ਪੰਜਾਬ

punjab

ETV Bharat / entertainment

Punjabi Movies November 2023: 'ਪਰਿੰਦਾ ਪਾਰ ਗਿਆ' ਤੋਂ ਲੈ ਕੇ 'ਸਰਾਭਾ' ਤੱਕ, ਇਸ ਨਵੰਬਰ ਰਿਲੀਜ਼ ਹੋਣਗੀਆਂ ਇਹ ਧਮਾਕੇਦਾਰ ਫਿਲਮਾਂ - ਪੰਜਾਬੀ ਸਿਨੇਮਾ

Punjabi Movies In November 2023: ਨਵੰਬਰ ਮਹੀਨਾ ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਦੂਜੇ ਮਹੀਨਿਆਂ ਦੀ ਤਰ੍ਹਾਂ ਹੀ ਖਾਸ ਹੋਣ ਵਾਲਾ ਹੈ, ਕਿਉਂਕਿ ਇਸ ਨਵੰਬਰ ਕਈ ਬਿਹਤਰੀਨ ਪੰਜਾਬੀ ਫਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ।

Punjabi Movies November 2023
Punjabi Movies November 2023

By ETV Bharat Punjabi Team

Published : Oct 27, 2023, 2:23 PM IST

Updated : Oct 28, 2023, 10:23 AM IST

ਚੰਡੀਗੜ੍ਹ:ਸਾਲ 2023 ਪੰਜਾਬੀ ਸਿਨੇਮਾ ਲਈ ਕਾਫੀ ਚੰਗਾ ਸਾਬਤ ਹੋ ਰਿਹਾ ਹੈ। ਵੱਖ-ਵੱਖ ਵਿਸ਼ਿਆਂ ਵਾਲੀਆਂ ਫਿਲਮਾਂ ਰਿਲੀਜ਼ ਲਈ ਲਾਈਨ ਵਿੱਚ ਹਨ। ਇਸੇ ਤਰ੍ਹਾਂ ਅਸੀਂ ਇਥੇ ਅਜਿਹੀਆਂ ਫਿਲਮਾਂ ਦੀ ਲਿਸਟ ਤਿਆਰ ਕੀਤੀ ਹੈ, ਜਿਹਨਾਂ ਨੂੰ ਤੁਸੀਂ ਨਵੰਬਰ ਮਹੀਨੇ ਵਿੱਚ ਦੇਖ ਸਕਦੇ ਹੋ। ਇਸ ਨਵੰਬਰ ਵਿੱਚ ਤੁਹਾਨੂੰ ਗੁਰਨਾਮ ਭੁੱਲਰ, ਰੌਸ਼ਨ ਪ੍ਰਿੰਸ ਵਰਗੇ ਮੰਝੇ ਹੋਏ ਕਲਾਕਾਰਾਂ ਦੀਆਂ ਫਿਲਮਾਂ ਦੇਖਣ ਨੂੰ ਮਿਲਣਗੀਆਂ। ਆਓ ਇਸ ਲਿਸਟ 'ਤੇ ਸਰਸਰੀ ਨਜ਼ਰ ਮਾਰੀਏ।

ਸਰਾਭਾ: 'ਸਰਾਭਾ' 3 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ, ਇਸ ਦਾ ਨਿਰਦੇਸ਼ਨ ਕਵੀ ਰਾਜ਼ ਦੁਆਰਾ ਕੀਤਾ ਗਿਆ ਹੈ, ਇਸ ਵਿੱਚ ਮਹਾਬੀਰ ਭੁੱਲਰ, ਜਪਤੇਜ ਸਿੰਘ ਅਤੇ ਮਲਕੀਤ ਰੌਣੀ ਵਰਗੇ ਸ਼ਾਨਦਾਰ ਕਲਾਕਾਰ ਨਜ਼ਰ ਆਉਣਗੇ। ਇਹ ਇੱਕ ਇਤਿਹਾਸਕ ਡਰਾਮਾ ਫਿਲਮ ਹੈ। ਜੋ ਕਿ ਪ੍ਰਸ਼ੰਸਕਾਂ ਨੂੰ ਮਨਮੋਹਕ ਸਫ਼ਲ 'ਤੇ ਲੈ ਕੇ ਜਾਣ ਦਾ ਵਾਅਦਾ ਕਰਦੀ ਹੈ।

