ਪੰਜਾਬ

punjab

ETV Bharat / entertainment

ਵਿਵਾਦਤ ਗੀਤ 'ਬੇਸ਼ਰਮ ਰੰਗ' 'ਤੇ ਤਾਨੀਆ ਨੇ ਦਿਖਾਇਆ ਹੁਸਨ ਦਾ ਜਲਵਾ, ਦੇਖੋ ਵੀਡੀਓ - actress Tania made video on controversial song

ਫਿਲਮ 'ਪਠਾਨ' ਦੇ ਵਿਵਾਦਿਤ ਗੀਤ 'ਬੇਸ਼ਰਮ ਰੰਗ' 'ਤੇ ਦੀਪਿਕਾ ਪਾਦੂਕੋਣ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੁਣ ਪੰਜਾਬੀ ਮਸ਼ਹੂਰ ਅਦਾਕਾਰਾ ਤਾਨੀਆ ਨੇ ਇਸ ਗੀਤ 'ਤੇ ਵੀਡੀਓ ਸ਼ੇਅਰ ਕੀਤੀ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਤੁਸੀਂ ਵੀ ਦੇਖੋ ਵੀਡੀਓ...।

Etv Bharat
Etv Bharat

By

Published : Dec 21, 2022, 1:00 PM IST

ਚੰਡੀਗੜ੍ਹ:ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਸਟਾਰਰ ਫਿਲਮ 'ਪਠਾਨ' ਦੇ ਪਹਿਲੇ ਅਤੇ ਵਿਵਾਦਿਤ ਗੀਤ 'ਬੇਸ਼ਰਮ ਰੰਗ' ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਗੀਤ ਦਾ ਵਿਰੋਧ ਇਸ ਲਈ ਕੀਤਾ ਜਾ ਰਿਹਾ ਹੈ, ਕਿਉਂਕਿ ਇਸ 'ਚ ਦੀਪਿਕਾ ਪਾਦੂਕੋਣ ਨੇ ਭਗਵੇਂ ਰੰਗ ਦੇ ਕੱਪੜੇ ਪਾਏ ਹੋਏ ਹਨ। ਇਸ ਕਾਰਨ ਹਿੰਦੂ ਮਹਾਸਭਾ ਦੇ ਲੋਕ ਨਾਰਾਜ਼ ਹਨ। ਹੁਣ ਇਸ ਗਰੁੱਪ ਦਾ ਕਹਿਣਾ ਹੈ ਕਿ ਜਾਂ ਤਾਂ ਗੀਤ ਐਡਿਟ ਕਰੋ ਨਹੀਂ ਤਾਂ ਅਸੀਂ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦੇਵਾਂਗੇ। ਹੁਣ ਅਜਿਹੇ ਗੰਭੀਰ ਵਿਵਾਦ ਦੇ ਵਿਚਕਾਰ ਮਸ਼ਹੂਰ ਪੰਜਾਬੀ ਅਦਾਕਾਰਾ ਤਾਨੀਆ ਨੇ ਇਸ ਗੀਤ ਦੀ ਰੀਲ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।



ਤਾਨੀਆ ਨੇ ਆਪਣੇ ਇੰਸਟਾ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਤਾਨੀਆ 'ਪਠਾਨ' ਦੇ ਕ੍ਰੇਜ਼ੀ ਗੀਤ 'ਬੇਸ਼ਰਮ ਰੰਗ' 'ਤੇ ਹਲਕੇ ਹਲਕੇ ਪੋਜ਼ ਦੇ ਰਹੀ ਹੈ ਅਤੇ ਬੈਕਗਾਊਂਡ ਉਤੇ ਗੀਤ ਚੱਲ ਰਿਹਾ ਹੈ। ਤਾਨੀਆ ਨੇ ਆਫ਼ ਸ਼ੋਲਡਰ ਪੀਲੀ ਡਰੈੱਸ ਪਾਈ ਹੋਈ ਹੈ। ਤਾਨੀਆ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ '' ਸ਼ੂਗਰ ਅਤੇ ਮਸਾਲਾ''।







ਦੱਸ ਦੇਈਏ ਕਿ ਤਾਨੀਆ ਦੇ ਇਸ ਵੀਡੀਓ ਨੂੰ ਕੁੱਝ ਹੀ ਸਮੇਂ ਵਿੱਚ ਅਨੇਕਾਂ ਪ੍ਰਸ਼ੰਸਕਾਂ ਨੇ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਕਈ ਅਜਿਹੇ ਪ੍ਰਸ਼ੰਸਕ ਵੀ ਹਨ, ਜੋ ਕਮੈਂਟਸ 'ਚ ਅਦਾਕਾਰਾ ਦੇ ਇਸ ਵੀਡੀਓ ਦੀ ਖੁੱਲ੍ਹ ਕੇ ਤਾਰੀਫ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ ' ਹੌਟ ਅਤੇ ਸੈਕਸੀ', ਦੂਜੇ ਨੇ ਲਿਖਿਆ 'ਰੱਬ ਹੋ ਤੁਸੀਂ ਤਾਨੀਆ'। ਤਾਨੀਆ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਹਾਲ ਹੀ ਵਿੱਚ ਐਮੀ ਵਿਰਕ ਨਾਲ ਫਿਲਮ 'ਉਏ ਮੱਖਣਾ' ਵਿੱਚ ਦੇਖਿਆ ਗਿਆ ਸੀ।



'ਬੇਸ਼ਰਮ ਰੰਗ' 'ਚ ਦੀਪਿਕਾ ਪਾਦੂਕੋਣ ਨੇ ਭਗਵੇਂ ਰੰਗ ਦੇ ਕੱਪੜਿਆਂ 'ਚ ਸ਼ਾਹਰੁਖ ਖਾਨ ਨਾਲ ਜ਼ਬਰਦਸਤ ਸੀਨ ਦਿੱਤੇ ਹਨ। ਹੁਣ ਦੀਪਿਕਾ ਦਾ ਇਹ ਅੰਦਾਜ਼ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹਿੰਦੂ ਮਹਾਸਭਾ ਸਮੇਤ ਕਈ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਹੈ। ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਫਿਲਮ ਦਾ ਵਿਰੋਧ ਵਧਦਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ 25 ਜਨਵਰੀ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।



ਇਹ ਵੀ ਪੜ੍ਹੋ:ਹਸਾ ਹਸਾ ਢਿੱਡੀ ਪੀੜਾਂ ਪਾਉਂਦੀਆਂ ਨੇ ਪੰਜਾਬੀਆਂ ਦੀਆਂ ਇਸ ਸਾਲ ਰਿਲੀਜ਼ ਹੋਈਆਂ ਇਹ ਕਮੇਡੀ ਫਿਲਮਾਂ

ABOUT THE AUTHOR

...view details