ਪੰਜਾਬ

punjab

ETV Bharat / entertainment

ਤਾਨੀਆ ਅਤੇ ਨਿੰਜਾ ਸਮੇਤ ਇਨ੍ਹਾਂ ਸਿਤਾਰਿਆਂ ਨੇ ਦਿੱਤੀ ਲੋਹੜੀ ਦੀ ਵਧਾਈ, ਤਸਵੀਰਾਂ - ਤਾਨੀਆ ਅਤੇ ਨਿੰਜਾ

ਲੋਹੜੀ ਦੇ ਖਾਸ ਮੌਕੇ ਉਤੇ ਪਾਲੀਵੁੱਡ ਸਿਤਾਰੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈਆਂ ਦੇ ਰਹੇ ਹਨ। ਇਸ ਲਿਸਟ ਵਿੱਚ ਕਈ ਬਾਲੀਵੁੱਡ ਅਦਾਕਾਰ ਵੀ ਸ਼ਾਮਿਲ ਹਨ।

Lohri 2023
Lohri 2023

By

Published : Jan 13, 2023, 1:25 PM IST

ਚੰਡੀਗੜ੍ਹ:ਲੋਹੜੀ ਨਾਲ ਨਵੇਂ ਸਾਲ ਦੇ ਤਿਉਹਾਰਾਂ ਦੀ ਸ਼ੁਰੂਆਤ ਹੋ ਗਈ ਹੈ। ਲੋਹੜੀ ਪੰਜਾਬ ਦਾ ਪ੍ਰਸਿੱਧ ਵਾਢੀ ਤਿਉਹਾਰ ਹੈ। ਇਹ ਕਈ ਰਾਜਾਂ ਵਿੱਚ ਮਨਾਇਆ ਜਾਂਦਾ ਹੈ। ਇਸ ਖਾਸ ਮੌਕੇ ਉਤੇ ਬਾਲੀਵੁੱਡ-ਪਾਲੀਵੁੱਡ ਸਿਤਾਰੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਵਧਾਈਆਂ ਦੇ ਰਹੇ ਹਨ।



ਇਸ ਲੜੀ ਵਿੱਚ ਗਾਇਕ ਨਿੰਜਾ, ਗਾਇਕ ਸਤਿੰਦਰ ਸਰਤਾਜ, ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ ਅਤੇ ਅਦਾਕਾਰਾ ਤਾਨੀਆ, ਗੁਰੂ ਰੰਧਾਵਾ, ਗਿੱਪੀ ਗਰੇਵਾਲ ਅਤੇ ਹੋਰ ਬਹੁਤ ਸਾਰੇ ਸਿਤਾਰੇ ਸ਼ਾਮਿਲ ਹਨ। ਉਹਨਾਂ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਖਾਸ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ।










ਗਾਇਕ ਨਿੰਜਾ ਨੇ ਲਿਖਿਆ ' ਮੁਬਾਰਕ ਹੋਵੇ ਤੁਹਾਨੂੰ ਲੋਹੜੀ ਤੇ ਮਾਘੀਂ ਦਾ ਤਿਉਹਾਰ' ਅਤੇ ਇਸ ਦੇ ਨਾਲ ਹੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।









ਇਸ ਤੋਂ ਇਲਾਵਾ ਪਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਤਾਨੀਆ ਨੇ ਲਿਖਿਆ 'ਲੋਹੜੀ ਸ਼ਾਮ ਨੂੰ ਮਨਾਵਾਂਗੇ, ਹੈਪੀ ਲੋਹੜੀ'। ਇਸ ਦੇ ਨਾਲ ਹੀ ਅਦਾਕਾਰਾ ਨੇ ਬਰਫ਼ ਵਿੱਚ ਆਪਣੀ ਤਿੰਨ ਤਸਵੀਰਾਂ ਸਾਂਝੀ ਕੀਤੀਆਂ ਹਨ, ਤਸਵੀਰਾਂ ਵਿੱਚ ਅਦਾਕਾਰਾ ਬਰਫ਼ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ, ਅਦਾਕਾਰਾ ਨੇ ਉਨਾਬੀ ਰੰਗ ਦਾ ਉਵਰ ਕੋਟ ਪਹਿਨਿਆ ਹੋਇਆ ਹੈ।










