ਮੁੰਬਈ : ਇਨ੍ਹੀਂ ਦਿਨੀਂ ਰਾਖੀ ਸਾਵੰਤ ਮੁਸ਼ਕਿਲਾਂ 'ਚ ਘਿਰੀ ਨਜ਼ਰ ਆ ਰਹੀ ਹੈ। ਪਹਿਲਾਂ ਆਦਿਲ ਖਾਨ ਵਿਆਹ ਕਰਨ ਤੋਂ ਇਨਕਾਰ ਕਰ ਰਿਹਾ ਸੀ। ਰਾਖੀ ਦੇ ਵਿਆਹ ਦਾ ਮਾਮਲਾ ਸੁਲਝ ਗਿਆ ਹੈ, ਇਸ ਲਈ ਹੁਣ ਉਸ ਨੂੰ ਮੁੰਬਈ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਰਾਖੀ 'ਤੇ ਮੁਸੀਬਤ ਦਾ ਕਾਰਨ ਬਣੀ ਸ਼ਰਲਿਨ ਚੋਪੜਾ। ਜੀ ਹਾਂ...ਡਰਾਮਾ ਕੁਈਨ ਰਾਖੀ ਸਾਵੰਤ ਨੂੰ ਅੰਬੋਲੀ ਪੁਲਿਸ ਨੇ 19 ਜਨਵਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਵਾਦਗ੍ਰਸਤ ਮਾਡਲ ਸ਼ਰਲਿਨ ਚੋਪੜਾ ਨੇ ਟਵੀਟ ਕਰਕੇ ਇਸ ਸਬੰਧੀ ਹੈਰਾਨ ਕਰਨ ਵਾਲੀ ਜਾਣਕਾਰੀ ਦਿੱਤੀ ਹੈ। ਦਰਅਸਲ ਪਿਛਲੇ ਸਾਲ ਸ਼ਰਲਿਨ ਚੋਪੜਾ ਨੇ ਰਾਖੀ ਸਾਵੰਤ ਦੇ ਖਿਲਾਫ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ। ਜ਼ਿਕਰਯੋਗ ਹੈ ਕਿ ਵੀਰਵਾਰ (19 ਜਨਵਰੀ) ਨੂੰ ਰਾਖੀ ਸਾਵੰਤ ਆਪਣੇ ਪਤੀ ਆਦਿਲ ਖਾਨ ਦੁਰਾਨੀ ਨਾਲ ਆਪਣੀ ਡਾਂਸ ਅਕੈਡਮੀ ਲਾਂਚ ਕਰਨ ਵਾਲੀ ਸੀ।
ਸ਼ਰਲਿਨ ਨੇ ਆਪਣੇ ਟਵੀਟ 'ਚ ਲਿਖਿਆ 'ਅੰਬੋਲੀ ਪੁਲਿਸ ਨੇ FIR 883/2022 ਦੇ ਸਿਲਸਿਲੇ 'ਚ ਰਾਖੀ ਸਾਵੰਤ ਨੂੰ ਗ੍ਰਿਫਤਾਰ ਕੀਤਾ ਹੈ। ਰਾਖੀ ਸਾਵੰਤ ਦੇ ਏਬੀਏ 1870/2022 ਨੂੰ ਕੱਲ੍ਹ ਮੁੰਬਈ ਸੈਸ਼ਨ ਕੋਰਟ ਨੇ ਖਾਰਜ ਕਰ ਦਿੱਤਾ ਸੀ।