ਪੰਜਾਬ

punjab

ETV Bharat / entertainment

Singer Shubh Hoodie Controversy: ਹੂਡੀ ਨੂੰ ਲੈ ਕੇ ਟ੍ਰੋਲ ਹੋ ਰਹੇ ਗਾਇਕ ਸ਼ੁਭ ਨੇ ਰੱਖਿਆ ਆਪਣਾ ਪੱਖ, ਕਿਹਾ-ਮੈਂ ਜੋ ਮਰਜ਼ੀ ਕਰਾਂ... - pollywood news

Singer Shubh: ਹਾਲ ਹੀ ਵਿੱਚ ਰੈਪਰ ਸ਼ੁਭ ਨੂੰ ਲੰਡਨ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਇੱਕ ਹੂਡੀ ਉਤੇ ਬਣੇ ਨਕਸ਼ੇ ਕਾਰਨ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ, ਹੁਣ ਇਸ ਵਿਵਾਦ ਨੂੰ ਲੈ ਕੇ ਗਾਇਕ ਨੇ ਆਪਣਾ ਪੱਖ ਪੇਸ਼ ਕੀਤਾ ਹੈ। ਆਓ ਜਾਣਦੇ ਹਾਂ ਕਿ ਗਾਇਕ ਨੇ ਆਪਣੇ ਪੱਖ ਵਿੱਚ ਕੀ ਕਿਹਾ...।

Singer Shubh hoodie controversy
Singer Shubh hoodie controversy

By ETV Bharat Punjabi Team

Published : Nov 2, 2023, 5:45 PM IST

ਚੰਡੀਗੜ੍ਹ: ਪੰਜਾਬੀ ਗਾਇਕ-ਰੈਪਰ ਸ਼ੁਭ ਇੱਕ ਵਾਰ ਫਿਲਮ ਸੁਰਖ਼ੀਆਂ ਵਿੱਚ ਆ ਗਏ ਹਨ, ਇਸ ਤੋਂ ਪਹਿਲਾਂ ਗਾਇਕ ਖਾਲਿਸਤਾਨ ਦੇ ਸਮਰਥਨ ਨੂੰ ਲੈ ਕੇ ਨਿਸ਼ਾਨੇ ਉਤੇ ਸਨ। ਗਾਇਕ ਹੁਣ ਇੱਕ ਵਾਰ ਫਿਰ ਵਿਵਾਦ ਦਾ ਸਾਹਮਣਾ ਕਰ ਰਹੇ ਹਨ, ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਹਾਲ ਹੀ ਵਿੱਚ ਪੰਜਾਬੀ ਗਾਇਕ ਸ਼ੁਭ ਨੇ ਲੰਦਨ ਵਿੱਚ ਆਪਣਾ ਇੱਕ ਸ਼ੋਅ ਕੀਤਾ, ਜਿਸ ਦੌਰਾਨ ਸਟੇਜ ਉਤੇ ਗਾਇਕ ਪੰਜਾਬ ਦੇ ਨਕਸ਼ੇ ਉਤੇ ਇੰਦਰਾ ਗਾਂਧੀ ਦੀ ਹੱਤਿਆ ਵਾਲੀ ਤਸਵੀਰ ਨਾਲ ਜੁੜੀ ਹੂਡੀ ਫੜੇ ਨਜ਼ਰ ਆਏ।

ਇਸ ਘਟਨਾ ਤੋਂ ਬਾਅਦ ਪੰਜਾਬੀ ਗਾਇਕ ਸ਼ੁਭ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਗਿਆ। ਹਰ ਪਾਸੇ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਸ਼ੁਭ ਨੇ ਇਸ ਘਟਨਾ ਸੰਬੰਧੀ ਆਪਣਾ ਪੱਖ ਰੱਖਿਆ ਹੈ। ਸ਼ੁਭ ਨੇ ਕਿਹਾ ਹੈ ਕਿ ਦਰਸ਼ਕਾਂ ਤੋਂ ਉਸ 'ਤੇ ਹੂਡੀ ਸੁੱਟੀ ਗਈ ਅਤੇ ਉਸ ਨੇ ਇਹ ਨਹੀਂ ਦੇਖਿਆ ਕਿ ਇਸ ਵਿਚ ਕੀ ਹੈ।

