ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਦੇ ਘਰ ਕਿਲਕਾਰੀਆਂ ਗੂੰਜ ਗਈਆਂ ਹਨ, ਕਿਉਂਕਿ ਉਸ ਦੀ ਪਤਨੀ ਗੀਤ ਯਾਨੀ ਕਿ ਗੀਤ ਗਰੇਵਾਲ ਨੇ ਧੀ ਨੂੰ ਜਨਮ ਦਿੱਤਾ। ਇਸ ਖੁਸ਼ੀ ਨਾਲ ਪੂਰੇ ਵਰਮਾ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਬਾਰੇ ਜਾਣਕਾਰੀ ਖੁਦ ਅਦਾਕਾਰ ਅਤੇ ਗਾਇਕ ਪਰਮੀਸ਼ ਵਰਮਾ ਨੇ ਦਿੱਤੀ।
ਪਰਮੀਸ਼ ਵਰਮਾ ਨੇ ਸ਼ੋਸਲ ਮੀਡੀਆ ਰਾਹੀਂ ਇਸ ਗੱਲ ਦੀ ਸੂਚਨਾ ਦਿੱਤੀ, ਅਦਾਕਾਰ ਨੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ ਕਿ 'ਅਤੇ ਇਸ ਤਰ੍ਹਾਂ ਮੈਂ ਗ੍ਰਹਿ 'ਤੇ ਸਭ ਤੋਂ ਖੁਸ਼ਹਾਲ ਆਦਮੀ ਬਣ ਗਿਆ, ਮੇਰੀ ਧੀ "ਸਦਾ" ਸਦਾ ਸਦਾ ਸਦਾ ਸੁਖ ਹੋਵੇ। ਵਾਹਿਗੁਰੂ ਜੀ ਮੇਹਰ ਕਰਿਓ ❤️🙏🏻" ਇਸੇ ਦੌਰਾਨ ਅਦਾਕਾਰ ਨੇ ਇੱਕ ਫੋਟੋ ਵੀ ਪੋਸਟ ਕੀਤੀ ਜਿਸ ਵਿੱਚ ਅਦਾਕਾਰ ਧੀ ਨੂੰ ਚੁੱਕ ਕੇ ਬੈਠੇ ਹਨ, ਅਦਾਕਾਰ ਦੀ ਇਸ ਪੋਸਟ ਨੂੰ ਪੜ੍ਹ ਕੇ ਬਹੁਤ ਸਾਰੇ ਸਿਤਾਰੇ ਵਧਾਈਆਂ ਭੇਜ ਰਹੇ ਹਨ, ਹਿਮਾਂਸ਼ੀ ਖੁਰਾਨਾ, ਜਗਦੀਪ ਸਿੱਧੂ ਅਤੇ ਹੋਰ ਬਹੁਤ ਸਾਰਿਆਂ ਨੇ ਮੁਬਾਰਕਬਾਦ ਦਿੱਤੀ।