ਪੰਜਾਬ

punjab

ETV Bharat / entertainment

Zindgi zindabaad First Look Out: 'ਜ਼ਿੰਦਗੀ ਜ਼ਿੰਦਾਬਾਦ’ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼, ਲੀਡ ਭੂਮਿਕਾ ਵਿੱਚ ਨਜ਼ਰ ਆਵੇਗਾ ਗਾਇਕ ਨਿੰਜਾ - ਪੰਜਾਬੀ ਫਿਲਮ ਜ਼ਿੰਦਗੀ ਜ਼ਿੰਦਾਬਾਦ

Zindgi zindabaad: ਨਿੰਜਾ ਅਤੇ ਮੈਂਡੀ ਤੱਖਰ ਦੀ ਆਉਣ ਵਾਲੀ ਪੰਜਾਬੀ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਦਾ ਪਹਿਲਾਂ ਪੋਸਟਰ ਰਿਲੀਜ਼ ਹੋ ਗਿਆ ਹੈ।

Zindgi zindabaad First Look Out
Zindgi zindabaad First Look Out

By ETV Bharat Punjabi Team

Published : Oct 12, 2023, 1:15 PM IST

ਚੰਡੀਗੜ੍ਹ:ਪੰਜਾਬੀ ਸਿਨੇਮਾ ਦ੍ਰਿਸ਼ਾਵਲੀ ’ਚ ਪਿਛਲੇ ਕਾਫ਼ੀ ਸਮੇਂ ਤੋਂ ਦੂਰ ਨਜ਼ਰ ਆ ਰਹੇ ਗਾਇਕ-ਅਦਾਕਾਰ ਨਿੰਜਾ ਇੱਕ ਵਾਰ ਪ੍ਰਭਾਵੀ ਪਾਰੀ ਵੱਲ ਵਧਣ ਜਾ ਰਹੇ ਹਨ, ਜਿੰਨ੍ਹਾਂ ਦੀ ਨਵੀਂ ਪੰਜਾਬੀ ਫਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦਾ ਪਹਿਲਾਂ ਲੁੱਕ (Zindgi zindabaad First Look Out) ਜਾਰੀ ਕਰ ਦਿੱਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਪ੍ਰੇਮ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਹੈ।

‘ਸਾਗਾ ਸਟੂਡਿਓਜ਼ ਵੱਲੋਂ ਯਾਦੂ ਪ੍ਰੋਡੋਕਸ਼ਨਜ਼, ਮਿਲਿਅਨ ਬ੍ਰਦਰਜ਼, ਮੋਸ਼ਨ ਪਿਕਚਰਜ਼, ਸੈਵਨ ਕਲਰਜ਼ ਮੋਸ਼ਨ ਪਿਕਚਰਜ਼’ ਦੇ ਸੁਯੰਕਤ ਸਹਿ ਨਿਰਮਾਣ ਅਧੀਨ ਬਣਾਈ ਇਸ ਫਿਲਮ ਦੀ ਜਿਆਦਾਤਰ ਸ਼ੂਟਿੰਗ ਪੰਜਾਬ ਦੇ ਮਾਲਵਾ ਖਿੱਤੇ ਵਿੱਚ ਮੁਕੰਮਲ (Zindgi zindabaad First Look Out) ਕੀਤੀ ਗਈ ਹੈ।



'ਜ਼ਿੰਦਗੀ ਜ਼ਿੰਦਾਬਾਦ’ ਦਾ ਪਹਿਲਾਂ ਪੋਸਟਰ

ਇਸੇ ਮਹੀਨੇ ਦੇ ਅੰਤ ਵਿੱਚ ਵਰਲਡਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦੀ ਸਟਾਰ ਕਾਸਟ ਵਿੱਚ ਮੈਂਡੀ ਤੱਖੜ੍ਹ, ਸੁਖਦੀਪ ਸੁੱਖ, ਰਾਜੀਵ ਠਾਕੁਰ, ਸਰਦਾਰ ਸੋਹੀ, ਵਿਭਾ ਭਗਤ, ਯਾਦ ਗਰੇਵਾਲ, ਅ੍ਰਮਿਤ ਅੰਬੀ, ਵੱਡਾ ਗਰੇਵਾਲ, ਅਨੀਤਾ ਮੀਤ, ਸੈਮੂਅਲ ਜੌਹਨ, ਰੂਪ ਸੰਧੂ, ਜਗਦੀਪ ਰੰਧਾਵਾ ਵੀ ਸ਼ਾਮਿਲ ਹਨ।


ਗਾਇਕ ਨਿੰਜਾ

ਸੱਚੀ ਕਹਾਣੀ (Zindgi zindabaad First Look Out) ਉਤੇ ਆਧਾਰਿਤ ਇਸ ਫਿਲਮ ਦੇ ਐਸੋਸੀਏਟ ਨਿਰਦੇਸ਼ਕ ਗੌਰਵ ਭੱਲਾ ਅਤੇ ਵਿਨੋਦ ਕੁਮਾਰ, ਸਿਨੇਮਾਟੋਗ੍ਰਾਫ਼ਰ ਸੋਨੀ ਸਿੰਘ, ਕਹਾਣੀ ਲੇਖਕ ਮਿੰਟੂ ਗੁਰੂਸਰੀਆ, ਕਾਸਟਿਊਮ ਡਿਜ਼ਾਈਨਰ ਅ੍ਰੰਮਿਤ ਸੰਧੂ ਸਿੱਧੂ, ਕਾਰਜਕਾਰੀ ਨਿਰਮਾਤਾ ਵਿਵੇਕ ਸ਼ਰਮਾ, ਕਲਾ ਨਿਰਦੇਸ਼ਕ ਰੋਮੀ ਆਰਟਸ ਅਤੇ ਬੈਕਗਰਾਊਂਡ ਮਿਊਜ਼ਿਕ ਨਿਰਦੇਸ਼ਕ ਸੰਨੀ ਇੰਦਰ ਬਾਵਾ ਹਨ।

