ਮੁੰਬਈ:ਅਦਾਕਾਰਾ ਅਤੇ ਮਾਡਲ ਰਾਖੀ ਸਾਂਵਤ ਦੀ ਮਾਂ ਜਯਾ ਸਾਂਵਤ ਦਾ ਬੀਤੇ ਦਿਨ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ ਹੈ। ਜਯਾ ਸਾਂਵਤ ਨੂੰ ਕੈਂਸਰ ਅਤੇ ਬ੍ਰੇਨ ਟਿਊਮਰ ਸੀ ਜਿਸ ਕਾਰਨ ਉਹ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਵਿੱਚ ਭਰਤੀ ਸੀ। ਜੇਲ੍ਹ ਦੇ ਚੱਕਰ ਅਤੇ ਵਿਆਹ ਦੇ ਝੰਝਟ ਵਿਚਾਲੇ ਰਾਖੀ ਲਈ ਮਾਂ ਨੂੰ ਗੁਆਉਣ ਤੋਂ ਬਾਅਦ ਉਸ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਰਾਖੀ ਦੇ ਪਤੀ ਆਦਿਲ ਖਾਨ ਦੁਰਾਨੀ ਨੇ ਆਪਣੀ ਸੱਸ ਜਯਾ ਸਾਂਵਤ ਦੇ ਦੇਹਾਂਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ।
ਦੱਸ ਦਈਏ ਕਿ ਰਾਖੀ ਦੀ ਮਾਂ ਲੰਮੇ ਸਮੇਂ ਇਲਾਜ ਅਧੀਨ ਮੁੰਬਈ ਦੇ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਵਿੱਚ ਭਰਤੀ ਸੀ। ਇਸ ਨੂੰ ਲੈ ਕੇ ਰਾਖੀ ਸਾਂਵਤ ਅਕਸਰ ਮੀਡੀਆ ਸਾਹਮਣੇ ਆਪਣੇ ਮਾਂ ਦੀ ਸਿਹਤ ਦਾ ਅਪਡੇਟ ਦਿੰਦੀ ਨਜ਼ਰ ਆਉਂਦੀ ਸੀ। ਉਹ ਅਕਸਰ ਆਪਣੇ ਫੈਨਸ ਕੋਲੋਂ ਮਾਂ ਲਈ ਦੁਆ ਕਰਨ ਦੀ ਅਪੀਲ ਕਰਦੀ ਸੀ। ਰਾਖੀ ਸਾਂਵਤ ਹਾਲ ਹੀ ਵਿੱਚ ਮੁੰਬਈ ਸਥਿਤ ਪ੍ਰੇਮ ਸਦਨ ਨਾਮ ਦੇ ਇਕ ਐਨਜੀਓ ਵਿੱਚ ਪਹੁੰਚੀ ਸੀ। ਇੱਥੇ ਉਨ੍ਹਾਂ ਨੇ ਬੱਚਿਆਂ ਨਾਲ ਮਿਲ ਕੇ ਕੇਕ ਕੱਟਿਆ। ਰਾਖੀ ਨੇ ਬੱਚਿਆਂ ਨੂੰ ਚਿਪਸ ਤੇ ਕੋਲਡ ਡ੍ਰਿੰਕਸ ਦਿੱਤਾ ਸੀ। ਰਾਖੀ ਨੇ ਬੱਚਿਆਂ ਨੂੰ ਮਾਂ ਜਯਾ ਦੀ ਚੰਗੀ ਸਿਹਤ ਹੋਣ ਲਈ ਦੁਆ ਕਰਨ ਲਈ ਕਿਹਾ ਸੀ।