ਚੰਡੀਗੜ੍ਹ:ਪੰਜਾਬੀ ਮੰਨੋਰਜਨ ਜਗਤ ਨੂੰ ਪਿਆਰ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ, ਜੀ ਹਾਂ...ਪੰਜਾਬੀ ਮੰਨੋਰੰਜਨ ਇੰਡਸਟਰੀ ਨੂੰ ਫਿਲਮ ਸਿਟੀ(Punjabi Film City) ਮਿਲ ਗਈ ਹੈ। ਪੰਜਾਬ ਦੀ ਪਹਿਲੀ ਫਿਲਮ ਸਿਟੀ, ਜੋ ਐਚਐਲਵੀ ਵਾਈਲਡ ਵੈਸਟ, ਯੂਰਪ, ਦੁਬਈ, ਚਾਈਨਾ ਟਾਊਨ, ਰੇਲਵੇ ਸਟੇਸ਼ਨ, ਪੁਲਿਸ ਸਟੇਸ਼ਨ, ਏਅਰਪਲੇਨ ਹੈਂਗਰ, ਅਦਾਲਤਾਂ, ਗੈਰੇਜਾਂ ਸਮੇਤ ਵਿਭਿੰਨ ਵਿਸ਼ਿਆਂ ਅਤੇ ਸਥਾਨਾਂ, ਸੈੱਟ ਦੀ ਪੇਸ਼ਕਸ਼ ਕਰਦੀ ਹੈ।
ਚੰਡੀਗੜ੍ਹ ਵਿੱਚ ਹਾਲ ਹੀ ਵਿੱਚ ਐਚਐਲਵੀ ਫਿਲਮ ਸਿਟੀ (Punjabi Film City) ਦੇ ਲਾਂਚ ਦੌਰਾਨ ਗਾਇਕਾ ਯੂਲੀਆ ਵੰਤੂਰ ਵੀ ਪਹੁੰਚੀ, ਯੂਲੀਆ ਨੇ ਸਲਮਾਨ ਖਾਨ ਦੀਆਂ ਫਿਲਮਾਂ ਨੂੰ ਕਈ ਪ੍ਰਸਿੱਧ ਗੀਤ ਦਿੱਤੇ ਹਨ। ਇਸ ਸਮਾਗਮ ਵਿੱਚ ਕਈ ਹੋਰ ਪੰਜਾਬੀ ਕਲਾਕਾਰ ਵੀ ਨਜ਼ਰ ਆਏ।
ਯੂਲੀਆ ਵੰਤੂਰ (Yulia Vantur in Punjabi Film City) ਨੇ ਇੰਸਟਾਗ੍ਰਾਮ ਉਤੇ ਪੋਸਟ ਵੀ ਸਾਂਝੀ ਕੀਤੀ ਸੀ ਅਤੇ ਲਿਖਿਆ ਸੀ 'ਮੈਨੂੰ ਬੀਤੀ ਰਾਤ #punjub #chandigarth ਵਿੱਚ @hlvfilmcity ਦੀ ਲਾਂਚਿੰਗ ਵਿੱਚ ਪਰਫਾਰਮ ਕਰਨ ਵਿੱਚ ਮਜ਼ਾ ਆਇਆ popmercy ਦੁਆਰਾ luckie_verma ਨੂੰ ਪ੍ਰੋਜੈਕਟ ਲਈ ਵਧਾਈਆਂ। ਧੰਨਵਾਦ @katalystworld @naveenkatalyst @shamiraah28 @subhash92_naidu @beingmudassarkhan।'