ਈਵੀਟੀ ਭਾਰਤ (ਡੈਸਕ) : ਪੰਜਾਬੀ ਫਿਲਮ ‘ਪੇਂਟਰ’ ਸਿਨੇਮਾਂ ਘਰਾਂ ਵਿੱਚ ਆ ਰਹੀ ਹੈ। ਜਿਸ ਦਾ ਸ਼ੁੱਕਰਵਾਰ ਨੂੰ ਰਸਮੀ ਐਲਾਨ ਕੀਤਾ ਗਿਆ। ਇਸ ਫਿਲਮ ਦਾ ਨਿਰਦੇਸ਼ਨ ਪੰਜਾਬੀ ਸਿਨੇਮਾਂ ਦੇ ਬੇਹਤਰੀਣ ਅਤੇ ਨੌਜਵਾਨ ਫਿਲਮ ਨਿਰਦੇਸ਼ਕ ਤਾਜ਼ ਵੱਲੋਂ ਕੀਤਾ ਗਿਆ। ਇਹ ਫਿਲਮ ਅਲਹਦਾ ਮੁਹਾਂਦਰੇ ਦੀ ਨਜ਼ਰਸਾਨੀ ਕਰਦੀ ਨਜ਼ਰ ਆ ਰਹੀ ਹੈ।
ਕਦੋਂ ਹੋਵੇਗੀ ਰਿਲੀਜ਼:ਇਸ ਤੋਂ ਪਹਿਲਾ ਫਿਲਮ ਨਿਰਦੇਸ਼ਕ ਤਾਜ਼ ਦੀ 'ਟੈਲੀਵਿਜ਼ਨ' ਫਿਲਮ ਆ ਚੁੱਕੀ ਹੈ। ਜਿਸ ਦਾ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ। ਹੁਣ 'ਪੇਂਟਰ' 30 ਮਾਰਚ 2023 ਨੂੰ ਰਿਲੀਜ਼ ਹੋਣ ਦਾ ਰਹੀ ਹੈ। ਇਸ ਦੀ ਜਾਣਕਾਰੀ ਨਿਰਦੇਸ਼ਕ ਨੇ ਇੰਸਟਾਗ੍ਰਾਮ ਉਤੇ ਪੋਸਟ ਸੇਅਰ ਕਰਕੇ ਦਿੱਤੀ।
ਦੁਨੀਆ ਭਰ ਵਿੱਚ ਰਿਲੀਜ਼: ਵਾਈਟਹਿੱਲ ਡਿਸਟੀਬਿਊਸ਼ਨ ਹਾਊਸ ਵੱਲੋਂ ਦੁਨੀਆਂ ਭਰ ਵਿਚ ਰਿਲੀਜ਼ ਕੀਤੀ ਜਾਣ ਵਾਲੀ ਇਸ ਫ਼ਿਲਮ ਦਾ ਨਿਰਮਾਣ ਤੇਜਿੰਦਰ ਸਿੰਘ, ਗੁਰਪ੍ਰੀਤ ਦਿਓਲ, ਸੋਨੂੰ ਸ਼ੇਰਗਿੱਲ, ਮਨਮੋਹਨ ਮੋਹਨਾ ਵੱਲੋਂ ਕੀਤਾ ਗਿਆ ਹੈ। ਫ਼ਿਲਮ ਦੇ ਮੁੱਖ ਕਲਾਕਾਰਾਂ ਵਿਚ ਮਹਿਰਾਜ਼ ਸਿੰਘ, ਸੁੱਖ ਖਰੋੜ, ਅਕ੍ਰਿਤੀ ਸਹੋਤਾ, ਗੁਰਪ੍ਰੀਤ ਤੋਤੀ, ਅਨੀਤਾ ਮੀਤ ਅਤੇ ਮਨਜਿੰਦਰ ਸਿੰਘ ਆਦਿ ਸ਼ਾਮਿਲ ਹਨ। ਜਦਕਿ ਫ਼ਿਲਮ ਦੇ ਕੈਮਰਾਮੈਨ ਹਨ ਕੇ ਸੁਨੀਲ ਹਨ।
ਕਿਸ ਤਰ੍ਹਾਂ ਦੀ ਹੈ ਫਿਲਮ: ਨਿਰਦੇਸ਼ਕ ਤਾਜ਼ ਅਨੁਸਾਰ ਇਹ ਫ਼ਿਲਮ ਬਹੁਤ ਹੀ ਭਾਵਨਾਤਮਕ ਅਤੇ ਮਨ ਨੂੰ ਛੂਹ ਜਾਣ ਵਾਲੀ ਪ੍ਰੇਮ ਕਹਾਣੀ ਅਧਾਰਿਤ ਹੈ। ਜੋ ਪੰਜਾਬ ਅਤੇ ਪੰਜਾਬੀਅਤ ਕਦਰਾਂ, ਕੀਮਤਾਂ ਅਤੇ ਪੁਰਾਤਨ ਵਿਰਸੇ ਦਾ ਵੀ ਖੁੱਲ ਕੇ ਪ੍ਰਗਟਾਵਾ ਕਰੇਗੀ। ਉਨ੍ਹਾਂ ਦੱਸਿਆ ਕਿ ਫਿਲਮ ਦਾ ਗੀਤ, ਸੰਗੀਤ ਪੱਖ ਵੀ ਬਹੁਤ ਹੀ ਉਮਦਾ ਰੱਖਿਆ ਗਿਆ ਹੈ। ਜਿਸ ਵਿਚਲੇ ਗੀਤਾਂ ਵਿਚ ਵੀ ਅਸਲ ਪੰਜਾਬ ਦੇ ਗੁੰਮ ਹੋ ਚੁੱਕੇ ਰੀਤੀ ਰਿਵਾਜ਼ਾ ਅਤੇ ਵੰਨਗੀਆਂ ਦਾ ਹਰ ਰੰਗ ਸੁਣਨ, ਵੇਖਣ ਨੂੰ ਮਿਲੇਗਾ। ਫ਼ਿਲਮ ਦੀ ਸ਼ੂਟਿੰਗ ਪੰਜਾਬ, ਚੰਡੀਗੜ੍ਹ ਦੀਆਂ ਵੱਖ ਵੱਖ ਲੋਕੇਸਨਾਂ ਤੇ ਪੂਰੀ ਕੀਤੀ ਜਾਵੇਗੀ। ਜਿਸ ਉਪਰੰਤ ਇਸ ਨੂੰ 30 ਮਾਰਚ 2023 ਨੂੰ ਦੇਸ਼, ਵਿਦੇਸ਼ ਵਿਚ ਰਿਲੀਜ਼ ਕੀਤੇ ਜਾਣ ਦੀ ਯੋਜਨਾ ਹੈ।
ਇਹ ਵੀ ਪੜ੍ਹੋ:-Drishyam 2 Director Wedding Pics: ਫਿਲਮ 'ਦ੍ਰਿਸ਼ਯਮ 2' ਦੇ ਨਿਰਦੇਸ਼ਕ ਆਪਣੀ ਪ੍ਰੇਮਿਕਾ ਨਾਲ ਬੱਝੇ ਵਿਆਹ ਦੇ ਬੰਧਨ 'ਚ, ਅਜੇ ਦੇਵਗਨ ਸਮੇਤ ਇਨ੍ਹਾਂ ਸਿਤਾਰਿਆਂ ਨੇ ਕੀਤੀ ਸ਼ਿਰਕਤ