮਲ' ਮੇਕਰਸ ਨੇ ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫਿਲਮ ਦਾ ਟ੍ਰੇਲਰ 23 ਨਵੰਬਰ ਨੂੰ ਰਿਲੀਜ਼ ਕੀਤਾ ਹੈ। ਫਿਲਮ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੋ ਗਿਆ। ਟ੍ਰੇਲਰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਿਹਾ।
ਟ੍ਰੇਲਰ 'ਚ ਜਿਸ ਸੀਨ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਸੀ ਰਣਬੀਰ ਸਿੰਘ ਦਾ ਲੁੱਕ। ਫਿਲਮ 'ਚ ਰਣਬੀਰ ਦਾ ਲੁੱਕ ਬਾਲੀਵੁੱਡ ਦੇ ਸੰਜੂ ਬਾਬਾ ਉਰਫ ਸੰਜੇ ਦੱਤ ਨਾਲ ਮਿਲਦਾ-ਜੁਲਦਾ ਹੈ। ਹੁਣ ਸੰਜੇ ਦੱਤ ਹੈਸ਼ਟੈਗ ਐਕਸ (ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ) 'ਤੇ ਟ੍ਰੈਂਡ ਕਰਨਾ ਸ਼ੁਰੂ ਹੋ ਗਿਆ।
ਜੀ ਹਾਂ, ਤੁਸੀਂ ਸਹੀ ਪੜ੍ਹਿਆ...ਐਨੀਮਲ ਦੇ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ X 'ਤੇ ਹੈਸ਼ਟੈਗ ਸੰਜੇ ਦੱਤ ਟ੍ਰੈਂਡ ਕਰਨ ਲੱਗਾ। ਕੁਝ ਨੇਟੀਜ਼ਨਾਂ ਨੇ ਰਣਬੀਰ ਕਪੂਰ ਦੀ ਲੁੱਕ ਨੂੰ 2018 ਦੀ ਫਿਲਮ ਸੰਜੂ ਵਰਗਾ ਦੱਸਿਆ, ਜੋ ਸੰਜੇ ਦੱਤ ਦੇ ਜੀਵਨ 'ਤੇ ਆਧਾਰਿਤ ਸੀ, ਜਦੋਂ ਕਿ ਦੂਜਿਆਂ ਨੇ ਇਸ ਦੀ ਤੁਲਨਾ ਨੌਜਵਾਨ ਸੰਜੇ ਦੱਤ ਨਾਲ ਕੀਤੀ।