ਪੰਜਾਬ

punjab

ETV Bharat / entertainment

Animal Teaser: ਰਣਬੀਰ ਕਪੂਰ ਦੇ ਨਵੇਂ ਲੁੱਕ ਨੇ ਵਧਾਇਆ ਪ੍ਰਸ਼ੰਸਕਾਂ ਦਾ ਉਤਸ਼ਾਹ, ਇਸ ਦਿਨ ਰਿਲੀਜ਼ ਹੋਵੇਗਾ ਫਿਲਮ ਦਾ ਟੀਜ਼ਰ - Rashmika Mandanna

Animal: ਰਣਬੀਰ ਕਪੂਰ ਸਟਾਰਰ ਫਿਲਮ ਐਨੀਮਲ ਦੇ ਨਿਰਮਾਤਾਵਾਂ ਨੇ ਸੋਮਵਾਰ ਨੂੰ ਫਿਲਮ ਦਾ ਇੱਕ ਨਵਾਂ ਪੋਸਟਰ ਰਿਲੀਜ਼ ਕੀਤਾ ਹੈ, ਜਿਸ ਵਿੱਚ ਅਦਾਕਾਰ ਨੂੰ ਇੱਕ ਦਮਦਾਰ ਦਿੱਖ ਵਿੱਚ ਦਿਖਾਇਆ ਗਿਆ ਹੈ।

Animal Teaser
Animal Teaser

By ETV Bharat Punjabi Team

Published : Sep 18, 2023, 4:37 PM IST

ਮੁੰਬਈ: ਮੇਕਰਸ ਨੇ ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' ਦੇ ਟੀਜ਼ਰ ਦੀ ਰਿਲੀਜ਼ ਡੇਟ ਦੀ ਘੋਸ਼ਣਾ ਦੇ ਨਾਲ ਨਵੇਂ ਪੋਸਟਰ ਨੂੰ ਰਿਲੀਜ਼ ਕੀਤਾ ਹੈ ਅਤੇ ਦੱਸਿਆ ਹੈ ਕਿ ਟੀਜ਼ਰ 28 ਸਤੰਬਰ ਯਾਨੀ ਕਿ ਰਣਬੀਰ ਕਪੂਰ (ranbir kapoor in animal) ਦੇ ਜਨਮਦਿਨ ਵਾਲੇ ਦਿਨ ਰਿਲੀਜ਼ ਹੋਵੇਗਾ। ਅਦਾਕਾਰ ਬੌਬੀ ਦਿਓਲ ਨੇ ਇੰਸਟਾਗ੍ਰਾਮ 'ਤੇ ਟੀਜ਼ਰ ਦੀ ਰਿਲੀਜ਼ ਡੇਟ ਦੇ ਨਾਲ ਪੋਸਟਰ ਸ਼ੇਅਰ ਕੀਤਾ ਹੈ। ਉਸਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, “ਉਹ ਸ਼ਾਨਦਾਰ ਹੈ। ਉਹ ਐਨੀਮਲ ਹੈ...ਤੁਸੀਂ 28 ਸਤੰਬਰ ਨੂੰ ਉਸਦਾ ਗੁੱਸਾ ਦੇਖੋਗੇ।"

ਨਵੇਂ ਪੋਸਟਰ ਵਿੱਚ ਰਣਬੀਰ (animal official teaser) ਨੂੰ ਨੀਲੇ ਰੰਗ ਦਾ ਸੂਟ ਪਹਿਨੇ ਹੋਏ ਸਿਗਰੇਟ ਪੀਂਦੇ ਹੋਏ ਅਤੇ ਲਾਈਟਰ ਫੜੇ ਹੋਏ ਦਿਖਾਇਆ ਗਿਆ ਹੈ। ਉਸ ਨੂੰ ਲੰਬੇ ਵਾਲਾਂ ਅਤੇ ਕਾਲੇ ਸਨਗਲਾਸ ਪਹਿਨੇ ਦੇਖਿਆ ਗਿਆ ਹੈ। ਇਸ ਤੋਂ ਪਹਿਲਾਂ ਨਿਰਮਾਤਾਵਾਂ ਨੇ ਫਿਲਮ ਦਾ ਪ੍ਰੀ-ਟੀਜ਼ਰ ਰਿਲੀਜ਼ ਕੀਤਾ ਸੀ।