ਪੰਜਾਬੀ ਗਾਇਕ ਸ਼ੁਭ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ, "ਮੈਂ ਜੋ ਮਰਜ਼ੀ ਕਰਾਂ, ਕੁਝ ਲੋਕ ਇਸ ਨੂੰ ਮੇਰੇ ਵਿਰੁੱਧ ਲਿਆਉਣ ਲਈ ਕੁਝ ਨਾ ਕੁੱਝ ਲੱਭ ਲੈਣਗੇ। ਲੰਡਨ ਵਿੱਚ ਮੇਰੇ ਪਹਿਲੇ ਸ਼ੋਅ ਵਿੱਚ ਬਹੁਤ ਸਾਰੇ ਕੱਪੜੇ, ਗਹਿਣੇ ਅਤੇ ਫ਼ੋਨ ਸੁੱਟੇ ਗਏ ਸਨ। ਮੈਂ ਉੱਥੇ ਪ੍ਰਦਰਸ਼ਨ ਕਰਨ ਲਈ ਗਿਆ ਸੀ, ਇਹ ਦੇਖਣ ਲਈ ਨਹੀਂ ਕਿ ਲੋਕਾਂ ਨੇ ਮੇਰੇ ਉਤੇ ਕੀ ਸੁੱਟਿਆ। ਟੀਮ ਨੇ ਤੁਹਾਡੇ ਸਾਰਿਆਂ ਲਈ ਪ੍ਰਦਰਸ਼ਨ ਕਰਨ ਲਈ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਮਿਹਨਤ ਕੀਤੀ ਹੈ।'

ਲੰਡਨ ਕੰਸਰਟ ਦੇ ਵਾਇਰਲ ਹੋਏ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ੁਭ ਨੇ ਹੱਥ ਵਿੱਚ ਹੂਡੀ ਫੜੀ ਹੋਈ ਹੈ। ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਦਾਅਵਾ ਕੀਤਾ ਕਿ ਉਸਨੇ ਹੂਡੀ ਦੇ ਪਿਛਲੇ ਪਾਸੇ ਤਸਵੀਰ ਨੂੰ ਫੜਨ ਤੋਂ ਪਹਿਲਾਂ ਇੱਕ ਨਜ਼ਰ ਮਾਰੀ ਸੀ।

ਕੰਗਨਾ ਨੇ ਸ਼ੁਭ ਉਤੇ ਸਾਧਿਆ ਨਿਸ਼ਾਨਾ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਸ਼ੁਭ ਦੀ ਆਲੋਚਨਾ ਕੀਤੀ। ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ਪੋਸਟ 'ਤੇ ਲਿਖਿਆ, 'ਜਦੋਂ ਤੁਹਾਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਪਰ ਤੁਸੀਂ ਉਸ ਭਰੋਸੇ ਦਾ ਫਾਇਦਾ ਉਠਾਉਂਦੇ ਹੋ ਅਤੇ ਉਨ੍ਹਾਂ ਲੋਕਾਂ ਨੂੰ ਮਾਰਨ ਲਈ ਉਨ੍ਹਾਂ ਹਥਿਆਰਾਂ ਦੀ ਵਰਤੋਂ ਕਰਦੇ ਹੋ, ਜਿਨ੍ਹਾਂ ਦੀ ਤੁਹਾਨੂੰ ਸੁਰੱਖਿਆ ਕਰਨੀ ਚਾਹੀਦੀ ਸੀ, ਇਹ ਬਹਾਦਰੀ ਦਾ ਕੰਮ ਨਹੀਂ ਬਲਕਿ ਕਾਇਰਤਾ ਦਾ ਸ਼ਰਮਨਾਕ ਕੰਮ ਹੈ। ਇੱਕ ਨਿਹੱਥੇ ਅਤੇ ਬਜ਼ੁਰਗ ਔਰਤ 'ਤੇ ਅਜਿਹੇ ਕਾਇਰਾਨਾ ਹਮਲੇ 'ਤੇ ਸ਼ਰਮ ਆਉਣੀ ਚਾਹੀਦੀ ਹੈ, ਇੱਕ ਔਰਤ ਜੋ ਲੋਕਤੰਤਰ ਦੀ ਚੁਣੀ ਹੋਈ ਆਗੂ ਸੀ, ਸ਼ੁਭ ਜੀ, ਇੱਥੇ ਵਡਿਆਈ ਕਰਨ ਲਈ ਕੁਝ ਨਹੀਂ ਹੈ। ਕੁਝ ਸ਼ਰਮ ਕਰੋ।'

ਉਲੇਖਯੋਗ ਹੈ ਕਿ ਇਸ ਸਾਲ ਸਤੰਬਰ ਵਿੱਚ ਗਾਇਕ ਸ਼ੁਭ ਦਾ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਗਿਆ ਸੀ, ਜਿਸ ਦਾ ਕਾਰਨ ਦੋ ਮਹੀਨੇ ਪਹਿਲਾਂ ਦੀ ਉਨ੍ਹਾਂ ਦੀ ਇੱਕ ਪੋਸਟ ਸੀ।

ABOUT THE AUTHOR

...view details