ਹੈਦਰਾਬਾਦ:ਸੁਰੀਲੀ ਆਵਾਜ਼ ਦੇ ਮਾਲਕ ਅਤੇ ਮਸ਼ਹੂਰ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਅੱਜ (ਬੁੱਧਵਾਰ) ਸਵੇਰੇ ਲੱਗਭਗ 6.30 ਵਜੇ ਲੁਧਿਆਣਾ ਦੇ ਡੀਐੱਮਸੀ ਵਿੱਚ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਮਨਿੰਦਰ ਛਿੰਦਾ ਨੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮਰਹੂਮ ਛਿੰਦਾ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਪਹਿਲਾਂ ਉਨ੍ਹਾਂ ਨੂੰ ਦੀਪ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ ਤੇ ਉਸ ਤੋਂ ਬਾਅਦ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਡੀਐੱਮਸੀ ਦਾਖਲ ਕਰਵਾਇਆ ਗਿਆ ਸੀ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਮੌਤ ਹੋਣ ਦੀ ਅਫਵਾਹ ਉੱਡੀ ਸੀ।
ਸੁਰਿੰਦਰ ਸ਼ਿੰਦਾ ਦਾ ਜਨਮ ਪੰਜਾਬ ਵਿੱਚ ਹੋਇਆ ਸੀ। ਉਨ੍ਹਾਂ ਨੇ ਛੋਟੀ ਉਮਰ ਵਿਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਸਾਲ 1990 ਦੇ ਸ਼ੁਰੂ ਵਿੱਚ ਆਪਣੀ ਐਲਬਮ "ਤੇਰਾ ਪਿਆਰ" ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਉਨ੍ਹਾਂ ਨੇ ਕਈ ਐਲਬਮਾਂ ਰਿਲੀਜ਼ ਕੀਤੀਆਂ ਹਨ। ਜਿਸ ਕਰਕੇ ਅੱਜ ਉਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਪ੍ਰਸਿੱਧ ਪੰਜਾਬੀ ਗਾਇਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦਾ ਹੋਇਆ ਦੇਹਾਂਤ ਭੰਗੜੇ ਦਾ ਬਾਦਸ਼ਾਹ: ਸੁਰਿੰਦਰ ਸ਼ਿੰਦਾ, ਜਿਸਨੂੰ "ਭੰਗੜੇ ਦਾ ਬਾਦਸ਼ਾਹ" ਵੀ ਕਿਹਾ ਜਾਂਦਾ ਹੈ। ਜੋ ਕਿ ਇੱਕ ਮਸ਼ਹੂਰ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਸੀ। ਆਪਣੀ ਦਮਦਾਰ ਆਵਾਜ਼ ਅਤੇ ਦਮਦਾਰ ਪ੍ਰਦਰਸ਼ਨ ਨਾਲ ਸੁਰਿੰਦਰ ਸ਼ਿੰਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਪ੍ਰਮੁੱਖ ਹਸਤੀ ਬਣ ਗਏ ਹਨ। ਉਨ੍ਹਾਂ ਨੇ ਆਪਣੇ ਸੰਗੀਤਕ ਜੀਵਨ ਦੀ ਸ਼ੁਰੂਆਤ ਸਾਲ 1970 'ਚ ਕੀਤੀ ਸੀ ਅਤੇ ਆਪਣੀ ਵਿਲੱਖਣ ਗਾਇਕੀ ਸ਼ੈਲੀ ਲਈ ਜਲਦ ਹੀ ਮਾਨਤਾ ਪ੍ਰਾਪਤ ਕਰ ਲਈ।
