ਚੰਡੀਗੜ੍ਹ: ਪੰਜਾਬੀ ਦਾ ਚਮਕਦਾ ਸਿਤਾਰਾ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ, ਪਰ ਗਾਇਕ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਰਹਿਣਗੇ। ਗਾਇਕ ਦੀ ਇਸ ਤਰ੍ਹਾਂ ਬੇਵਖ਼ਤੀ ਮੌਤ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ।
ਆਰ ਨੇਤ ਨੇ ਸਿੱਧੂ ਮੂਸੇਵਾਲਾ ਨੂੰ ਗੀਤ ਰਾਹੀਂ ਦਿੱਤੀ ਸ਼ਰਧਾਂਜਲੀ ਗਾਇਕ ਦਾ ਦਬਦਬਾ ਕੇਬਲ ਪੰਜਾਬ ਵਿੱਚ ਹੀ ਨਹੀਂ ਬਲਕਿ ਸਾਰੀਆਂ ਦੁਨੀਆਂ ਵਿੱਚ ਸੀ। ਨਾਈਜੀਰੀਆ ਦਾ ਰੈਪਰ ਬਰਨਾ ਚੱਲਦੇ ਸ਼ੋਅ ਵਿੱਚ ਰੋਣ ਲੱਗ ਗਿਆ। ਨਾਲ ਹੀ ਤੁਹਾਨੂੰ ਦੱਸਦਈਏ ਕਿ ਗਾਇਕ ਦੇ ਗੀਤਾਂ ਨੂੰ, ਯਾਦਾਂ ਨੂੰ ਹਰ ਫ਼ਨਕਾਰ ਆਪਣੇ ਆਪਣੇ ਪੱਧਰ ਉਤੇ ਸ਼ਰਧਾਂਜਲੀ ਦੇ ਰਿਹਾ ਹੈ।
ਇਸੇ ਤਰ੍ਹਾਂ ਹੀ ਗਾਇਕ ਆਰ ਨੇਤ ਨੇ ਸਿੱਧੂ ਨੂੰ ਗੀਤ ਸਮਰਪਿਤ ਕੀਤਾ ਅਤੇ ਗੀਤ ਦੀ ਵੀਡੀਓ ਸਿੱਧੂ ਦੀਆਂ ਯਾਦਾਂ ਨਾਲ ਭਰੀ ਹੋਈ ਸੀ। ਗੀਤ ਦੇ ਬੋਲ 'ਮੱਥੇ ਦੀ ਲਿਖੀ ਕਦੇ ਚੇਂਜ ਨਹੀਂ ਹੁੰਦੀ, ਲੈਂਜੰਡ ਬੰਦਿਆਂ ਦੀ ਏਜ ਨਹੀਂ ਹੁੰਦੀ'।
ਇਸ ਗੀਤ ਵਿੱਚ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਸਭ ਕੁੱਝ ਮੂਸੇਵਾਲਾ ਕਹਿ ਰਿਹਾ ਹੋਵੇ। ਜਾਣਕਾਰੀ ਅਨੁਸਾਰ ਆਰ ਨੇਤ ਅਤੇ ਸਿੱਧੂ ਕਾਫ਼ੀ ਕਰੀਬੀ ਦੋਸਤ ਸਨ।
ਇਹ ਵੀ ਪੜ੍ਹੋ:CM ਮਾਨ ਦੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਭਾਵੁਕ ਸੰਦੇਸ਼