ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਜਗਤ ਵਿੱਚ ਖਾਸ ਸਥਾਨ ਰੱਖਣ ਵਾਲੇ ਮਸ਼ਹੂਰ ਗਾਇਕ ਗੁਰਦਾਸ ਮਾਨ ਦੀ ਨਵਾਂ ਗੀਤ 'ਗੱਲ ਸੁਣੋ ਪੰਜਾਬੀ ਦੋਸਤੋ' ਅੱਜ ਯਾਨੀ ਕਿ 7 ਸਤੰਬਰ ਨੂੰ ਰਿਲੀਜ਼ ਹੋ ਚੁੱਕਿਆ ਹੈ। ਗੀਤ ਵਿੱਚ ਸ਼ੁਰੂ ਤੋਂ ਹੀ ਕਈ ਤਰ੍ਹਾਂ ਦੇ ਬਿੰਬ ਵਰਤੇ ਗਏ, ਜਿਹਨਾਂ ਨੂੰ ਸਮਝਣ ਲਈ ਸਾਨੂੰ ਕਈ ਤਰ੍ਹਾਂ ਦੇ ਪੁਰਾਣੇ ਵਿਵਾਦਾਂ ਬਾਰੇ ਪਤਾ ਹੋਣਾ ਜ਼ਰੂਰੀ ਹੈ।
ਸੰਗੀਤ ਜਗਤ ਦੇ ਬਾਬਾ ਬੋਹੜ ਗੁਰਦਾਸ ਮਾਨ ਨੇ ਇਸ ਗੀਤ ਨੂੰ ਯੂਟਿਊਬ ਉਤੇ ਰਿਲੀਜ਼ ਕੀਤਾ ਅਤੇ ਡਿਸਕ੍ਰਿਸ਼ਨ ਵਿੱਚ ਲਿਖਿਆ ਹੈ ਕਿ " ਇਸ ਰਚਨਾ ਵਿੱਚ ਵਿਖਾਏ ਗੀਤ, ਗੀਤ ਦੇ ਬੋਲ ਤੇ ਕਿਰਦਾਰ ਕਾਲਪਨਿਕ ਹਨ। ਜਿਹੜੇ ਵੀ ਨਾਮ, ਕਿਰਦਾਰ ਤੇ ਘਟਨਾ ਪੇਸ਼ ਕੀਤੇ ਗਏ ਹਨ ਉਹ ਕਾਲਪਨਿਕ ਹਨ। ਅਸਲੀਅਤ ‘ਚ ਇਸ ਦਾ ਕਿਸੇ ਵੀ ਇਨਸਾਨ (ਜਿਉਂਦੇ ਜਾਂ ਮਰੇ) ਥਾਂ, ਸੰਸਥਾਨ ਤੇ ਸਾਮਾਨ ਨਾਲ ਕੋਈ ਸੰਬੰਧ ਨਹੀਂ ਹੈ।"
ਜੇਕਰ ਗੀਤ ਦੀ ਗੱਲ ਕਰੀਏ ਤਾਂ ਕੁੱਝ ਸਾਲ ਪਹਿਲਾਂ ਗੁਰਦਾਸ ਮਾਨ ਭਾਸ਼ਾ ਨਾਲ ਸੰਬੰਧਿਤ ਇੱਕ ਵਿਵਾਦ ਵਿੱਚ ਫਸ ਗਏ ਸਨ, ਜਿਸ ਨੂੰ ਲੈ ਕੇ ਹੁਣ ਗਾਇਕ ਨੇ ਇਹ ਗੀਤ ਪੇਸ਼ ਕੀਤਾ ਹੈ, ਇਸ ਗੀਤ ਵਿੱਚ ਨਾਹਰੇ, ਭਾਸ਼ਾ ਅਤੇ ਹੋਰ ਕਈ ਤਰ੍ਹਾਂ ਦੇ ਦ੍ਰਿਸ਼ ਦਿਖਾਏ ਗਏ ਹਨ। ਜ਼ਿਕਰਯੋਗ ਹੈ ਕਿ ਉਸ ਸਮੇਂ ਗਾਇਕ ਨੂੰ ਪੰਜਾਬ ਵਿੱਚ ਲੋਕਾਂ ਦਾ ਰੋਸ, ਧਰਨੇ ਅਤੇ ਗਾਲ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ।
ਕੀ ਸੀ ਮਾਮਲਾ:ਇੱਕ ਨਿੱਜੀ ਰੇਡੀਓ ਸਟੇਸ਼ਨ ਨੂੰ ਦਿੱਤੇ ਇੰਟਰਵਿਊ 'ਚ ਗੁਰਦਾਸ ਮਾਨ ਨੇ ਇੱਕ ਦੇਸ਼ ਇੱਕ ਭਾਸ਼ਾ ਦਾ ਸਮਰਥਨ ਕੀਤਾ। ਇਸ ਇੰਟਰਵਿਊ ਤੋਂ ਬਾਅਦ ਗੁਰਦਾਸ ਮਾਨ ਨੇ ਸ਼ੋਅ 'ਚ ਕੁਝ ਲੋਕਾਂ ਨੇ ਤਖ਼ਤੀਆਂ ਫ਼ੜੀਆਂ ਸੀ ਜਿਸ 'ਤੇ ਗੁਰਦਾਸ ਮਾਨ ਮੁਰਦਾਬਾਦ ਲਿਖਿਆ ਹੋਇਆ ਸੀ। ਇਨ੍ਹਾਂ ਤਖ਼ਤੀਆਂ ਨੂੰ ਵੇਖ ਕੇ ਗੁਰਦਾਸ ਮਾਨ ਨੇ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਇਤਰਾਜਯੋਗ ਸ਼ਬਦਾਵਲੀ ਵਰਤੀ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਭੱਖ ਗਿਆ।
ਇਹ ਵੀ ਪੜ੍ਹੋ:ਲਾਲਬਾਗਚਾ ਰਾਜਾ ਦਰਬਾਰ ਵਿੱਚ ਨਜ਼ਰ ਆਏ ਰਸ਼ਮਿਕਾ ਮੰਡਾਨਾ ਸਮੇਤ ਇਹ ਅਦਾਕਾਰ, ਬੱਪਾ ਤੋਂ ਲਿਆ ਅਸ਼ੀਰਵਾਦ