ਸੈਵਨ ਕਲਰਜ਼ ਡਿਸਟੀਬਿਊਸ਼ਨ ਦੁਆਰਾ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਵਿੱਚ ਗਾਇਕ ਅਤੇ ਅਦਾਕਾਰ ਨਿੰਜਾ ਕਾਫ਼ੀ ਅਲਹਦਾ ਕਿਰਦਾਰ ਵਿੱਚ ਨਜ਼ਰ ਆਉਣਗੇ, ਜਿਸ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਉਨਾਂ ਦੱਸਿਆ ਕਿ ਫਿਲਮ ਵਿੱਚ ਗੰਭੀਰ ਅਤੇ ਚੁਣੌਤੀਪੂਰਨ ਭੂਮਿਕਾ ਅਦਾ ਕਰ ਰਿਹਾ ਹਾਂ, ਜੋ ਹੁਣ ਤੱਕ ਨਿਭਾਈਆਂ ਮੇਰੀਆਂ ਭੂਮਿਕਾਵਾਂ ਨਾਲੋਂ ਇੱਕਦਮ ਵੱਖਰਾ ਹੈ।

ਪੰਜਾਬੀ ਫਿਲਮ ਇੰਡਸਟਰੀ ਦੀ ਬਜਾਏ ਆਪਣੇ ਗਾਇਕੀ ਕਰੀਅਰ ਵੱਲ ਜਿਆਦਾ ਸਰਗਰਮ ਰਹੇ ਇਸ ਬਾਕਮਾਲ ਫ਼ਨਕਾਰ ਨਾਲ ਇਸ ਸੰਬੰਧੀ ਅਪਣਾਈ ਸਿਨੇਮਾ ਦੂਰੀ ਬਾਰੇ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਕੈਨੇਡਾ ਅਤੇ ਹੋਰ ਕਈ ਮੁਲਕਾਂ ਦੇ ਸਟੇਜ ਸੋਅਜ਼ ਅਤੇ ਮਿਊਜ਼ੀਕਲ ਟਰੈਕਸ ਦੀ ਰਿਕਾਰਡਿੰਗ ਆਦਿ ਦੇ ਲਗਾਤਾਰ ਸਿਲਸਿਲੇ ਅਧੀਨ ਸਿਨੇਮਾ ਨਾਲ ਬਰਾਬਰਤਾ ਨਾਲ ਜੁੜਾਵ ਬਣਾ ਰੱਖਣਾ ਸੰਭਵ ਨਹੀਂ ਹੋ ਸਕਿਆ।


ਗਾਇਕ ਨਿੰਜਾ

ਪਰ ਹੁਣ ਇੱਕ ਨਵੇਂ ਰੂਪ ਅਤੇ ਕਿਰਦਾਰਾਂ ਨਾਲ ਦਰਸ਼ਕਾਂ ਅਤੇ ਆਪਣੇ ਚਾਹੁੰਣ ਵਾਲਿਆਂ ਸਨਮੁੱਖ ਹੋਵਾਂਗਾ। ਹਾਲੀਆਂ ਸਿਨੇਮਾ ਸਫ਼ਰ ਦੌਰਾਨ ਕਈ ਵੱਡੀਆਂ ਅਤੇ ਚਰਚਿਤ ਫਿਲਮਾਂ ਦਾ ਹਿੱਸਾ ਰਹੇ ਗਾਇਕ-ਅਦਾਕਾਰ ਨਿੰਜਾ ਨਾਲ ਉਨਾਂ ਦੀਆਂ ਆਗਾਮੀ ਯੋਜਨਾਵਾਂ ਸੰਬੰਧੀ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਕੁਝ ਨਵੇਂ ਅਤੇ ਪੁਰਾਣੇ ਪ੍ਰੋਡੋਕਸ਼ਨ ਹਾਊਸਜ਼ ਦੀਆਂ ਕੁਝ ਹੋਰ ਪੰਜਾਬੀ ਫਿਲਮਾਂ ਦਾ ਬਤੌਰ ਲੀਡ ਐਕਟਰਜ਼ ਹਿੱਸਾ ਬਣਨ ਜਾ ਰਿਹਾ ਹਾਂ, ਜਿੰਨ੍ਹਾਂ ਦੀ ਸ਼ੂਟਿੰਗ ਜਲਦ ਸ਼ੁਰੂ ਹੋਵੇਗੀ।

ਇਸ ਤੋਂ ਇਲਾਵਾ ਕੰਪਲੀਟ ਹੋ ਚੁੱਕੀ ਪੰਜਾਬੀ ਫਿਲਮ ‘ਫਿਰ ਮਾਮਲਾ ਗੜ੍ਹਗੜ੍ਹ ਹੈ’ ਵੀ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਅਦਾਕਾਰ ਕਾਮੇਡੀ ਰੰਗ ਨਾਲ ਅੋਤ ਪੋਤ ਕਿਰਦਾਰ ਵਿੱਚ ਵਿਖਾਈ ਦੇਣਗੇ।

ABOUT THE AUTHOR

...view details