ਇਸ ਦੇ ਨਾਲ ਹੀ ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ ਨੇ ਆਪਣੀ ਬੇਟੀ ਦੀ ਤਸਵੀਰ ਸਾਂਝੀ ਕਰਕੇ ਸਭ ਨੂੰ ਲੋਹੜੀ ਦੀ ਮੁਬਾਰਬਾਦ ਦਿੱਤੀ, ਉਸ ਨੇ ਲਿਖਿਆ 'ਲੋਹੜੀ ਮੁਬਾਰਕ'।









ਗਾਇਕ ਸਤਿੰਦਰ ਸਰਤਾਜ ਨੇ ਕਪਿਲ ਸ਼ਰਮਾ ਸ਼ੋਅ ਦੇ ਸੈੱਟ ਤੋਂ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਲੋਹੜੀ ਦੀ ਵਧਾਈ ਦਿੱਤੀ।





ਲੋਹੜੀ 2023






ਗਿੱਪੀ ਗਰੇਵਾਲ ਨੇ ਇੰਸਟਾਗ੍ਰਾਮ ਸਟੋਰੀ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਲੋਹੜੀ ਦੀ ਵਧਾਈ ਦਿੱਤੀ।





ਲੋਹੜੀ 2023





ਇਸ ਦੇ ਨਾਲ ਹੀ ਨਾਗਿਨ-3 ਫੇਮ ਸੁਰਭੀ ਜਯੋਤੀ ਨੇ ਵੀ ਪ੍ਰਸ਼ੰਸਕਾਂ ਨੂੰ ਲੋਹੜੀ ਦੀ ਵਧਾਈ ਦਿੱਤੀ।




Lohri






ਬਾਲੀਵੁੱਡ ਦੇ ਦਿੱਗਜ ਅਦਾਕਾਰ ਸ਼ਾਹਿਦ ਕਪੂਰ ਨੇ ਵੀ ਪ੍ਰਸ਼ੰਸਕਾਂ ਨੂੰ ਲੋਹੜੀ ਦੀ ਮੁਬਾਰਕ ਦਿੱਤੀ।




Lohri






ਇਸ ਲਿਸਟ ਵਿੱਚ ਪੰਜਾਬੀ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਵੀ ਸ਼ਾਮਿਲ ਹਨ, ਉਹਨਾਂ ਨੇ ਵੀਡੀਓ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ।




ਲੋਹੜੀ 2023






ਪੰਜਾਬੀ ਦੀ ਖੂਬਸੂਰਤ ਅਦਾਕਾਰਾ ਅਤੇ ਗਾਇਕਾ ਸੁਨੰਦਾ ਸ਼ਰਮਾ ਨੇ ਪ੍ਰਸ਼ੰਸਕਾਂ ਨੂੰ ਲੋਹੜੀ ਦੀ ਵਧਾਈ ਦਿੱਤੀ।








ਅਦਾਕਾਰ ਰਾਣਾ ਰਣਬੀਰ ਨੇ ਆਪਣੀਆਂ ਕਿਤਾਬਾਂ ਦੀਆਂ ਤਸਵੀਰਾਂ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਲਿਖਿਆ 'ਲੋਹੜੀ ਦਾ ਤਿਉਹਾਰ ਮੁਬਾਰਕ। ਮਾਘ ਮੁਬਾਰਕ। ਈਸਰ ਆਏ ਦਲੀਦਰ ਜਾਏ।'




ਇਹ ਵੀ ਪੜ੍ਹੋ:'ਕਪਿਲ ਸ਼ਰਮਾ ਸ਼ੋਅ' ਵਿੱਚ ਪਹੁੰਚੇ 'ਦੀਦਾਰ-ਰਾਬੀਆ', ਦਿੱਤੀ ਲੋਹੜੀ ਦੀ ਵਧਾਈ

ABOUT THE AUTHOR

...view details