ਹੈਦਰਾਬਾਦ:ਹਾਲ ਹੀ 'ਚ ਬਾਲੀਵੁੱਡ ਸਟਾਰ ਰਣਬੀਰ ਕਪੂਰ, ਅਨਿਲ ਕਪੂਰ ਅਤੇ ਬੌਬੀ ਦਿਓਲ ਸਟਾਰਰ ਐਕਸ਼ਨ-ਥ੍ਰਿਲਰ ਫਿਲਮ 'ਐਨੀਮਲ' ਤੋਂ ਬੌਬੀ ਦਿਓਲ ਦੀ ਪਹਿਲੀ ਝਲਕ ਸਾਹਮਣੇ ਆਈ ਸੀ। ਹੁਣ ਨਿਰਮਾਤਾਵਾਂ ਨੇ ਫਿਲਮ ਦੇ ਲੀਡ ਐਕਟਰ ਰਣਬੀਰ ਕਪੂਰ ਦੇ 41ਵੇਂ ਜਨਮਦਿਨ 'ਤੇ ਐਨੀਮਲ ਦਾ ਟੀਜ਼ਰ ਰਿਲੀਜ਼ (animal teaser out) ਕੀਤਾ ਹੈ। ਫਿਲਮ 'ਐਨੀਮਲ' ਦਾ ਨਿਰਦੇਸ਼ਨ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਦੁਆਰਾ ਕੀਤਾ ਗਿਆ ਹੈ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਦੱਖਣ ਦੇ ਅਦਾਕਾਰ ਵਿਜੇ ਦੇਵਰਕੋਂਡਾ ਨਾਲ 'ਅਰਜੁਨ ਰੈੱਡੀ' ਅਤੇ ਸ਼ਾਹਿਦ ਕਪੂਰ ਨਾਲ 'ਕਬੀਰ ਸਿੰਘ' ਬਣਾਈ ਹੈ।
2.26 ਮਿੰਟ ਦੇ ਟੀਜ਼ਰ 'ਚ ਰਣਬੀਰ ਕਪੂਰ, ਰਸ਼ਮਿਕਾ ਮੰਡਾਨਾ, ਅਨਿਲ ਕਪੂਰ ਅਤੇ ਫਿਲਮ ਦੇ ਖਲਨਾਇਕ ਬੌਬੀ ਦਿਓਲ ਨਜ਼ਰ ਆ ਰਹੇ ਹਨ। ਟੀਜ਼ਰ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਰਣਬੀਰ ਅਤੇ ਰਸ਼ਮਿਕਾ ਤੋਂ ਹੁੰਦੀ ਹੈ। ਰਸ਼ਮਿਕਾ ਨੇ ਅਦਾਕਾਰ ਰਣਬੀਰ ਦੇ ਪਿਤਾ ਬਾਰੇ ਕੁਝ ਅਜਿਹਾ ਕਹਿ ਦਿੱਤਾ, ਜਿਸ ਕਾਰਨ ਉਹ ਗੁੱਸੇ ਹੋ ਜਾਂਦੇ ਹਨ।
ਇਸ ਤੋਂ ਬਾਅਦ ਅਨਿਲ ਕਪੂਰ ਰਣਬੀਰ ਦੇ ਪਿਤਾ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ, ਜੋ ਆਪਣੇ ਬੇਟੇ ਰਣਬੀਰ ਨੂੰ ਜ਼ੋਰ ਜ਼ੋਰ ਦੀ ਥੱਪੜ ਮਾਰ ਰਹੇ ਹਨ। ਟੀਜ਼ਰ ਤੋਂ ਪਤਾ ਲੱਗਦਾ ਹੈ ਕਿ ਰਣਬੀਰ ਇੱਕ ਅਮੀਰ ਪਿਤਾ ਦਾ ਵਿਗੜਿਆ ਬੱਚਾ ਹੈ, ਜੋ ਬਾਅਦ ਵਿੱਚ ਇੱਕ ਅਪਰਾਧੀ ਬਣ ਜਾਂਦਾ ਹੈ। ਟੀਜ਼ਰ 'ਚ ਕੋਈ ਐਕਸ਼ਨ ਨਹੀਂ ਦਿਖਾਇਆ ਗਿਆ ਹੈ ਪਰ ਕੁਝ ਅਜਿਹੇ ਸੀਨ ਹਨ, ਜੋ ਤੁਹਾਨੂੰ ਫਿਲਮ ਦੇਖਣ ਲਈ ਮਜ਼ਬੂਰ ਕਰ ਦੇਣਗੇ। ਜਿਵੇਂ ਟੀਜ਼ਰ ਦੇ ਅੰਤ ਉਤੇ ਅਸੀਂ ਰਣਬੀਰ ਨੂੰ ਖੂਨ ਨਾਲ ਲੱਥਪੱਥ ਹੋਏ ਨੂੰ ਦੇਖ ਸਕਦੇ ਹਾਂ। ਇਸ ਦੇ ਨਾਲ ਹੀ ਟੀਜ਼ਰ ਦਾ ਆਖਰੀ ਸੀਨ ਬੌਬੀ ਦਿਓਲ ਦਾ ਹੈ।
ਤੁਹਾਨੂੰ ਦੱਸ ਦਈਏ ਕਿ ਫਿਲਮ (animal teaser out) ਦੇ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਨੇ 23 ਸਤੰਬਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਐਨੀਮਲ ਫਿਲਮ ਤੋਂ ਰਸ਼ਮਿਕਾ ਮੰਡਾਨਾ ਦੀ ਪਹਿਲੀ ਝਲਕ ਸਾਂਝੀ ਕੀਤੀ ਸੀ। ਆਪਣੀ ਪਹਿਲੀ ਲੁੱਕ 'ਚ ਰਸ਼ਮਿਕਾ ਮੰਡਾਨਾ ਦੇਸੀ ਲੁੱਕ 'ਚ ਨਜ਼ਰ ਆਈ ਸੀ। ਰਸ਼ਮੀਕਾ ਨੇ ਮੈਰੂਨ ਅਤੇ ਕਰੀਮ ਰੰਗ ਦੀ ਸਾੜ੍ਹੀ ਪਾਈ ਹੋਈ ਸੀ। ਇਸ ਤੋਂ ਇਲਾਵਾ ਅਦਾਕਾਰਾ ਦੇ ਗਲੇ 'ਚ ਮੰਗਲਸੂਤਰ ਵੀ ਨਜ਼ਰ ਆ ਰਿਹਾ ਹੈ। ਫਿਲਮ ਐਨੀਮਲ ਦੀ ਆਪਣੀ ਪਹਿਲੀ ਲੁੱਕ ਵਿੱਚ ਰਸ਼ਮਿਕਾ ਸਿਰ ਝੁਕਾ ਕੇ ਮੁਸਕਰਾ ਰਹੀ ਸੀ। ਫਿਲਮ 'ਚ ਰਸ਼ਮਿਕਾ ਦੇ ਕਿਰਦਾਰ ਦਾ ਨਾਂ ਗੀਤਾਂਜਲੀ ਹੈ।
ਤੁਹਾਨੂੰ ਦੱਸ ਦੇਈਏ ਫਿਲਮ ਐਨੀਮਲ ਪਹਿਲਾਂ 'ਗਦਰ 2' ਅਤੇ 'ਓਐਮਜੀ 2' ਦੇ ਨਾਲ 11 ਅਗਸਤ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਨਿਰਮਾਤਾਵਾਂ ਨੇ ਰਿਲੀਜ਼ ਡੇਟ ਨੂੰ ਬਦਲ ਕੇ 1 ਦਸੰਬਰ 2023 ਕਰ ਦਿੱਤਾ। ਜੀ ਹਾਂ...ਇਹ ਫਿਲਮ ਹੁਣ 1 ਦਸੰਬਰ 2023 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।