ਪੰਜਾਬ

punjab

ETV Bharat / entertainment

'ਰਾਹੇ ਰਾਹੇ ਜਾਣ ਵਾਲੀਏ' ਫੇਮ ਗਾਇਕ ਬਲਵਿੰਦਰ ਸਫ਼ਰੀ ਨਹੀਂ ਰਹੇ, ਇੰਗਲੈਂਡ 'ਚ ਲਿਆ ਅੰਤਿਮ ਸਾਹ - punjabi singer Balwinder Safari

ਪੰਜਾਬੀ ਦੇ 90ਵੇਂ ਦਿਹਾਕੇ ਦੇ ਗਾਇਕ ਬਲਵਿੰਦਰ ਸਫ਼ਰੀ ਦੇ ਦੇਹਾਂਤ ਹੋ ਗਿਆ ਹੈ। ਗਾਇਕ ਨੇ ਆਖਰੀ ਸਾਹ ਇੰਗਲੈਂਡ ਵਿੱਚ ਲਿਆ।

ਬਲਵਿੰਦਰ ਸਫ਼ਰੀ
ਬਲਵਿੰਦਰ ਸਫ਼ਰੀ

By

Published : Jul 27, 2022, 10:31 AM IST

ਚੰਡੀਗੜ੍ਹ: 90 ਵੇਂ ਦਹਾਕੇ ਦੇ ਇੰਗਲੈਂਡ ਵਿੱਚ ਰਹਿੰਦੇ ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਦਾ ਦੇਹਾਂਤ ਹੋ ਗਿਆ ਹੈ, ਬਲਵਿੰਦਰ ਸਫ਼ਰੀ ਨੂੰ 'ਸਫ਼ਰੀ ਬੁਆਏਜ਼' ਵੀ ਕਿਹਾ ਜਾਂਦਾ ਸੀ, ਜਦੋਂ ਗਾਇਕ ਦਾ ਨਾਂ ਲੈਂਦੇ ਹਾਂ ਤਾਂ ਮਨ ਵਿੱਚ ਕਈ ਗੀਤ ਗੰਜੂਣ ਲੱਗ ਜਾਂਦੇ ਹਨ, ਜਿਵੇਂ 'ਰਾਹੇ ਰਾਹੇ ਜਾਣ ਵਾਲੀਏ', 'ਪੁੱਤ ਸਰਦਾਰਾਂ ਦੇ', 'ਦਿਲ ਉਤੇ ਆਲ੍ਹਣਾ ਪਾਇਆ'।



ਭਾਵੇਂ ਹੁਣ ਗਾਇਕੀ ਨਵੇਂ ਸਮਾਜ, ਨਵੀਂ ਉਮੰਗਾਂ ਆਉਣ ਨਾਲ ਸਫ਼ਰੀ ਦੀ ਪੰਜਾਬੀ ਵਿੱਚ ਉਸ ਤਰ੍ਹਾਂ ਪਛਾਣ ਨਹੀਂ ਰਹੀ ਸੀ ਪਰ ਇੰਗਲੈਂਡ ਵਿੱਚ ਅੱਜ ਵੀ ਉਹਨਾਂ ਦਾ ਬੋਲਬਾਲਾ ਸੀ। ਭਾਵੇਂ ਕਿ ਗਾਇਕ ਅੱਜ ਕੱਲ੍ਹ ਇੰਗਲੈਂਡ ਵਿੱਚ ਹੀ ਰਹਿੰਦੇ ਹਨ, ਪਰ ਉਹ ਪੰਜਾਬ ਦੇ ਜ਼ਿਲ੍ਹੇ ਕਪੂਰਥਲਾ ਨਾਲ ਸੰਬੰਧਿਤ ਹਨ।



