ਉਦੈਪੁਰ: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਅੱਜ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਅੱਜ ਇਹ ਜੋੜਾ ਪੂਰੇ ਰੀਤੀ ਰਿਵਾਜਾਂ ਦੇ ਨਾਲ ਸੱਤ ਫੇਰੇ ਲਵੇਗਾ। ਇਸ ਵਿਆਹ 'ਚ ਸ਼ਾਮਲ ਹੋਣ ਲਈ ਕਈ ਖਾਸ ਮਹਿਮਾਨ ਪਹੁੰਚੇ ਹਨ। ਇਸਦੇ ਨਾਲ ਹੀ ਤਿੰਨ ਸੁਬਿਆਂ ਦੇ ਮੁੱਖਮੰਤਰੀ ਵੀ ਮਹਿਮਾਨਾਂ 'ਚ ਸ਼ਾਮਲ ਹੋਣਗੇ।
ਕਿਸ਼ਤੀ 'ਚ ਸਵਾਰ ਹੋ ਕੇ ਨਿਕਲਣਗੇ ਰਾਘਵ ਚੱਢਾ: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀਆਂ ਰਸਮਾਂ ਸਵੇਰ ਤੋਂ ਹੀ ਸ਼ੁਰੂ ਹੋ ਗਈਆਂ ਹਨ। ਸਭ ਤੋਂ ਪਹਿਲਾ ਦੁਪਹਿਰ 1 ਵਜੇ ਰਾਘਵ ਦੀ ਸੇਹਰਾਬੰਦੀ ਦੀ ਰਸਮ ਹੋਵੇਗੀ। ਫਿਰ ਦੁਪਹਿਰ 2 ਵਜੇ ਰਾਘਵ ਤਾਜ ਲੇਕ ਪੈਲੇਸ ਤੋਂ ਕਿਸ਼ਤੀ 'ਚ ਸਵਾਰ ਹੋ ਕੇ ਬਾਰਾਤ ਲੈ ਕੇ ਲੀਲਾ ਪੈਲੇਸ ਪਹੁੰਚਣਗੇ। ਲੀਲਾ ਪੈਲੇਸ 'ਚ ਪਰਿਣੀਤੀ ਦਾ ਪਰਿਵਾਰ ਬਰਾਤ ਦਾ ਸਵਾਗਤ ਕਰਨਗੇ। ਜੈਮਾਲਾ ਲਈ 3:30 ਵਜੇ ਦਾ ਸਮੇਂ ਰੱਖਿਆ ਗਿਆ ਹੈ। ਸ਼ਾਮ ਨੂੰ 4 ਵਜੇ ਤੋਂ ਫੇਰੇ ਸ਼ੁਰੂ ਹੋ ਜਾਣਗੇ ਅਤੇ ਸ਼ਾਮ 6:30 ਵਜੇ ਵਿਦਾਈ ਹੋਵੇਗੀ। ਇਸਦੇ ਨਾਲ ਹੀ ਰਾਤ ਨੂੰ 8:30 ਵਜੇ ਰਿਸੈਪਸ਼ਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ।
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦਾ ਕਲਰ ਥੀਮ: ਕਿਹਾ ਜਾ ਰਿਹਾ ਹੈ ਕਿ ਪਰਿਣੀਤੀ ਚੋਪੜਾ ਨੇ ਆਪਣੇ ਵਿਆਹ ਦਾ ਲਹਿੰਗਾ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਕਲੈਕਸ਼ਨ ਤੋਂ ਚੁਣਿਆ ਹੈ। ਪਰਿਣੀਤੀ ਚੋਪੜਾ ਪੇਸਟਲ ਰੰਗ ਦਾ ਲਹਿੰਗਾ ਪਾਵੇਗੀ। ਵਿਆਹ ਤੋਂ ਬਾਅਦ ਪਰਿਣੀਤੀ ਚੋਪੜਾ ਅਲੱਗ-ਅਲੱਗ ਫੰਕਸ਼ਨ ਲਈ Pearls Theme ਕੱਪੜਿਆ 'ਚ ਨਜ਼ਰ ਆਵੇਗੀ। ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਆਪਣੇ ਵਿਆਹ 'ਤੇ ਇੱਕ ਹੀ ਕਲਰ ਦੇ ਕੱਪੜੇ ਪਾਉਣਗੇ ਅਤੇ ਸਜਾਵਟ ਵੀ ਉਸੇ ਰੰਗ 'ਚ ਹੋਵੇਗੀ।
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ 'ਚ ਇਹ ਖਾਸ ਮਹਿਮਾਨ ਹੋਣਗੇ ਸ਼ਾਮਲ: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਰਾਜ ਸਭਾ ਸੰਸਦ ਸੰਜੈ ਸਿੰਘ ਸ਼ਾਮਲ ਹੋਣਗੇ। ਇਸਦੇ ਨਾਲ ਹੀ ਸਾਬਕਾ ਟੈਨਿਸ ਸਟਾਰ ਸਾਨੀਆ ਮਿਰਜ਼ਾ ਵੀ ਵਿਆਹ 'ਚ ਸ਼ਾਮਲ ਹੋ ਸਕਦੀ ਹੈ ਅਤੇ ਹੋਰ ਵੀ ਕਈ ਸਿਤਾਰੇ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ 'ਚ ਨਜ਼ਰ ਆਉਣਗੇ।