ਚੰਡੀਗੜ੍ਹ:ਪੰਜਾਬੀ ਮੰਨੋਰੰਜਨ ਜਗਤ ਤੋਂ ਇੱਕ ਬੁਰੀ ਖ਼ਬਰ ਸੁਣਨ ਨੂੰ ਮਿਲ ਰਹੀ ਹੈ, ਜੀ ਹਾਂ...ਕਿਹਾ ਜਾ ਰਿਹਾ ਹੈ ਕਿ ਗੀਤ 'ਮਾਝੇ ਦੀ ਜੱਟੀ' ਫੇਮ ਗਾਇਕ ਕੰਵਰ ਚਾਹਲ ਦੀ ਮੌਤ ਹੋ ਗਈ ਹੈ। ਗਾਇਕ ਦੀ ਮੌਤ ਬਾਰੇ ਉਸ ਦੇ ਪਿਤਾ ਨੇ ਪੁਸ਼ਟੀ ਕੀਤੀ ਹੈ, ਪਰ ਅਜੇ ਤੱਕ ਉਸ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗਾਇਕ ਦਾ ਅੰਤਿਮ ਸਸਕਾਰ ਮਾਨਸਾ ਵਿਖੇ ਕੋਟੜਾ ਕਲਾਂ ਭੀਖੀ ਨੇੜੇ ਹੋਵੇਗਾ।
ਕੌਣ ਸੀ ਕੰਵਰ ਚਾਹਲ: ਕੰਵਰ ਚਾਹਲ ਇੱਕ ਪੰਜਾਬੀ ਗਾਇਕ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਸਨ। ਉਹ ਆਪਣੇ ਸੰਗੀਤ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਜਾਣਿਆ ਜਾਂਦਾ ਸੀ। ਕੰਵਰ ਨੂੰ ਇੰਸਟਾਗ੍ਰਾਮ ਉਤੇ 38.6 ਹਜ਼ਾਰ ਲੋਕ ਪਸੰਦ ਕਰਦੇ ਸਨ। ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ, ਜਿਸ ਨੇ ਗਾਇਕ ਦਾ ਗੀਤ 'ਮਾਝੇ ਦੀ ਜੱਟੀ' ਨਾ ਸੁਣਿਆ ਹੋਵੇ। ਦਿਲਚਸਪ ਗੱਲ ਇਹ ਹੈ ਕਿ ਇਸ ਗੀਤ ਵਿੱਚ ਮਾਡਲ ਦੇ ਤੌਰ ਉਤੇ 'ਪੰਜਾਬੀ ਦੀ ਕੈਟਰੀਨਾ ਕੈਫ਼' ਸ਼ਹਿਨਾਜ਼ ਗਿੱਲ ਨੇ ਕੰਮ ਕੀਤਾ ਹੈ।