ਚੰਡੀਗੜ੍ਹ: ਪੰਜਾਬੀ ਇੰਡਸਟਰੀ ਫੈਨਜ਼ ਨੂੰ ਬੈਕ-ਟੂ-ਬੈਕ ਹਿੱਟ ਅਤੇ ਮੰਨੋਰੰਜਨ ਦੇ ਰਹੀ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਚੱਲ ਰਹੇ ਚਾਰ ਮਹੀਨੇ ਪੰਜਾਬੀ ਫਿਲਮ ਨਿਰਮਾਤਾਵਾਂ ਅਤੇ ਪੰਜਾਬੀ ਫਿਲਮ ਪ੍ਰੇਮੀਆਂ ਲਈ ਸਭ ਤੋਂ ਵਧੀਆ ਰਹੇ ਹਨ। ਫਿਲਮ ਪ੍ਰੇਮੀਆਂ ਨੂੰ ਹਰ ਹਫ਼ਤੇ ਇੱਕ ਨਵੀਂ ਫਿਲਮ ਦੇਖਣ ਨੂੰ ਮਿਲੀ ਹੈ। ਹੁਣ ਇਸ ਕਤਾਰ ਵਿੱਚ ਇੱਕ ਹੋਰ ਫਿਲਮ ਜੁੜ ਗਈ ਹੈ। ਜੀ ਹਾਂ... 'ਜੱਟ ਐਂਡ ਜੂਲੀਅਟ', 'ਕੈਰੀ ਆਨ ਜੱਟਾ', 'ਅੱਜ ਦੇ ਰਾਂਝੇ' ਸਮੇਤ ਬਹੁਤ ਸਾਰੀਆਂ ਹਿੱਟ ਫਿਲਮਾਂ ਵਿੱਚ ਕੰਮ ਕਰ ਚੁੱਕੇ ਅਦਾਕਾਰ ਰਾਣਾ ਰਣਬੀਰ ਨੇ ਫਿਲਮ ਦਾ ਐਲਾਨ ਕੀਤਾ ਹੈ। ਪੰਜਾਬੀ ਦੇ ਇਸ ਉੱਘੇ ਅਦਾਕਾਰ, ਲੇਖਕ ਅਤੇ ਨਿਰਦੇਸ਼ਕ ਨੇ ਕਾਫੀ ਸਮੇਂ ਬਾਅਦ ਕਿਸੇ ਪੰਜਾਬੀ ਫਿਲਮ ਦਾ ਐਲਾਨ ਕੀਤਾ ਹੈ।
ਫਿਲਮ ਦਾ ਪੋਸਟਰ: ਅਸੀਂ ਗੱਲ ਕਰ ਰਹੇ ਹਾਂ ਰਾਣਾ ਰਣਬੀਰ ਦੀ ਫਿਲਮ ਮਨਸੂਬਾ ਦੀ। ਕਲਾਕਾਰ ਨੇ ਕੁਝ ਪ੍ਰਮੁੱਖ ਵੇਰਵਿਆਂ ਦੇ ਨਾਲ ਫਿਲਮ ਦਾ ਪਹਿਲਾਂ ਲੁੱਕ ਪੋਸਟਰ ਸਾਂਝਾ ਕੀਤਾ ਹੈ। ਪੋਸਟਰ ਵਿੱਚ ਤਿੰਨ ਲੋਕਾਂ ਨੂੰ ਦਿਖਾਇਆ ਗਿਆ ਹੈ ਹਾਲਾਂਕਿ ਉਨ੍ਹਾਂ ਦੇ ਚਿਹਰੇ ਸਾਹਮਣੇ ਨਹੀਂ ਆਏ ਹਨ। ਪਰ ਕੈਪਸ਼ਨ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੋਸਟਰ ਵਿੱਚ ਨਵਦੀਪ ਸਿੰਘ, ਮਨਜੋਤ ਢਿੱਲੋਂ ਅਤੇ ਮਲਕੀਤ ਰੌਣੀ ਨਜ਼ਰ ਆ ਰਹੇ ਹਨ।