ਗਾਇਕ 1980 ਵਿੱਚ ਇੰਗਲੈਂਡ ਗਏ ਅਤੇ ਉਥੇ ਜਾ ਕੇ ਗਾਇਕ ਇੱਕ ਫੈਕਟਰੀ ਵਿੱਚ ਕੰਮ ਕਰਨ ਲੱਗੇ ਸਨ ਅਤੇ ਨਾਲ ਨਾਲ ਗਾਇਕ ਆਪਣੇ ਸ਼ੌਂਕ ਨੂੰ ਪੂਰਾ ਕਰਦੇ ਰਹੇ, ਗਾਇਕ ਦੇ ਗੀਤ ਗਰੁੱਪ ਵਿੱਚ ਕੁੱਲ 7 ਮੈਂਬਰ ਸਨ।



ਗਾਇਕ ਦੀ ਪਹਿਚਾਣ ਧੰਦਲੀ ਕਿਉਂ ਪਈ:ਗਾਇਕ ਨੇ ਇੱਕ ਇੰਟਰਵਿਊ ਵਿੱਚ ਨਵਾਂ ਸੰਗੀਤ, ਪੀੜੀ ਪਾੜਾ ਨੂੰ ਇਸ ਦਾ ਕਾਰਨ ਦੱਸਿਆ। ਪਰ ਨਾਲ ਹੀ ਉਹਨਾਂ ਨੇ ਕਿਹਾ ਸੀ ਅੱਜ ਦੀ ਗਾਇਕੀ ਕਦੇ ਵੀ ਪੁਰਾਣੀ ਗਾਇਕੀ ਜਿੰਨ੍ਹਾਂ ਆਨੰਦ ਨਹੀਂ ਮਾਣ ਸਕਣਗੇ।

ਧਿਆਨਯੋਗ ਹੈ ਕਿ ਗਾਇਕ ਨੇ ਪੰਜਾਬੀਆਂ ਨੇ ਨਾਲ ਨਾਲ ਉਹਨਾਂ ਵਿਅਕਤੀਆਂ ਨੂੰ ਨਚਵਾਇਆ ਜਿਹਨਾਂ ਨੂੰ ਪੰਜਾਬੀ ਦੇ ਸ਼ਬਦ ਵੀ ਸਮਝ ਨਹੀਂ ਆਉਂਦੇ ਸਨ। ਕਹਿ ਸਕਦੇ ਹਾਂ ਗਾਇਕ ਅੰਗਰੇਜ਼ਾਂ ਨੂੰ ਵੀ ਨੱਚਣ ਲਈ ਮਜ਼ਬੂਰ ਕਰ ਦਿੱਤਾ ਸੀ।



ਨਾਂ ਪਿਛੇ ਸਫ਼ਰੀ ਲਾਉਣ ਦਾ ਕਾਰਨ: ਗਾਇਕ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਗਾਇਕ ਨੂੰ ਸਕੂਲ ਜਾਣ ਦਾ ਕੋਈ ਬਹੁਤਾ ਸ਼ੌਕ ਨਹੀਂ ਸੀ, ਉਹ ਜਦ ਸਕੂਲ ਨਾ ਆਉਂਦਾ ਤਾਂ ਉਸ ਦੀ ਪੰਜਾਬੀ ਪੜਾਉਣ ਵਾਲੀ ਮੈਡਮ ਉਸ ਨੂੰ ਕਹਿੰਦੀ 'ਕਿਧਰ ਰਹਿਣਾ ਸਫ਼ਰੀਆਂ' ਤਾਂ ਉਥੋਂ ਗਾਇਕ ਦਾ ਨਾਂ ਸਫ਼ਰੀ ਪੈ ਗਿਆ ਸੀ।ਗਾਇਕ ਭਾਵੇਂ ਅੱਜ ਸਾਡੇ ਵਿੱਚ ਨਹੀਂ ਹਨ, ਪਰ ਉਹਨਾਂ ਦੇ ਗੀਤਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।



ਇਹ ਵੀ ਪੜ੍ਹੋ:ਰਣਵੀਰ ਤੋਂ ਬਾਅਦ ਨਕੁਲ ਮਹਿਤਾ ਨੇ ਕੀਤੀ 'ਨਿਊਡ ਫੋਟੋਸ਼ੂਟ' ਸ਼ੇਅਰ...ਤਸਵੀਰ

ABOUT THE AUTHOR

...view details