ਚੰਡੀਗੜ੍ਹ:ਰੈਪਰ ਯੋ ਯੋ ਹਨੀ ਸਿੰਘ ਨੂੰ ਜਲਦ ਹੀ ਪੰਜਾਬ ਵਿੱਚ ਵੱਡੀ ਰਾਹਤ ਮਿਲਣ ਜਾ ਰਹੀ ਹੈ। ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਪੰਜਾਬ ਸਰਕਾਰ ਕਥਿਤ ਤੌਰ 'ਤੇ ਅਸ਼ਲੀਲ ਗੀਤ ਗਾਉਣ ਦੇ ਮਾਮਲੇ ਵਿੱਚ 40 ਸਾਲਾਂ ਸੰਗੀਤਕਾਰ ਵਿਰੁੱਧ ਨਵਾਂਸ਼ਹਿਰ ਪੰਜਾਬ ਵਿਚ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਤਿਆਰੀ ਕਰ ਰਹੀ ਹੈ।
ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਤਰਫੋਂ ਪੰਜਾਬ-ਹਰਿਆਣਾ ਹਾਈਕੋਰਟ ਨੂੰ ਜਾਣਕਾਰੀ ਦਿੱਤੀ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਇੱਕ ਕੈਂਸਲੇਸ਼ਨ ਰਿਪੋਰਟ ਤਿਆਰ ਕਰ ਲਈ ਗਈ ਹੈ ਜੋ ਉੱਚ ਅਥਾਰਟੀ ਦੇ ਵਿਚਾਰ ਅਧੀਨ ਸੀ। ਵਿਚਾਰ ਦੇ ਬਾਅਦ ਹਾਈਕੋਰਟ ਨੇ ਐਫਆਈਆਰ ਰੱਦ ਕਰਨ ਲਈ ਹਨੀ ਸਿੰਘ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਗਏ ਹਨ ਕਿ ਇਸ ਦੇ ਬਾਵਜੂਦ ਜੇਕਰ ਸਰਕਾਰ ਹਨੀ ਸਿੰਘ ਖਿਲਾਫ ਮਾਮਲੇ 'ਚ ਕੋਈ ਕਾਰਵਾਈ ਕਰਦੀ ਹੈ ਤਾਂ ਉਸ ਨੂੰ ਸੱਤ ਦਿਨ ਪਹਿਲਾਂ ਨੋਟਿਸ ਦਿੱਤਾ ਜਾਵੇ।
ਉਲੇਖਯੋਗ ਹੈ ਕਿ ਹਨੀ ਸਿੰਘ ਖਿਲਾਫ਼ 2013 'ਚ ਨਵਾਂਸ਼ਹਿਰ ਥਾਣੇ 'ਚ ਐੱਫ.ਆਈ.ਆਰ ਦਰਜ ਕੀਤੀ ਗਈ ਸੀ, ਜਿਸ 'ਚ ਇਲਜ਼ਾਮ ਲਗਾਇਆ ਗਿਆ ਸੀ ਕਿ ਹਨੀ ਸਿੰਘ ਨੇ ਇੱਕ ਬੇਹੱਦ ਅਸ਼ਲੀਲ ਗੀਤ ਗਾਇਆ ਹੈ ਅਤੇ ਉਸ ਨੂੰ ਯੂ-ਟਿਊਬ 'ਤੇ ਅਪਲੋਡ ਕੀਤਾ ਹੈ।
- Yo Yo Honey Singh's new song: ਹਨੀ ਸਿੰਘ ਦਾ ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਗੀਤ 'ਕਾਲਾ ਸਟਾਰ ਬੈਕ ਫ਼ਾਰ ਦਾ ਸੈਕੰਢ ਚੈਪਟਰ', ਸੋਨਾਕਸ਼ੀ ਸਿਨਹਾ ਨਾਲ ਆਉਣਗੇ ਨਜ਼ਰ
- International Villager 2: 11 ਸਾਲ ਬਾਅਦ ਫਿਰ ਇੱਕਠੇ ਨਜ਼ਰ ਆਉਣਗੇ ਗਿੱਪੀ ਗਰੇਵਾਲ ਅਤੇ ਹਨੀ ਸਿੰਘ
- Honey Singh New Song Kalaastar: ਲੋਕਾਂ ਦੀ ਪਹਿਲੀ ਪਸੰਦ ਬਣਿਆ ਹਨੀ ਸਿੰਘ ਦਾ ਨਵਾਂ ਗੀਤ 'ਕਲਾਸਟਾਰ', 24 ਘੰਟੇ ਵਿੱਚ ਮਿਲੇ 56 ਮਿਲੀਅਨ ਵਿਊਜ਼