ਹੈਦਰਾਬਾਦ: ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਅੱਜ ਸਾਡੇ ਵਿੱਚ ਨਹੀ ਰਹੇ। ਉਹ ਕਾਫ਼ੀ ਸਮੇਂ ਤੋਂ ਬਿਮਾਰ ਚਲ ਰਹੇ ਸੀ ਅਤੇ ਹਸਪਤਾਲ 'ਚ ਦਾਖਲ ਸਨ ਤੇ ਅੱਜ ਉਨ੍ਹਾਂ ਦਾ ਲੁਧਿਆਣਾ ਦੇ ਇੱਕ ਹਸਪਤਾਲ 'ਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ ਹੈ। ਉਨ੍ਹਾਂ ਵੱਲੋਂ ਗਾਏ ਗੀਤ ਹਮੇਸ਼ਾਂ ਪ੍ਰਸ਼ੰਸਕਾਂ ਨੂੰ ਯਾਦ ਰਹਿਣਗੇ। ਅੱਜ ਅਸੀਂ ਤੁਹਾਨੂੰ ਸੁਰਿੰਦਰ ਸ਼ਿੰਦਾ ਦੇ ਉਨ੍ਹਾਂ 10 ਗੀਤਾਂ ਬਾਰੇ ਦੱਸਾਂਗੇ, ਜੋ ਉਨ੍ਹਾਂ ਦੇ ਗੀਤ ਕਾਫ਼ੀ ਮਸ਼ਹੂਰ ਹੋਏ ਹਨ।
ਟਰੱਕ:ਰੱਕ ਗੀਤ ਕਾਫ਼ੀ ਮਸ਼ਹੂਰ ਹੋਇਆ ਸੀ। ਇਸ ਗੀਤ ਨੂੰ ਸੁਰਿੰਦਰ ਸ਼ਿੰਦਾ ਨੇ ਆਪਣੀ ਆਵਾਜ਼ ਦਿੱਤੀ ਸੀ। ਇਹ ਗੀਤ 2018 'ਚ ਰਿਲੀਜ਼ ਕੀਤਾ ਗਿਆ ਸੀ।
ਪੁੱਤ ਜੱਟਾ ਦੇ:ਸੁਰਿੰਦਰ ਸ਼ਿੰਦਾ ਦਾ ਇਹ ਗੀਤ ਵੀ ਬਹੁਤ ਮਸ਼ਹੂਰ ਹੈ। ‘ਪੁੱਤ ਜੱਟਾ ਦੇ’ ਗੀਤ ਵਿੱਚ ਸੁਰਿੰਦਰ ਸ਼ਿੰਦਾ ਨੇ ਕੁਲਵਿੰਦਰ ਸਿੰਘ ਜੌਹਲ, ਗੁਰਭੇਜ ਬਰਾੜ ਅਤੇ ਜੇ.ਕੇ ਨਾਲ ਕੰਮ ਕੀਤਾ ਸੀ।
ਜੱਟ ਜਿਊਣਾ ਮੋੜ:ਜੱਟ ਜਿਊਣਾ ਮੋੜ ਫਿਲਮ ਦਾ ਗੀਤ ਜਿਊਣਾ ਮੋੜ ਛਤਰ ਛੱਡ ਚਲੀਆ ਸੁਰਿੰਦਰ ਸ਼ਿੰਦਾ ਨੇ ਗਾਇਆ ਸੀ। ਇਸ ਫਿਲਮ 'ਚ ਗੁੱਗੂ ਗਿੱਲ, ਮੁਹੰਮਦ ਸਦੀਕ ਅਤੇ ਗੁਰਕੀਰਤਨ ਨਜ਼ਰ ਆਏ ਸੀ।
ਫੌਜ਼ੀ ਫੌਜ਼ਣ: ਇਹ ਗੀਤ 1984 'ਚ ਰਿਲੀਜ਼ ਹੋਇਆ ਸੀ। ਇਸ ਗੀਤ ਤੋਂ ਵੀ ਸੁਰਿੰਦਰ ਸ਼ਿੰਦਾ ਨੂੰ ਕਾਫ਼ੀ ਪ੍ਰਸਿੱਧੀ ਮਿਲੀ ਸੀ।