ਪੰਜਾਬ

punjab

ETV Bharat / entertainment

Ranbir Breaks Silence On Lipstick Comment: ਲਿਪਸਟਿਕ ਕਮੈਂਟ ਨੂੰ ਲੈ ਕੇ Toxic ਕਹੇ ਜਾਣ 'ਤੇ ਬੋਲੇ ਰਣਬੀਰ ਕਪੂਰ, ਕਿਹਾ- ਨਕਾਰਾਤਮਕਤਾ ਬਹੁਤ ਜ਼ਰੂਰੀ ਹੈ - ranbir kapoor and alia bhatt

Ranbir Kapoor: ਹਾਲ ਹੀ 'ਚ ਆਲੀਆ ਭੱਟ ਦੇ ਵਾਇਰਲ ਹੋਏ ਇੱਕ ਵੀਡੀਓ 'ਚ ਉਸ ਨੇ ਦੱਸਿਆ ਸੀ ਕਿ ਰਣਬੀਰ ਨੂੰ ਉਸ ਦਾ ਲਿਪਸਟਿਕ ਲਗਾਉਣਾ ਪਸੰਦ ਨਹੀਂ ਹੈ, ਜਿਸ ਕਾਰਨ ਲੋਕ ਸੋਸ਼ਲ ਮੀਡੀਆ 'ਤੇ ਰਣਬੀਰ ਨੂੰ 'ਟੌਕਸਿਕ' ਕਹਿ ਕੇ ਟ੍ਰੋਲ ਕਰ ਰਹੇ ਸਨ। ਹੁਣ ਰਣਬੀਰ ਨੇ ਇਸ ਬਾਰੇ ਆਪਣੀ ਚੁੱਪੀ ਤੋੜੀ ਹੈ।

Ranbir Breaks Silence On Lipstick Comment
Ranbir Breaks Silence On Lipstick Comment

By ETV Bharat Punjabi Team

Published : Oct 25, 2023, 12:19 PM IST

ਮੁੰਬਈ (ਬਿਊਰੋ):ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੇ ਹਾਲ ਹੀ 'ਚ 'ਟੌਕਸਿਕ' ਕਹੇ ਜਾਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਕਿਹਾ, 'ਇਹ ਚੰਗਾ ਹੈ ਕਿ ਮੈਂ ਸੋਸ਼ਲ ਮੀਡੀਆ 'ਤੇ ਨਹੀਂ ਹਾਂ ਕਿਉਂਕਿ ਮੈਨੂੰ ਹਰ ਵਾਰ ਸਫਾਈ ਦੇਣੀ ਪੈਂਦਾ ਹੈ। ਪਰ ਮੇਰਾ ਮੰਨਣਾ ਹੈ ਕਿ ਨਕਾਰਾਤਮਕਤਾ ਵੀ ਜ਼ਰੂਰੀ ਹੈ ਕਿਉਂਕਿ ਇਹ ਜੀਵਨ ਵਿੱਚ ਸੰਤੁਲਨ ਬਣਾਈ ਰੱਖਦੀ ਹੈ।'

ਇਸ ਕਾਰਨ ਹੋਏ ਸਨ ਰਣਬੀਰ ਟ੍ਰੋਲ: ਦਰਅਸਲ ਕੁਝ ਮਹੀਨੇ ਪਹਿਲਾਂ ਆਲੀਆ ਭੱਟ (Ranbir Breaks Silence On Lipstick Comment) ਨੇ ਇੱਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਜਦੋਂ ਉਹ ਲਿਪਸਟਿਕ ਲਗਾਉਂਦੀ ਹੈ ਤਾਂ ਪਤੀ ਰਣਬੀਰ ਕਪੂਰ ਨੂੰ ਇਹ ਪਸੰਦ ਨਹੀਂ ਹੁੰਦਾ ਅਤੇ ਉਹ ਉਸ ਨੂੰ 'ਪੂੰਝਣ' ਲਈ ਕਹਿੰਦੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਅਤੇ ਕਈ ਲੋਕਾਂ ਨੇ ਰਣਬੀਰ ਨੂੰ 'ਟੌਕਸਿਕ' ਪਤੀ ਕਹਿ ਕੇ ਟ੍ਰੋਲ ਕੀਤਾ। ਹੁਣ ਰਣਬੀਰ ਨੇ ਇਸ ਟਿੱਪਣੀ ਨੂੰ ਲੈ ਕੇ ਹੋ ਰਹੀ ਆਲੋਚਨਾ 'ਤੇ ਆਪਣੀ ਚੁੱਪੀ ਤੋੜੀ ਹੈ।

