ਪੰਜਾਬ

punjab

ETV Bharat / entertainment

Chidiyan Da Chamba Teaser: ਔਰਤ ਕੇਂਦਰਿਤ ਪੰਜਾਬੀ ਫਿਲਮ 'ਚਿੜੀਆਂ ਦਾ ਚੰਬਾ' ਦਾ ਟੀਜ਼ਰ ਰਿਲੀਜ਼, ਫਿਲਮ ਅਗਸਤ 'ਚ ਹੋਵੇਗੀ ਰਿਲੀਜ਼ - pollywood latest news

Chidiyan Da Chamba Teaser: ਨਿਰਮਾਤਾਵਾਂ ਨੇ ਆਉਣ ਵਾਲੀ ਪੰਜਾਬੀ ਫਿਲਮ 'ਚਿੜੀਆਂ ਦਾ ਚੰਬਾ' ਦਾ ਇੱਕ ਦਮਦਾਰ ਟੀਜ਼ਰ ਰਿਲੀਜ਼ ਕੀਤਾ ਹੈ।

Chidiyan Da Chamba Teaser
Chidiyan Da Chamba Teaser

By

Published : Jul 20, 2023, 4:55 PM IST

ਚੰਡੀਗੜ੍ਹ:ਪੰਜਾਬੀ ਸਿਨੇਮਾ ਵਿੱਚ ਆਏ ਦਿਨ ਨਵੀਆਂ ਫਿਲਮਾਂ ਦਾ ਐਲਾਨ ਹੁੰਦਾ ਰਹਿੰਦਾ ਹੈ, ਬਹੁਤ ਸਾਰੇ ਨਵੇਂ ਚਿਹਰੇ ਵੀ ਫਿਲਮਾਂ ਵਿੱਚ ਆ ਰਹੇ ਹਨ, ਕਈ ਟੀਵੀ ਦੀਆਂ ਹੌਟ ਅਦਾਕਾਰਾਂ ਦਾ ਵੀ ਪੰਜਾਬੀ ਫਿਲਮਾਂ ਵਿੱਚ ਡੈਬਿਊ ਹੋ ਰਿਹਾ ਹੈ ਅਤੇ ਕਈ ਅਜਿਹੀਆਂ ਫਿਲਮਾਂ ਦਾ ਐਲਾਨ ਹੋ ਰਿਹਾ ਹੈ ਜਿਹਨਾਂ ਦੇ ਨਾਂ ਹੀ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ।

ਜੀ ਹਾਂ...ਇਸੇ ਲੜ੍ਹੀ ਤਹਿਤ ਇੰਨੀਂ ਦਿਨੀਂ ਇੱਕ ਪੰਜਾਬੀ ਫਿਲਮ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉਹ ਹੈ 'ਚਿੜੀਆਂ ਦਾ ਚੰਬਾ'। ਨਿਰਮਾਤਾਵਾਂ ਨੇ ਹਾਲ ਹੀ ਵਿੱਚ ਫਿਲਮ ਦਾ ਇੱਕ ਧਮਾਕੇਦਾਰ ਪੋਸਟਰ ਸਾਂਝਾ ਕੀਤਾ ਸੀ, ਹੁਣ ਉਹਨਾਂ ਨੇ ਫਿਲਮ ਦਾ ਇੱਕ ਟੀਜ਼ਰ ਸਾਂਝਾ ਕੀਤਾ ਹੈ। ਟੀਜ਼ਰ ਵਿੱਚ ਕਿਸੇ ਵੀ ਅਦਾਕਾਰ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ ਪਰ ਕਈ ਟੀਜ਼ਰ ਨੇ ਫਿਲਮ ਦੀ ਕਹਾਣੀ ਨਾਲ ਸੰਬੰਧਿਤ ਕਈ ਪਰਤਾਂ ਖੋਲ੍ਹੀਆਂ ਹਨ।


ਅਦਾਕਾਰਾ ਨੇਹਾ ਪਵਾਰ ਨੇ ਸ਼ਿਵਜੋਤ, ਸ਼ਰਨ ਕੌਰ, ਅਮਾਇਰਾ ਦਸਤੂਰ ਅਤੇ ਯੋਗਰਾਜ ਸਿੰਘ ਸਟਾਰਰ ਇਸ ਫਿਲਮ ਦਾ ਅਧਿਕਾਰਤ ਟੀਜ਼ਰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਰਿਲੀਜ਼ ਕੀਤਾ ਹੈ। ਟੀਜ਼ਰ ਦੇਖਣ ਤੋਂ ਪਤਾ ਲੱਗਦਾ ਹੈ ਕਿ ਫਿਲਮ ਵਿੱਚ ਔਰਤਾਂ ਕੁੱਝ ਵੱਡਾ ਕਰਦੀਆਂ ਨਜ਼ਰ ਆਉਣਗੀਆਂ। ਇਸ ਵਾਰ ਉਹ ਆਪਣੇ ਹੱਕ ਲਈ ਲੜਣਗੀਆਂ। ਸ਼ਾਇਦ ਉਹ ਹਥਿਆਰ ਚੁੱਕਦੀਆਂ ਵੀ ਨਜ਼ਰ ਆਉਣਗੀਆਂ।


ਮੁੱਖ ਕਲਾਕਾਰਾਂ ਤੋਂ ਇਲਾਵਾ ਫਿਲਮ ਵਿੱਚ ਸ਼ਰਨ ਕੌਰ, ਪ੍ਰਭ ਗਰੇਵਾਲ, ਮਹਿਨਾਜ਼ ਮਾਨ, ਨੇਹਾ ਪਵਾਰ, ਸੰਜੂ ਸੋਲੰਕੀ, ਬਲਵਿੰਦਰ ਬੁਲੇਟ, ਆਸ਼ੀਸ਼ ਦੁੱਗਲ ਅਤੇ ਰਾਜੀਵ ਸ਼ਰਮਾ ਵੀ ਅਹਿਮ ਸਹਾਇਕ ਭੂਮਿਕਾਵਾਂ ਵਿੱਚ ਹਨ।

ਚਿੜੀਆਂ ਦਾ ਚੰਬਾ ਦੀ ਕਹਾਣੀ, ਸਕ੍ਰੀਨਪਲੇਅ ਅਤੇ ਡਾਇਲਾਗਜ਼ ਪ੍ਰੇਮ ਸਿੰਘ ਸਿੱਧੂ ਦੁਆਰਾ ਲਿਖੇ ਗਏ ਹਨ। ਫਿਲਮ ਦਾ ਨਿਰਦੇਸ਼ਨ ਪ੍ਰੇਮ ਸਿੰਘ ਸਿੱਧੂ ਦੁਆਰਾ ਕੀਤਾ ਗਿਆ ਹੈ ਅਤੇ ਖਰੌਰ ਫਿਲਮਜ਼ ਅਤੇ ਫਰੂਚੈਟ ਐਂਟਰਟੇਨਮੈਂਟ ਦੇ ਬੈਨਰ ਹੇਠ ਡਿੰਪਲ ਖਰੌਰ ਅਤੇ ਅਭੈਦੀਪ ਸਿੰਘ ਮੱਤੀ ਦੁਆਰਾ ਨਿਰਮਿਤ ਹੈ। ਇਹ ਫਿਲਮ ਇਸ ਅਗਸਤ ਦੀ 18 ਤਾਰੀਖ਼ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ।

ABOUT THE AUTHOR

...view details