ਚੰਡੀਗੜ੍ਹ: ਨੀਰੂ ਬਾਜਵਾ ਪੰਜਾਬੀ ਫਿਲਮ ਜਗਤ ਦੀ ਰਾਣੀ ਹੈ ਅਤੇ ਅਦਾਕਾਰਾ ਪਿਛਲੇ ਲਗਭਗ ਦੋ ਦਹਾਕਿਆਂ ਤੋਂ ਇੰਡਸਟਰੀ 'ਤੇ ਰਾਜ ਕਰ ਰਹੀ ਹੈ। ਇੱਕ ਸ਼ਾਨਦਾਰ ਅਦਾਕਾਰਾ ਹੋਣ ਦੇ ਨਾਲ 'ਕਲੀ ਜੋਟਾ ਫੇਮ' ਨੇ ਨਿਰਦੇਸ਼ਨ ਅਤੇ ਨਿਰਮਾਣ ਦੇ ਖੇਤਰ ਵਿੱਚ ਵੀ ਆਪਣੀ ਪ੍ਰਤਿਭਾ ਦਿਖਾਈ ਹੈ। 'ਰਾਬੀਆ' ਹੁਣ ਪੰਜਾਬੀ ਇੰਡਸਟਰੀ ਵਿੱਚ ਇੱਕ ਪੂਰੀ ਤਰ੍ਹਾਂ ਨਾਲ ਫਿਲਮ ਨਿਰਮਾਤਾ ਹੈ ਅਤੇ ਆਪਣਾ ਹੋਮ ਪ੍ਰੋਡਕਸ਼ਨ ਬੈਨਰ-ਨੀਰੂ ਬਾਜਵਾ ਐਂਟਰਟੇਨਮੈਂਟ ਚਲਾਉਂਦੀ ਹੈ।
ਜੀ ਹਾਂ, ਨੀਰੂ ਬਾਜਵਾ ਪੰਜਾਬੀ ਇੰਡਸਟਰੀ ਵਿੱਚ ਕਈ ਹਿੱਟ ਫਿਲਮਾਂ ਦੇਣ ਤੋਂ ਬਾਅਦ ਬਾਲੀਵੁੱਡ ਅਤੇ ਹਾਲੀਵੁੱਡ ਵਿੱਚ ਆਪਣਾ ਨਾਮ ਰੌਸ਼ਨ ਕਰਨ ਅਤੇ ਫਿਰ ਆਪਣੇ ਬੈਨਰ ਹੇਠ ਹਿੱਟ ਫਿਲਮਾਂ ਦਾ ਨਿਰਮਾਣ ਕਰਨ ਤੋਂ ਬਾਅਦ ਹੁਣ ਆਪਣੇ ਲੇਬਲ ਹੇਠ ਗਾਇਕੀ ਦੇ ਨਵੇਂ ਹੁਨਰ ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਨੀਰੂ ਬਾਜਵਾ ਨੇ ਆਪਣੇ ਮਿਊਜ਼ਿਕ ਪ੍ਰੋਡਕਸ਼ਨ ਹਾਊਸ ਲਾਂਚ ਕਰਨ ਦੀ ਖਬਰ ਆਪਣੇ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕੀਤੀ ਹੈ ਅਤੇ ਲੇਬਲ ਦਾ ਲੋਗੋ ਸਾਂਝਾ ਕਰਨ ਤੋਂ ਬਾਅਦ ਉਸਨੇ ਪੋਸਟ ਦਾ ਕੈਪਸ਼ਨ ਲਿਖਿਆ “ਅਸੀਂ #neerubajwa ਸੰਗੀਤ ਦਾ ਐਲਾਨ ਕਰਨ ਲਈ ਬਹੁਤ ਉਤਸ਼ਾਹਿਤ ਹਾਂ, ਜਿੱਥੇ ਅਸੀਂ ਲਾਂਚ ਕਰਾਂਗੇ ਅਤੇ ਨਵੀਂ ਪ੍ਰਤਿਭਾ ਨੂੰ ਵਧਣ-ਫੁੱਲਣ ਦੇ ਮੌਕੇ ਦੇਵਾਂਗੇ…ਮੇਰਾ ਮੰਨਣਾ ਹੈ ਕਿ ਇੱਥੇ ਬਹੁਤ ਜ਼ਿਆਦਾ ਪ੍ਰਤਿਭਾ ਹੈ ਅਤੇ ਮੈਂ ਤੁਹਾਨੂੰ ਉਨ੍ਹਾਂ ਸਾਰਿਆਂ ਨਾਲ ਜਾਣੂੰ ਕਰਵਾਉਣ ਲਈ ਇੰਤਜ਼ਾਰ ਨਹੀਂ ਕਰ ਸਕਦੀ।”