ਚੰਡੀਗੜ੍ਹ:ਹਰਿਮੰਦਰ ਸਾਹਿਬ ਸਿੱਖਾਂ ਦੀ ਹੀ ਨਹੀਂ ਬਲਕਿ ਪੂਰੀ ਦੁਨੀਆਂ ਦਾ ਪਵਿੱਤਰ ਸਥਾਨ ਹੈ, ਜਿਥੇ ਆਏ ਦਿਨ ਅਦਾਕਾਰ, ਕਲਾਕਾਰ ਆਉਂਦੇ ਰਹਿੰਦੇ ਹਨ, ਹੁਣ ਦੱਖਣ ਦੀਆਂ ਫਿਲਮਾਂ ਦੇ ਮਸ਼ਹੂਰ ਫਿਲਮ ਸਟਾਰ ਪੁਸ਼ਪਾ ਫੇਮ ਅੱਲੂ ਅਰਜੁਨ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ(Allu Arjun arrived at Sri Harimandar Sahib) ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਉਹ ਆਪਣੀ ਪਤਨੀ ਦੇ ਜਨਮਦਿਨ ਮੌਕੇ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਪਹੁੰਚੇ। ਇਸ ਮੌਕੇ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਇਨਫਰਮੇਸ਼ਨ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ।
ਅਦਾਕਾਰ ਦੀ ਪਤਨੀ ਅਤੇ ਬੱਚੇ ਵੀ ਨਾਲ ਹੀ ਸਨ, ਇਸ ਦੌਰਾਨ ਜਦੋਂ ਉਥੇ ਮੌਜੂਦ ਸੰਗਤਾਂ ਨੂੰ ਪਤਾ ਲੱਗਿਆ ਤਾਂ ਉਹ ਅੱਲੂ ਲਈ ਉਤਸ਼ਾਹਿਤ ਹੋ ਗਈਆਂ। ਵਰਕਫੰਟ ਦੀ ਗੱਲ ਕਰੀਏ ਤਾਂ ਪੁਸ਼ਪਾ ਦੀ ਸਫਲਤਾ ਤੋਂ ਬਾਅਦ ਅੱਲੂ ਅਰਜੁਨ ਜਿਸਨੂੰ ਪਿਆਰ ਨਾਲ ਬੰਨੀ ਕਿਹਾ ਜਾਂਦਾ ਹੈ, ਅਗਲੀ ਵਾਰ ਸੁਕੁਮਾਰ ਦੀ ਪੁਸ਼ਪਾ 2: ਦ ਰੂਲ ਵਿੱਚ ਨਜ਼ਰ ਆਵੇਗਾ। ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਸੁਕੁਮਾਰ ਨੇ ਕਿਹਾ ਕਿ ਉਹ ਯੋਜਨਾ ਅਨੁਸਾਰ ਸ਼ੂਟਿੰਗ ਖਤਮ ਕਰਨ ਅਤੇ ਦਸੰਬਰ 2022 ਵਿੱਚ ਫਿਲਮ ਰਿਲੀਜ਼ ਕਰਨ ਦੀ ਉਮੀਦ ਕਰਦੇ ਹਨ।