ਲਾਈਵ ਫੈਨ ਇੰਟਰੈਕਸ਼ਨ ਦੌਰਾਨ ਬੋਲਦੇ ਹੋਏ ਰਣਬੀਰ ਕਪੂਰ ਨੇ ਸੋਸ਼ਲ ਮੀਡੀਆ 'ਤੇ ਨਕਾਰਾਤਮਕਤਾ ਬਾਰੇ ਗੱਲ ਕੀਤੀ। ਉਸ ਨੇ ਕਿਹਾ, 'ਮੈਂ ਸੋਸ਼ਲ ਮੀਡੀਆ 'ਤੇ ਨਹੀਂ ਹਾਂ ਇਸ ਲਈ ਮੈਨੂੰ ਇਸ ਨਾਲ ਨਜਿੱਠਣ ਦੀ ਜ਼ਰੂਰਤ ਨਹੀਂ ਹੈ, ਜੋ ਕਿ ਬਹੁਤ ਵਧੀਆ ਗੱਲ ਹੈ। ਪਰ ਮੈਂ ਸੋਚਦਾ ਹਾਂ ਕਿ ਨਕਾਰਾਤਮਕਤਾ ਬਹੁਤ ਮਹੱਤਵਪੂਰਨ ਹੈ, ਖਾਸ ਤੌਰ 'ਤੇ ਜੇਕਰ ਤੁਸੀਂ ਇੱਕ ਕਲਾਕਾਰ ਹੋ ਅਤੇ ਜੇਕਰ ਤੁਹਾਡੇ ਕੋਲ ਕੁਝ ਕੰਮ ਹੈ, ਤਾਂ ਮੈਂ ਸਮਝਦਾ ਹਾਂ ਕਿ ਦੋਵਾਂ ਦਾ ਹੋਣਾ ਮਹੱਤਵਪੂਰਨ ਹੈ ਕਿਉਂਕਿ ਤਦ ਹੀ ਇੱਕ ਸੰਤੁਲਨ ਬਣ ਜਾਂਦਾ ਹੈ।'

ਅਦਾਕਾਰ ਨੇ ਅੱਗੇ ਕਿਹਾ, 'ਤੁਹਾਨੂੰ ਪਤਾ ਹੈ ਕਿ ਕਈ ਵਾਰ ਇੱਕ ਅਦਾਕਾਰ ਦੇ ਰੂਪ ਵਿੱਚ ਤੁਹਾਡੇ ਬਾਰੇ ਬਹੁਤ ਸਾਰੀਆਂ ਗੱਲਾਂ ਲਿਖੀਆਂ ਜਾਂਦੀਆਂ ਹਨ, ਬਹੁਤ ਸਾਰੀਆਂ ਰਾਏ ਬਣ ਜਾਂਦੀਆਂ ਹਨ, ਜੋ ਜ਼ਰੂਰੀ ਨਹੀਂ ਕਿ ਸੱਚੀਆਂ ਹੋਣ। ਮੇਰੀ ਇਹ ਤਸਵੀਰ ਜੋ ਫਿਲਮਾਂ ਦੁਆਰਾ ਬਣਾਈ ਗਈ ਹੈ, ਜਨਤਾ ਅਤੇ ਪ੍ਰਸ਼ੰਸਕਾਂ ਦਾ ਇਸ 'ਤੇ ਪੂਰਾ ਅਧਿਕਾਰ ਹੈ, ਉਹ ਮੇਰੇ ਬਾਰੇ ਕੁਝ ਵੀ ਕਹਿ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਹੀ ਮੈਨੂੰ ਇਹ ਸਫਲਤਾ ਦਿੱਤੀ ਹੈ। ਮੇਰਾ ਕੰਮ ਸਿਰਫ ਆਪਣੀ ਅਦਾਕਾਰੀ 'ਤੇ ਧਿਆਨ ਦੇਣਾ ਹੈ।'

ਉਲੇਖਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਆਲੀਆ ਨੇ ਆਪਣੇ ਬੁੱਲ੍ਹਾਂ ਤੋਂ ਲਿਪਸਟਿਕ ਲਗਭਗ ਪੂਰੀ ਤਰ੍ਹਾਂ ਪੂੰਝ ਦਿੱਤੀ। ਫਿਰ ਉਹ ਕਹਿੰਦੀ ਹੈ, 'ਜਦੋਂ ਰਣਬੀਰ ਮੇਰਾ ਬੁਆਏਫ੍ਰੈਂਡ ਸੀ ਤਾਂ ਉਹ ਮੈਨੂੰ ਲਿਪਸਟਿਕ ਨਾ ਲਗਾਉਣ ਲਈ ਕਹਿੰਦਾ ਸੀ ਕਿਉਂਕਿ ਉਸ ਨੂੰ ਮੇਰੇ ਬੁੱਲ੍ਹਾਂ ਦਾ ਕੁਦਰਤੀ ਰੰਗ ਪਸੰਦ ਹੈ।' ਫਿਰ ਇਸ ਗੱਲ ਨੇ ਸ਼ੋਸਲ ਮੀਡੀਆ ਉਤੇ ਹੰਗਾਮਾ ਮਚਾ ਦਿੱਤਾ।

ਤੁਹਾਨੂੰ ਦੱਸ ਦਈਏ ਕਿ ਆਲੀਆ ਅਤੇ ਰਣਬੀਰ ਦਾ ਪਿਛਲੇ ਸਾਲ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੀ ਰਾਹਾ ਨਾਮ ਦੀ ਬੇਟੀ ਹੈ, ਜੋ ਨਵੰਬਰ ਵਿੱਚ 1 ਸਾਲ ਦੀ ਹੋ ਜਾਵੇਗੀ। ਜਿੱਥੇ ਰਣਬੀਰ ਸੰਦੀਪ ਰੈਡੀ ਵਾਂਗਾ ਦੀ 'ਜਾਨਵਰ' 'ਚ ਨਜ਼ਰ ਆਉਣਗੇ, ਉਥੇ ਆਲੀਆ ਕੋਲ ਵਾਸਨ ਬਾਲਾ ਦੀ 'ਜਿਗਰਾ' ਹੈ।

ABOUT THE AUTHOR

...view details