ਮੁੰਬਈ: ਸ਼ਰਲਿਨ ਚੋਪੜਾ ਮਾਮਲੇ 'ਚ ਰਾਖੀ ਸਾਵੰਤ ਨੂੰ ਅੰਬੋਲੀ ਪੁਲਿਸ ਨੇ ਵੀਰਵਾਰ (19 ਜਨਵਰੀ) ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਗੱਲ ਦੀ ਜਾਣਕਾਰੀ ਸ਼ਰਲਿਨ ਨੇ ਖੁਦ ਟਵੀਟ ਕਰਕੇ ਦਿੱਤੀ ਹੈ। ਸ਼ਰਲਿਨ ਦਾ ਇਲਜ਼ਾਮ ਹੈ ਕਿ ਰਾਖੀ ਨੇ ਉਸ ਦਾ ਇਤਰਾਜ਼ਯੋਗ ਵੀਡੀਓ ਵਾਇਰਲ ਕੀਤਾ ਸੀ। ਇਸ ਮਾਮਲੇ 'ਚ ਸ਼ਰਲਿਨ ਨੇ ਪਿਛਲੇ ਸਾਲ ਰਾਖੀ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਹੁਣ ਇਸ 'ਤੇ ਰਾਖੀ ਸਾਵੰਤ ਦੇ ਭਰਾ ਰਾਕੇਸ਼ ਸਾਵੰਤ ਨੇ ਕਿਹਾ ਹੈ ਕਿ ਉਹ ਸ਼ਰਲਿਨ ਖਿਲਾਫ ਕੇਸ ਦਰਜ ਕਰਵਾਉਣਗੇ। ਰਾਖੀ ਸਾਵੰਤ ਦੇ ਭਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭੈਣ ਨੇ ਕੋਈ ਵੱਡਾ ਅਪਰਾਧ ਨਹੀਂ ਕੀਤਾ ਹੈ, ਇਸ ਲਈ ਉਨ੍ਹਾਂ ਨੂੰ ਇਸ ਦੀ ਚਿੰਤਾ ਨਹੀਂ ਹੈ।
ਪੁਲਿਸ ਵੱਲੋਂ ਬੁਲਾਏ ਜਾਣ 'ਤੇ ਰਾਖੀ ਸਾਵੰਤ ਕਿਉਂ ਨਹੀਂ ਜਾ ਸਕੀ?: ਰਾਖੀ ਸਾਵੰਤ ਦੇ ਭਰਾ ਰਾਕੇਸ਼ ਸਾਵੰਤ ਨੇ ਮੀਡੀਆ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ 'ਰਾਖੀ ਨੂੰ ਇਸ ਲਈ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਉਹ ਪੁਲਿਸ ਦੇ ਦੱਸੇ ਸਮੇਂ 'ਤੇ ਥਾਣੇ ਨਹੀਂ ਜਾ ਸਕੀ ਸੀ। ਰਾਖੀ ਦੇ ਭਰਾ ਨੇ ਅੱਗੇ ਕਿਹਾ, ਇਹ ਸ਼ਰਲਿਨ ਅਤੇ ਰਾਖੀ ਦਾ ਨਿੱਜੀ ਮਾਮਲਾ ਸੀ, ਇਸ ਗੱਲ ਨੂੰ ਲੈ ਕੇ ਸਾਰਾ ਵਿਵਾਦ ਹੈ, ਸ਼ਾਇਦ ਰਾਖੀ ਨੂੰ ਪੁਲਿਸ ਨੇ ਬੁਲਾਇਆ ਸੀ ਪਰ ਮਾਂ ਦੀ ਤਬੀਅਤ ਖਰਾਬ ਹੋਣ ਕਾਰਨ ਉਹ ਨਹੀਂ ਜਾ ਸਕੀ।