ਫਰੀਦਕੋਟ: ਪੰਜਾਬੀ ਸੰਗੀਤ ਜਗਤ ਦੇ ਨੌਜਵਾਨ ਗਾਇਕ ਕਮਲ ਗਰੇਵਾਲ ਹੁਣ ਬਤੌਰ ਅਦਾਕਾਰ ਆਪਣੇ ਸਿਨੇਮਾ ਸਫ਼ਰ ਦਾ ਆਗਾਜ਼ ਕਰਨ ਜਾ ਰਹੇ ਹਨ। ਉਨ੍ਹਾਂ ਦੀ ਪਹਿਲੀ ਫ਼ਿਲਮ ‘ਸ਼ੌਕ ਸਰਦਾਰੀ ਦਾ' ਰਿਲੀਜ਼ ਹੋਣ ਲਈ ਤਿਆਰ ਹੈ। ਜੇ.ਪੀ ਫ਼ਿਲਮਜ਼ ਅਤੇ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਨਿਰਦੇਸ਼ਨ ਕੇ.ਐਸ ਘੁਮਣ ਵੱਲੋਂ ਕੀਤਾ ਗਿਆ ਹੈ। ਇਹ ਫ਼ਿਲਮ ਪੰਜਾਬ ਤੋਂ ਇਲਾਵਾ ਜਿਆਦਾਤਰ ਕੈਨੇਡਾ ਵਿਖੇ ਸ਼ੂਟ ਕੀਤੀ ਗਈ ਹੈ।
ਪੰਜਾਬੀ ਗਾਇਕ ਕਮਲ ਗਰੇਵਾਲ ਕਰਨਗੇ ਪੰਜਾਬੀ ਸਿਨੇਮਾਂ 'ਚ ਡੈਬਯੂ
ਫ਼ਿਲਮ 'ਸ਼ੌਕ ਸਰਦਾਰੀ ਦਾ' ਵਿੱਚ ਇਹ ਸਿਤਾਰੇ ਆਉਣਗੇ ਨਜ਼ਰ:ਫ਼ਿਲਮ 'ਸ਼ੌਕ ਸਰਦਾਰੀ ਦਾ' ਵਿੱਚ ਕਮਲ ਗਰੇਵਾਲ ਦੇ ਅੋਪੋਜਿਟ ਇਰਵਿਨ ਮੀਤ ਕੌਰ ਨਜ਼ਰ ਆਵੇਗੀ। ਇਨ੍ਹਾਂ ਤੋਂ ਇਲਾਵਾ ਇਸ ਫ਼ਿਲਮ ਵਿੱਚ ਨਿਰਮਲ ਰਿਸ਼ੀ, ਮਨੀ ਬੋਪਾਰਾਏ, ਤਰਸੇਮ ਪਾਲ, ਯਾਦ ਗਰੇਵਾਲ, ਦਿਲਾਵਰ ਸਿੱਧੂ, ਅੰਮ੍ਰਿਤ ਟਿਵਾਣਾ, ਪਰਵਿੰਦਰ ਗਿੱਲ, ਅਵਤਾਰ ਨਿੱਜਰ, ਐਚ.ਆਰ.ਡੀ ਸਿੰਘ ਵਰਗੇ ਸਿਤਾਰੇ ਵੀ ਸ਼ਾਮਿਲ ਹਨ।
ਪੰਜਾਬੀ ਗਾਇਕ ਕਮਲ ਗਰੇਵਾਲ ਕਰਨਗੇ ਪੰਜਾਬੀ ਸਿਨੇਮਾਂ 'ਚ ਡੈਬਯੂ
ਫ਼ਿਲਮ 'ਸ਼ੌਕ ਸਰਦਾਰੀ ਦਾ' ਦੀ ਕਹਾਣੀ:ਇਸ ਫ਼ਿਲਮ ਦੀ ਕਹਾਣੀ ਸਮਾਜਿਕ ਵਰਤਾਰਿਆਂ ਦੇ ਨੌਜਵਾਨ ਵਰਗ ਤੇ ਪੈਣ ਵਾਲੇ ਪ੍ਰਭਾਵਾਂ 'ਤੇ ਆਧਾਰਿਤ ਹੈ। ਇਸ ਐਕਸ਼ਨ-ਡ੍ਰਾਮੇੈਟਿਕ ਫ਼ਿਲਮ ਵਿਚਲੇ ਗੀਤਾਂ ਨੂੰ ਕਮਲ ਗਰੇਵਾਲ, ਗੁਰਤੇਜ਼ ਅਖ਼ਤਰ, ਫ਼ਿਰੋਜ਼ ਖ਼ਾਨ, ਅੰਗਰੇਜ਼ ਅਲੀ ਅਤੇ ਜੋਤ ਪੰਡੋਰੀ ਵੱਲੋਂ ਆਪਣੀਆਂ ਆਵਾਜ਼ਾਂ ਦਿੱਤੀਆਂ ਗਈਆਂ ਹਨ।
