ਚੰਡੀਗੜ੍ਹ:ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਪਵਿੱਤਰ ਹਰਿਮੰਦਰ ਸਾਹਿਬ ਜਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਨਾ ਫਿਲਮ ਇੰਡਸਟਰੀ ਵਿੱਚ ਕਈ ਸਾਲਾਂ ਤੋਂ ਆਮ ਰਿਹਾ ਹੈ। ਕੋਈ ਵੀ ਫਿਲਮ ਰਿਲੀਜ਼ ਹੋਵੇ ਅਦਾਕਾਰ ਗੁਰੂਘਰ ਵਿੱਚ ਮੱਥਾ ਟੇਕਣ ਜ਼ਰੂਰ ਆਉਂਦੇ ਹਨ।
ਇਸੇ ਤਰ੍ਹਾਂ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਚੱਲ ਜਿੰਦੀਏ' ਦੀ ਸਟਾਰ ਕਾਸਟ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਲਈ ਪਹੁੰਚੀ। ਗੁਰੂ ਦੇ ਦਰਸ਼ਨ ਕਰਨ ਵਾਲਿਆਂ ਵਿੱਚ ਨੀਰੂ ਬਾਜਵਾ, ਕੁਲਵਿੰਦਰ ਬਿੱਲਾ ਅਤੇ ਜੱਸ ਬਾਜਵਾ ਸ਼ਾਮਲ ਸਨ।
ਅਦਾਕਾਰ ਇਸ ਫਿਲਮ ਦੇ ਨਿਰਮਾਣ ਲਈ ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੁੰਦੇ ਸਨ ਅਤੇ ਫਿਲਮ ਦੀ ਸਫਲਤਾ ਲਈ ਪ੍ਰਾਰਥਨਾ ਵੀ ਕਰਨਾ ਚਾਹੁੰਦੇ ਸਨ। ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ਆਪਣੇ ਅਜ਼ੀਜ਼ਾਂ ਤੋਂ ਦੂਰ ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਦੀਆਂ ਜਾਣੀਆਂ-ਪਛਾਣੀਆਂ ਪਰ ਅਣਕਹੀ ਕਹਾਣੀਆਂ 'ਤੇ ਆਧਾਰਿਤ ਹੈ। 'ਚੱਲ ਜਿੰਦੀਏ' ਫਿਲਮ ਵਿੱਚ ਗੁਰਪ੍ਰੀਤ ਘੁੱਗੀ, ਅਦਿਤੀ ਸ਼ਰਮਾ ਅਤੇ ਰੁਪਿੰਦਰ ਰੂਪੀ ਵਿਸ਼ੇਸ ਕਿਰਦਾਰ ਵਿੱਚ ਹਨ।
ਟ੍ਰੇਲਰ ਬਾਰੇ:ਕਾਬਿਲੇਗ਼ੌਰ ਹੈ ਕਿ ਫਿਲਮ 'ਚੱਲ ਜਿੰਦੀਏ' ਦਾ ਟ੍ਰੇਲਰ ਹਾਲ ਹੀ ਚ ਰਿਲੀਜ਼ ਹੋਇਆ ਸੀ। ਇਸ ਫਿਲਮ ਦੇ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇਹ ਕਹਾਣੀ ਪੰਜਾਬ ਛੱਡ ਪੈਸਾ ਕਮਾਉਣ ਗਏ ਪੰਜਾਬੀਆਂ ਦੀ ਹੈ। ਫਿਲਮ 'ਚ ਇਹ ਦਿਖਾਇਆ ਗਿਆ ਹੈ ਕਿ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਦੀ ਲਾਈਫ਼ 'ਚ ਕਿੰਨੇ ਸੰਘਰਸ਼ ਹਨ। ਫਿਲਮ ਦੀ ਰਿਲੀਜ਼ ਡੇਟ ਦੀ ਗੱਲ ਕੀਤੀ ਜਾਏ ਤਾਂ ਫਿਲਮ 24 ਮਾਰਚ ਭਾਵ ਕੁੱਝ ਦਿਨਾਂ ਬਾਅਦ ਦੁਨੀਆਂਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।