ਹੈਦਰਾਬਾਦ:ਡਾਂਸਰ ਅਤੇ ਅਦਾਕਾਰ ਰਾਘਵ ਜੁਆਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਪਹਿਲੀ ਵਾਰ ਉਹ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਸਕ੍ਰੀਨ ਸਪੇਸ ਸਾਂਝੀ ਕਰੇਗਾ, ਜਿਸ ਵਿੱਚ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਵੀ ਹੈ। ਰਾਘਵ ਅਤੇ ਸ਼ਹਿਨਾਜ਼ ਵਿਚਕਾਰ ਡੇਟਿੰਗ ਦੀਆਂ ਅਫਵਾਹਾਂ ਨੇ KBKJ ਦੇ ਟ੍ਰੇਲਰ ਲਾਂਚ ਮੌਕੇ ਹੋਰ ਜ਼ੋਰ ਫੜ ਲਿਆ, ਜਦੋਂ ਸਲਮਾਨ ਖਾਨ ਨੇ ਸ਼ਹਿਨਾਜ਼ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਕਿਹਾ ਸੀ।
ਉਨ੍ਹਾਂ ਦੇ ਕੰਮ ਅਤੇ ਨਿੱਜੀ ਜੀਵਨ ਨੂੰ ਲੈ ਕੇ ਡੇਟਿੰਗ ਦੀਆਂ ਖਬਰਾਂ ਬਾਰੇ ਰਾਘਵ ਨੇ ਆਖਰਕਾਰ ਜਵਾਬ ਦਿੱਤਾ। ਰਾਘਵ ਨੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ''ਮੈਂ ਡਬਲ ਸ਼ਿਫਟ 'ਚ ਕੰਮ ਕਰ ਰਿਹਾ ਹਾਂ। ਇਸ ਸਮੇਂ ਮੇਰੀ ਹਾਲਤ ਅਜਿਹੀ ਹੈ ਕਿ ਮੇਰੇ ਕੋਲ ਇਨ੍ਹਾਂ ਸਾਰੀਆਂ ਚੀਜ਼ਾਂ ਲਈ ਸਮਾਂ ਨਹੀਂ ਹੈ।' ਰਾਘਵ ਚਾਹੁੰਦਾ ਹੈ ਕਿ ਉਸਦਾ ਕੰਮ ਖੁਦ ਬੋਲੇ।
ਰਾਘਵ ਨੇ ਕਿਹਾ "ਮੈਂ ਫਿਲਮ ਕੇ ਲੀਏ ਆਇਆ ਹੂੰ" ਅਤੇ 'ਮੈਂ ਚਾਹੁੰਦਾ ਹਾਂ ਕਿ ਲੋਕ ਮੈਨੂੰ ਇੱਕ ਡਾਂਸਰ, ਇੱਕ ਐਕਟਰ ਅਤੇ ਇੱਕ ਹੋਸਟ ਦੇਖਣ। ਬਸ, ਮੇਰਾ ਕੰਮ ਬੋਲੇ! ਬਾਕੀ ਇਹ ਸਭ ਚੀਜ਼ਾਂ (ਡੇਟਿੰਗ ਦੀਆਂ ਅਫਵਾਹਾਂ) ਹਨ। ਕਿਉਂਕਿ ਮੇਰੇ ਪਾਸ ਵਕਤ ਨਹੀਂ ਹੈ। ਕੰਮ ਤੋਂ ਇਲਾਵਾ ਮੇਰੇ ਕੋਲ ਲਿੰਕ-ਅਪਸ ਵਰਗੀਆਂ ਹੋਰ ਚੀਜ਼ਾਂ ਲਈ ਸਮਾਂ ਨਹੀਂ ਹੈ। ਮੈਂ ਡਬਲ ਸ਼ਿਫਟਾਂ 'ਤੇ ਕੰਮ ਕਰ ਰਿਹਾ ਹਾਂ ਅਤੇ ਮੇਰੇ ਕਰੀਅਰ ਦੇ ਇਸ ਮੌਕੇ 'ਤੇ ਇਸ ਸਭ ਲਈ ਸਮਾਂ ਨਹੀਂ ਹੈ।"