ਹੈਦਰਾਬਾਦ: ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਆਉਣ ਵਾਲੀ ਐਕਸ਼ਨ-ਥ੍ਰਿਲਰ ਫਿਲਮ 'ਐਨੀਮਲ' ਦੇ ਟ੍ਰੇਲਰ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਹਾਲ ਹੀ 'ਚ ਫਿਲਮ 'ਐਨੀਮਲ' ਦਾ ਪਹਿਲਾਂ ਗੀਤ ਰਿਲੀਜ਼ ਹੋਇਆ ਹੈ। ਅਰਜਨ ਵੈਲੀ 'ਚ ਰਣਬੀਰ ਕਪੂਰ ਦੇ ਬੇਚੈਨ ਅਵਤਾਰ ਨੇ ਪ੍ਰਸ਼ੰਸਕਾਂ ਦੀ ਬੇਚੈਨੀ ਹੋਰ ਵੀ ਵਧਾ ਦਿੱਤੀ ਹੈ। ਹੁਣ ਇਸ ਬੇਚੈਨੀ ਨੂੰ ਘੱਟ ਕਰਦੇ ਹੋਏ ਫਿਲਮ ਦੇ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਨੇ ਫਿਲਮ 'ਐਨੀਮਲ' ਦੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਲਈ ਪ੍ਰਸ਼ੰਸਕਾਂ ਨੂੰ ਜ਼ਿਆਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ।
ਕਦੋਂ ਰਿਲੀਜ਼ ਹੋਵੇਗਾ ਐਨੀਮਲ ਦਾ ਟ੍ਰੇਲਰ?: ਐਨੀਮਲ ਡਾਇਰੈਕਟਰ ਸੰਦੀਪ ਰੈੱਡੀ ਵਾਂਗਾ ਨੇ ਰਣਬੀਰ ਕਪੂਰ ਨਾਲ ਮੋਨੋਕ੍ਰੋਮ ਤਸਵੀਰ ਸ਼ੇਅਰ ਕਰਕੇ ਫਿਲਮ ਦੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਫਿਲਮ ਐਨੀਮਲ ਦਾ ਟ੍ਰੇਲਰ 23 ਨਵੰਬਰ ਨੂੰ ਆ ਰਿਹਾ ਹੈ। ਹੁਣ ਐਨੀਮਲ ਦੇ ਟ੍ਰੇਲਰ ਨੂੰ ਰਿਲੀਜ਼ ਹੋਣ ਵਿੱਚ ਦੋ ਦਿਨ ਬਾਕੀ ਹਨ।
- ਬੀ ਪਰਾਕ ਨੇ ਪੂਰੀ ਕੀਤੀ 'ਐਨੀਮਲ' ਦੇ ਆਉਣ ਵਾਲੇ ਕਲਾਈਮੈਕਸ ਗੀਤ ਦੀ ਰਿਕਾਰਡਿੰਗ, ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ
- ਰਿਲੀਜ਼ ਤੋਂ ਪਹਿਲਾਂ ਬੁਰਜ ਖਲੀਫਾ 'ਤੇ ਦਿਖਾਈ ਗਈ 'ਐਨੀਮਲ' ਦੀ 60 ਸੈਕਿੰਡ ਦੀ ਝਲਕ, ਬੌਬੀ ਦਿਓਲ-ਰਣਬੀਰ ਕਪੂਰ ਨੂੰ ਦੇਖ ਕੇ ਦੀਵਾਨੇ ਹੋਏ ਵਿਦੇਸ਼ੀ ਪ੍ਰਸ਼ੰਸਕ
- ਬੁਰਜ ਖਲੀਫਾ 'ਤੇ ਦਿਖਾਈ ਦੇਵੇਗੀ ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਦੀ ਝਲਕ, ਜਲਦ ਹੀ ਰਣਬੀਰ ਕਪੂਰ ਅਤੇ ਬੌਬੀ ਦਿਓਲ ਦੁਬਈ ਲਈ ਹੋਣਗੇ ਰਵਾਨਾ