ਪ੍ਰੀ-ਟੀਜ਼ਰ ਦੀ ਸ਼ੁਰੂਆਤ ਕਈ ਲੋਕਾਂ ਨਾਲ ਹੁੰਦੀ ਹੈ, ਜਿਨ੍ਹਾਂ ਨੂੰ ਖੋਪੜੀ ਦੇ ਮਾਸਕ, ਚਿੱਟੀਆਂ ਕਮੀਜ਼ਾਂ, ਕਾਲੇ ਕਮਰ ਕੋਟ ਅਤੇ ਟਾਈ ਪਹਿਨੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਹੱਥਾਂ ਵਿੱਚ ਕੁਹਾੜੇ ਵੀ ਫੜੇ ਹੋਏ ਹਨ। ਫਿਲਮ ਦਾ ਮੁੱਖ ਅਦਾਕਾਰ ਰਣਬੀਰ ਕਪੂਰ ਸਮੂਹ ਨਾਲ ਲੜਨ ਲਈ ਆਪਣੇ ਹੱਥ ਵਿੱਚ ਕੁਹਾੜੀ ਲੈ ਕੇ ਚੱਲਦਾ ਹੈ। ਰਣਬੀਰ ਨੇ ਆਪਣੀ ਕੁਹਾੜੀ ਨਾਲ ਕਈ ਲੋਕਾਂ ਨੂੰ ਵੱਢਿਆ, ਜਿਨ੍ਹਾਂ ਵਿੱਚੋਂ ਕਈ ਭੱਜਣ ਵਿੱਚ ਕਾਮਯਾਬ ਹੋ ਗਏ।

ਰਣਬੀਰ ਨੂੰ ਚਿੱਟੇ ਰੰਗ ਦੀ ਧੋਤੀ ਅਤੇ ਕੁੜਤਾ ਪਹਿਨੇ ਦੇਖਿਆ ਜਾ ਸਕਦਾ ਹੈ। ਉਸਨੇ ਆਪਣੀ ਦਾੜ੍ਹੀ ਅਤੇ ਵਾਲ ਲੰਬੇ ਰੱਖੇ ਹੋਏ ਸਨ। ਟੀਜ਼ਰ 'ਚ ਅਦਾਕਾਰ ਦੇ ਚਿਹਰੇ ਦਾ ਸਿਰਫ ਇਕ ਹਿੱਸਾ ਦਿਖਾਇਆ ਗਿਆ ਹੈ ਪਰ ਉਸ ਦੇ ਚਿਹਰੇ 'ਤੇ ਕੁਝ ਦਾਗ ਦਿਖਾਈ ਦੇ ਰਹੇ ਹਨ। ਸੰਦੀਪ ਰੈੱਡੀ ਵਾਂਗਾ ਦੁਆਰਾ ਨਿਰਦੇਸ਼ਤ ਫਿਲਮ ਵਿੱਚ ਰਣਬੀਰ ਕਪੂਰ, ਅਨਿਲ ਕਪੂਰ, ਬੌਬੀ ਦਿਓਲ ਅਤੇ ਰਸ਼ਮੀਕਾ ਮੰਡਾਨਾ ਮੁੱਖ ਭੂਮਿਕਾਵਾਂ ਵਿੱਚ ਹਨ ਅਤੇ ਇਹ 1 ਦਸੰਬਰ ਨੂੰ 5 ਭਾਸ਼ਾਵਾਂ- ਹਿੰਦੀ, ਤੇਲਗੂ, ਤਾਮਿਲ, ਕੰਨੜ, ਮਲਿਆਲਮ ਵਿੱਚ ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ।

ਵਰਕਫਰੰਟ ਦੀ ਗੱਲ ਕਰੀਏ ਤਾਂ ਰਣਬੀਰ ਕਪੂਰ ਨੂੰ ਹਾਲ ਹੀ ਵਿੱਚ ਅਦਾਕਾਰਾ ਸ਼ਰਧਾ ਕਪੂਰ ਦੇ ਨਾਲ ਰੋਮਾਂਟਿਕ ਫਿਲਮ 'ਤੂੰ ਝੂਠੀ ਮੈਂ ਮੱਕਾਰ' ਵਿੱਚ ਦੇਖਿਆ ਗਿਆ ਸੀ। ਲਵ ਰੰਜਨ ਦੁਆਰਾ ਨਿਰਦੇਸ਼ਤ ਇਸ ਫਿਲਮ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ। ਦੂਜੇ ਪਾਸੇ ਰਸ਼ਮਿਕਾ ਮੰਡਾਨਾ ਪੁਸ਼ਪਾ ਭਾਗ 2, ਐਨੀਮਲ ਅਤੇ ਇੱਕ ਹੋਰ ਅਣਟਾਈਟਲ ਤੇਲਗੂ ਫਿਲਮ ਵਿੱਚ ਨਜ਼ਰ ਆਵੇਗੀ।

ABOUT THE AUTHOR

...view details