ਹੈਦਰਾਬਾਦ: ਮਸ਼ਹੂਰ ਟੀਵੀ ਅਦਾਕਾਰਾ ਨਿਸ਼ੀ ਸਿੰਘ ਦਾ ਦਿਹਾਂਤ(Nishi Singh Passes away ) ਹੋ ਗਿਆ ਹੈ। ਨਿਸ਼ੀ ਨੂੰ ਪਿਛਲੇ ਕੁਝ ਸਾਲਾਂ ਵਿੱਚ ਅਧਰੰਗ ਦੇ ਤਿੰਨ ਦੌਰੇ ਪਏ ਸਨ। ਉਹ 50 ਸਾਲਾਂ ਦੀ ਸੀ। ਹਾਲ ਹੀ 'ਚ ਉਨ੍ਹਾਂ ਨੇ ਆਪਣਾ 50ਵਾਂ ਜਨਮਦਿਨ ਮਨਾਇਆ। ਨਿਸ਼ੀ 'ਕਬੂਲ ਹੈ' ਅਤੇ 'ਇਸ਼ਕਜ਼ਾਦੇ' ਸਮੇਤ ਕਈ ਹਿੱਟ ਟੀਵੀ ਸੀਰੀਅਲਾਂ 'ਚ ਨਜ਼ਰ ਆ ਚੁੱਕੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਨਿਸ਼ੀ ਦੇ ਪਤੀ ਸੰਜੇ ਸਿੰਘ ਨੇ ਉਸ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਐਤਵਾਰ ਦੁਪਹਿਰ 3 ਵਜੇ ਨਿਸ਼ੀ ਦੀ ਮੌਤ ਹੋ ਗਈ। ਉਸਨੇ ਦੱਸਿਆ ਕਿ ਇਸ ਸਾਲ ਮਈ ਵਿੱਚ ਅਧਰੰਗ ਦਾ ਤੀਜਾ ਦੌਰਾ ਪੈਣ ਤੋਂ ਬਾਅਦ ਉਸਦੀ ਸਿਹਤ ਵਿਗੜ ਗਈ ਸੀ। ਇਸ ਤੋਂ ਇਲਾਵਾ ਉਹ ਕਈ ਬਿਮਾਰੀਆਂ ਨਾਲ ਵੀ ਜੂਝ ਰਹੀ ਸੀ। ਨਿਸ਼ੀ ਦੀ ਮੌਤ ਨਾਲ ਟੀਵੀ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਦੱਸ ਦੇਈਏ ਕਿ ਨਿਸ਼ੀ ਨੇ 16 ਸਤੰਬਰ ਨੂੰ ਆਪਣਾ 50ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਨਿਸ਼ੀ ਦੇ ਪਤੀ ਨੇ ਦੱਸਿਆ ਕਿ ਉਹ ਉਸ ਦਿਨ ਬਹੁਤ ਖੁਸ਼ ਸੀ ਅਤੇ ਧੂਮ-ਧਾਮ ਨਾਲ ਮਨਾਈ ਸੀ। ਦੱਸ ਦੇਈਏ ਕਿ ਨਿਸ਼ੀ ਸਿੰਘ ਨੇ ਆਪਣੇ ਪਤੀ ਤੋਂ ਲੱਡੂ ਖਾਣ ਦੀ ਇੱਛਾ ਜ਼ਾਹਰ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ ਪੂਰਾ ਵੀ ਕਰ ਦਿੱਤਾ ਸੀ।