ਸੁਰਿੰਦਰ ਸ਼ਿੰਦਾ ਦੀ ਪੜ੍ਹਾਈ:ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਹੱਠਾ ਸ਼ੇਰ ਜੰਗ ਤੋਂ ਪੂਰੀ ਕੀਤੀ। ਮੁੱਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਮਲਟੀਪਰਪਜ਼ ਸਕੂਲ, ਲੁਧਿਆਣਾ ਤੋਂ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਪ੍ਰਾਪਤ ਕੀਤੀ। ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੁਰਿੰਦਰ ਸ਼ਿੰਦਾ ਨੇ SIS ਲੁਧਿਆਣਾ ਵਿੱਚ ਦਾਖਲਾ ਲਿਆ ਅਤੇ ਇੰਜੀਨੀਅਰਿੰਗ ਦਾ ਕੋਰਸ ਕੀਤਾ। ਗਾਇਕ ਬਣਨ ਤੋਂ ਪਹਿਲਾਂ ਉਹ ਸਰੂਪ ਮਕੈਨੀਕਲ ਵਰਕਸ ਲੁਧਿਆਣਾ ਵਿੱਚ ਕੰਮ ਕਰਦੇ ਸੀ। ਪਰ ਉਹ ਗਾਇਕ ਬਣਨਾ ਚਾਹੁੰਦੇ ਸੀ। ਇਸ ਲਈ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਅਤੇ ਇੱਕ ਪੇਸ਼ੇਵਰ ਗਾਇਕ ਬਣਨ ਦਾ ਫੈਸਲਾ ਕੀਤਾ। ਇਸ ਲਈ ਸ਼ਿੰਦਾ ਨੇ ਉਸਤਾਦ ਜਸਵੰਤ ਭਮਰਾ ਤੋਂ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ। ਭਮਰਾ ਉਸ ਸਮੇਂ ਨੈਸ਼ਨਲ ਕਾਲਜ ਵਿੱਚ ਸੰਗੀਤ ਦੇ ਪ੍ਰੋਫੈਸਰ ਸੀ।
ਸੁਰਿੰਦਰ ਸ਼ਿੰਦਾ ਦਾ ਸੰਗੀਤ ਕੈਰੀਅਰ:ਉਨ੍ਹਾਂ ਦਾ ਪਹਿਲਾ ਗੀਤ "ਉੱਚਾ ਬੁਰਜ ਲਾਹੌਰ ਦਾ" ਸੀ। ਇਹ ਗੀਤ ਤੁਰੰਤ ਹਿੱਟ ਹੋ ਗਿਆ। 1979 ਵਿੱਚ ਸੁਰਿੰਦਰ ਸ਼ਿੰਦਾ ਐਲਬਮ "ਰੱਖ ਲੈ ਕਲੰਦਰ ਯਾਰਾ" ਲੈ ਕੇ ਆਏ। ਪੰਜਾਬੀ ਸੰਗੀਤ ਉਦਯੋਗ ਵਿੱਚ ਉਨ੍ਹਾਂ ਦੀ ਐਲਬਮ ਨੂੰ ਕਾਫੀ ਸਫਲਤਾ ਮਿਲੀ। ਇਸ ਐਲਬਮ ਤੋਂ ਬਾਅਦ ਸੁਰਿੰਦਰ ਸ਼ਿੰਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸੁਪਰਹਿੱਟ ਗਾਇਕ ਬਣ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਲਾਈਵ ਕੰਸਰਟ ਕੀਤੇ। ਹੁਣ ਤੱਕ ਉਨ੍ਹਾਂ ਦੀਆਂ ਲਗਭਗ 40+ ਐਲਬਮਾਂ ਲਾਂਚ ਹੋ ਚੁੱਕੀਆਂ ਹਨ। ਹੁਣ ਉਹ ਪੰਜਾਬੀ ਸੰਗੀਤ ਦੇ ਲੀਜੈਂਡ ਬਣ ਗਏ ਹਨ। ਕਈ ਮਸ਼ਹੂਰ ਪੰਜਾਬੀ ਗਾਇਕਾਂ ਜਿਵੇਂ ਅਮਰ ਸਿੰਘ ਚਮਕੀਲਾ, ਗਿੱਲ ਹਰਦੀਪ ਅਤੇ ਹੋਰ ਬਹੁਤ ਸਾਰੇ ਗਾਇਕਾਂ ਨੇ ਸੁਰਿੰਦਰ ਸ਼ਿੰਦਾ ਤੋਂ ਗਾਇਕੀ ਸਿੱਖੀ ਹੈ।
ਅਵਾਰਡ ਅਤੇ ਪ੍ਰਾਪਤੀਆਂ: ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਈ ਐਵਾਰਡ ਜਿੱਤੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਉਹ ਇੱਕ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਸੀ। ਉਨ੍ਹਾਂ ਨੇ ਗਾਇਕੀ ਅਤੇ ਅਦਾਕਾਰੀ ਲਈ 26 ਸੋਨ ਤਗਮੇ ਅਤੇ 2500 ਤੋਂ ਵੱਧ ਟਰਾਫੀਆਂ ਜਿੱਤੀਆਂ ਹਨ।
ਵੱਡੇ ਪੁਰਸਕਾਰ:
- ਕਲਾ ਪ੍ਰੀਸ਼ਦ ਵੱਲੋਂ ਪੰਜਾਬ ਗੌਰਵ ਰਤਨ ਐਵਾਰਡ।
- ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਗਾਇਕ ਐਵਾਰਡ।
- ਪੰਜਾਬ ਸਰਕਲ ਇੰਟਰਨੈਸ਼ਨਲ, ਯੂ.ਕੇ ਦੁਆਰਾ ਪੰਜਾਬੀ ਲੋਕ ਪੁਰਸਕਾਰ।