ਦਾਸਤਾਨ-ਏ-ਸਰਹਿੰਦ: 'ਦਾਸਤਾਨ-ਏ-ਸਰਹਿੰਦ' ਵੀ 'ਸਰਾਭਾ' ਦੇ ਨਾਲ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ, ਯਾਨੀ ਕਿ ਇਹ ਫਿਲਮ ਵੀ 3 ਨਵੰਬਰ ਨੂੰ ਹੀ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਇਸ ਫਿਲਮ ਦਾ ਨਿਰਦੇਸ਼ਨ ਮਨਪ੍ਰੀਤ ਬਰਾੜ ਵੱਲ਼ੋ ਕੀਤਾ ਗਿਆ ਹੈ। ਇਸ ਵਿੱਚ ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ, ਸਰਦਾਰ ਸੋਹੀ, ਗੁਰਪ੍ਰੀਤ ਭੰਗੂ ਵਰਗੇ ਮੰਝੇ ਹੋਏ ਕਲਾਕਾਰ ਦਿਖਾਈ ਦੇਣਗੇ।

ਬਿਨ੍ਹਾਂ ਬੈਂਡ ਚੱਲ ਇੰਗਲੈਂਡ: 'ਬਿਨ੍ਹਾਂ ਬੈਂਡ ਚੱਲ ਇੰਗਲੈਂਡ' 17 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਆਉਣ ਦਾ ਵਾਅਦਾ ਕਰਦੀ ਹੈ, ਇਸ ਦਾ ਨਿਰਦੇਸ਼ਨ ਸਤਿੰਦਰ ਸਿੰਘ ਦੇਵ ਨੇ ਕੀਤਾ ਹੈ, ਇਸ ਫਿਲਮ ਵਿੱਚ ਰੌਸ਼ਨ ਪ੍ਰਿੰਸ, ਗੁਰਪ੍ਰੀਤ ਘੁੱਗੀ, ਬੀ ਐੱਨ ਸ਼ਰਮਾ, ਰਾਜ ਧਾਲੀਵਾਲ ਵਰਗੇ ਬਿਹਤਰੀਨ ਸਿਤਾਰੇ ਨਜ਼ਰ ਆਉਣਗੇ। ਇਹ ਇੱਕ ਕਾਮੇਡੀ ਡਰਾਮਾ ਹੈ।

ਪਰਿੰਦਾ ਪਾਰ ਗਿਆ:24 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਪੰਜਾਬੀ ਫਿਲਮ 'ਪਰਿੰਦਾ ਪਾਰ ਗਿਆ' ਵੀ ਇਸ ਲਿਸਟ ਵਿੱਚ ਸ਼ਾਮਿਲ ਹੈ। ਇਸ ਫਿਲਮ ਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਨੇ ਕੀਤਾ ਹੈ, ਫਿਲਮ ਵਿੱਚ ਗੁਰਨਾਮ ਭੁੱਲਰ, ਰੂਪੀ ਗਿੱਲ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ। ਇਹ ਫਿਲਮ ਤੁਹਾਨੂੰ ਸੰਗੀਤਕ ਸਫ਼ਰ ਉਤੇ ਲੈ ਕੇ ਜਾਣ ਦਾ ਵਾਅਦਾ ਕਰਦੀ ਹੈ।

ਗੁੜੀਆ: 'ਪਰਿੰਦਾ ਪਾਰ ਗਿਆ' ਦੇ ਨਾਲ ਹੀ ਸਿਨੇਮਾਘਰਾਂ ਵਿੱਚ ਹੌਰਰ ਫਿਲਮ 'ਗੁੜੀਆ' ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਰਾਹੁਲ ਚੰਦਰੇ ਦੁਆਰਾ ਕੀਤਾ ਗਿਆ ਹੈ। ਫਿਲਮ ਵਿੱਚ ਯੁਵਰਾਜ ਹੰਸ, ਸਾਵਨ ਰੂਪੋਵਾਲੀ, ਸ਼ਵਿੰਦਰ ਮਾਹਲ, ਸੁਨੀਤਾ ਧੀਰ ਵਰਗੇ ਅਦਾਕਾਰ ਨਜ਼ਰ ਆਉਣਗੇ।

Last Updated : Oct 28, 2023, 10:23 AM IST

ABOUT THE AUTHOR

...view details