- ਛੋਟੀ ਭੈਣ ਪਰਿਣੀਤੀ ਦੀ ਮੰਗਣੀ 'ਤੇ ਪ੍ਰਿਅੰਕਾ ਚੋਪੜਾ ਨੇ ਇਸ ਤਰ੍ਹਾਂ ਦਿੱਤੀ ਵਧਾਈ, ਕਿਹਾ- ਵਿਆਹ ਦਾ ਇੰਤਜ਼ਾਰ ਨਹੀਂ ਕਰ ਸਕਦੀ
- ਢਾਕਾ ਦੇ ਸਿਨੇਮਾਘਰਾਂ 'ਚ 'ਝੂਮੇ ਜੋ ਪਠਾਨ' ਦੇ ਗੀਤ 'ਤੇ ਪ੍ਰਸ਼ੰਸਕਾਂ ਨੇ ਕੀਤਾ ਡਾਂਸ, ਦੇਖੋ ਵੀਡੀਓ
- ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਦੀ ਫਿਲਮ ਦਾ ਨਾਂ ਹੋਵੇਗਾ 'ਮੇਰੇ ਮਹਿਬੂਬ ਮੇਰੇ ਸਨਮ', ਇਸ ਦਿਨ ਹੋਏਗੀ ਰਿਲੀਜ਼
ਪੰਜਾਬੀ ਗਾਇਕ ਕਮਲ ਗਰੇਵਾਲ ਕਰਨਗੇ ਪੰਜਾਬੀ ਸਿਨੇਮਾਂ 'ਚ ਡੈਬਯੂ
ਗਾਇਕ ਕਮਲ ਗਰੇਵਾਲ ਦਾ ਕਰੀਅਰ: ਗਾਇਕ ਕਮਲ ਗਰੇਵਾਲ ਦੇ ਹਾਲੀਆਂ ਗਾਇਕੀ ਕਰਿਅਰ ਵੱਲ ਨਜਰਸਾਨੀ ਕੀਤੀ ਜਾਵੇ ਤਾਂ ਉਨਾਂ ਦੇ ਹੰਟਰ, ਨੱਚਦਾ ਲੰਡਨ ਸਾਰਾ, ਕਬਜ਼ਾ, ਯਾਰ ਮਾਰ, ਫ਼ਾਇਰ, ਸਰਦਾਰੀ, ਅਖਾਣ, ਕੈਦ, ਸਰਕਾਰੀ ਬੈਨ, ਸ਼ਹਿਰ ਲੁਧਿਆਣਾ ਆਦਿ ਕਈ ਗੀਤ ਕਾਫ਼ੀ ਮਸ਼ਹੂਰ ਰਹੇ ਹਨ। ਗਾਇਕ ਕਮਲ ਗਰੇਵਾਲ ਤੋਂ ਜਦੋਂ ਗਾਇਕੀ ਵਿੱਚ ਕਦਮ ਰੱਖਣ ਨਾਲ ਸਬੰਧੀ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਦੱਸਿਆ ਕਿ ਦੂਸਰੇ ਸਾਥੀਆਂ ਦੀ ਵੇਖਾ ਵੇਖੀ ਅਜਿਹਾ ਕਰਨ ਦੀ ਸੋਚ ਕਦੇ ਨਹੀਂ ਰਹੀ, ਕਿਉਂ ਕਿ ਜੇਕਰ ਇਸ ਤਰ੍ਹਾਂ ਹੀ ਕਰਨਾ ਹੁੰਦਾ ਤਾਂ ਇਸ ਲਈ ਏਨ੍ਹੇ ਸਾਲਾਂ ਦਾ ਇਤਜ਼ਾਰ ਕਦੇ ਨਹੀਂ ਕਰਨਾ ਸੀ। ਉਨਾਂ ਅੱਗੇ ਦੱਸਿਆ ਕਿ ਸਿਨੇਮਾਂ ਸਕਰੀਨ ਤੇ ਆਉਣ ਦਾ ਮਨ ਤਾਂ ਕਾਲਜ ਦੇ ਸਮੇਂ ਤੋਂ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਗਾਇਕੀ ਉਨਾਂ ਦੀ ਪਹਿਲੀ ਤਰਜ਼ੀਹ ਰਹੀ ਅਤੇ ਅੱਗੇ ਵੀ ਰਹੇਗੀ। ਅਦਾਕਾਰੀ ਉਨਾਂ ਲਈ ਇਕ ਸ਼ੌਕ ਵਾਂਗ ਹੈ, ਪਰ ਇਸ ਲਈ ਉਹ ਚੁਣਿੰਦਾ ਫ਼ਿਲਮਾਂ ਅਤੇ ਕਿਰਦਾਰਾਂ ਨੂੰ ਹੀ ਪਹਿਲ ਦੇਣਗੇ।