ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਦੇ ਪ੍ਰਸ਼ੰਸਕਾਂ ਲਈ ਇੱਕ ਖ਼ਬਰ ਸੁਣਨ ਨੂੰ ਮਿਲ ਰਹੀ ਹੈ। ਜੀ ਹਾਂ...ਗਾਇਕ ਗੁਰਨਾਮ ਭੁੱਲਰ ਨੇ ਸ਼ੋਸਲ ਮੀਡੀਆ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ, ਇਸ ਬਾਰੇ ਗਾਇਕ ਨੇ ਖੁਦ ਪੋਸਟ ਸਾਂਝੀ ਕੀਤੀ ਹੈ। ਗਾਇਕ ਨੇ ਪੋਸਟ ਸਾਂਝੀ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ, 'ਇਹ ਪਿਛਲੇ ਸਾਲ ਬਹੁਤ ਹੀ ਸ਼ਾਨਦਾਰ ਸਨ, ਤੁਸੀਂ ਲੋਕਾਂ ਨੇ ਮੇਰੇ ਅਤੇ ਮੇਰੇ ਪ੍ਰੋਜੈਕਟਾਂ, ਸੰਗੀਤ ਅਤੇ ਫਿਲਮਾਂ 'ਤੇ ਬਹੁਤ ਪਿਆਰ ਦਿੱਤਾ ਸੀ, ਮੈਂ ਬਿਲਕੁਲ ਠੀਕ ਹਾਂ ਅਤੇ ਸੋਸ਼ਲ ਮੀਡੀਆ ਤੋਂ ਥੋੜਾ ਜਿਹਾ ਬ੍ਰੇਕ ਲੈ ਰਿਹਾ ਹਾਂ, ਅਗਲੇ ਆਉਣ ਵਾਲੇ ਕੰਮ 'ਤੇ ਧਿਆਨ ਕੇਂਦਰਤ ਕਰ ਰਿਹਾ ਹਾਂ, ਬਹੁਤ ਜਲਦੀ ਵਾਪਸ ਆਵਾਂਗਾ।'
ਹੁਣ ਅਦਾਕਾਰ ਦੀ ਇਸ ਪੋਸਟ ਨੇ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ, ਉਹ ਲਗਾਤਾਰ ਗਾਇਕ ਤੋਂ ਇਸ ਦਾ ਕਾਰਨ ਪੁੱਛ ਰਹੇ ਹਨ ਅਤੇ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ 'ਕੀ ਹੋਇਆ ਹੈ ਸਰ?? ਸਭ ਕੁੱਝ ਠੀਕ ਹੈ?? ਚਿੰਤਾ, ਇਕੱਲਤਾ ਅਤੇ ਉਦਾਸੀ ਤੋਂ ਦੂਰ ਰਹੋ, ਖੁਸ਼ ਰਹੋ।' ਇੱਕ ਹੋਰ ਨੇ ਲਿਖਿਆ 'ਉਮੀਦ ਹੈ ਕਿ ਤੁਹਾਨੂੰ ਜਲਦੀ ਹੀ ਮਿਲਾਂਗਾ...ਅਤੇ ਤੁਹਾਡੀ ਆਉਣ ਵਾਲੀ ਕਿਸੇ ਵੀ ਫਿਲਮ ਦੇ ਪ੍ਰਮੋਸ਼ਨ ਦੌਰਾਨ...ਮੈਂ ਇਹ ਕਹਿਣ ਵਿੱਚ ਬਹੁਤ ਦੇਰ ਕਰ ਰਿਹਾ ਹਾਂ ਪਰ ਲੇਖ ਵਿੱਚ ਤੁਹਾਡੀ ਅਦਾਕਾਰੀ ਬਿਨਾਂ ਸ਼ੱਕ ਅਜੋਕੇ ਸਮੇਂ ਦੀਆਂ ਪੰਜਾਬੀ ਫਿਲਮਾਂ ਵਿੱਚੋਂ ਇੱਕ ਹੈ।'