ਚੰਡੀਗੜ੍ਹ: ਕਲਰਜ਼ 'ਤੇ ਆਨ ਏਅਰ ਅਤੇ ਆਪਾਰ ਮਕਬੂਲੀਅਤ ਹਾਸਿਲ ਕਰ ਰਹੇ ਸੀਰੀਅਲ ‘ਤੇਰੀ ਮੇਰੀ ਡੋਰੀਆਂ’ ਦਾ ਪੰਜਾਬੀ ਮੂਲ ਐਕਟਰ ਸ਼ਰਹਾਨ ਸਿੰਘ (Sharhan Singh) ਵੀ ਪ੍ਰਭਾਵੀ ਹਿੱਸਾ ਬਣ ਗਏ ਹਨ, ਜੋ ਮੰਨੇ ਪ੍ਰਮੰਨੇ ਸਿਤਾਰਿਆਂ ਨਾਲ ਸਜੇ ਇਸ ਸ਼ੋਅ ਵਿਚ ਕਾਫ਼ੀ ਮਹੱਤਵਪੂਰਨ ਭੂਮਿਕਾ ਵਿਚ ਨਜ਼ਰ ਆ ਰਹੇ ਹਨ।
‘ਕਾਕਕਰਾਓ ਇੰਟਰਟੇਨਮੈਂਟ’ ਅਤੇ ‘ਸ਼ਇਕਾ ਫ਼ਿਲਮਜ਼’ ਦੇ ਬੈਨਰ ਹੇਠ ਪ੍ਰਦੀਪ ਕੁਮਾਰ, ਰਾਜੇਸ਼ ਰਾਮ ਸਿੰਘ, ਸ਼ਇਕਾ ਪ੍ਰਵੀਨ ਵੱਲੋਂ ਨਿਰਮਿਤ ਕੀਤੇ ਜਾ ਰਹੇ ਇਸ ਸੀਰੀਅਲ ਦੇ ਵੱਖ-ਵੱਖ ਭਾਗਾਂ ਦਾ ਨਿਰਦੇਸ਼ਨ ਜਯਦੀਪ ਸੈਨ, ਅਸ਼ਵਨੀ ਸਰਸ਼ਵਤ, ਅਰਨਵ ਚੱਕਰਵਰਤੀ, ਜ਼ਫ਼ਰ ਸ਼ੇਖ਼, ਰਣਜੀਤ ਗੁਪਤਾ, ਰੋਹਿਤ ਫੁਲਾਰੀ ਕਰ ਰਹੇ ਹਨ।
ਮੂਲ ਰੂਪ ਵਿਚ ਪੰਜਾਬ (Sharhan Singh) ਦੇ ਪਟਿਆਲਾ ਨਾਲ ਤਾਲੁਕ ਰੱਖਦੇ ਅਦਾਕਾਰ ਸ਼ਰਹਾਨ ਸਿੰਘ ਵੱਲੋਂ ਆਪਣੇ ਅਦਾਕਾਰੀ ਕਰੀਅਰ ਦਾ ਆਗਾਜ਼ ਸਾਲ 2005 ਵਿਚ ਸੀਆਈਡੀ ਸੀਰੀਜ਼ ਨਾਲ ਕੀਤਾ ਗਿਆ ਸੀ। ਇਸ ਉਪਰੰਤ ਉਨ੍ਹਾਂ ਨੇ ਜਿੰਮੀ ਸ਼ੇਰਗਿੱਲ ਸਟਾਰਰ ਅਤੇ ਮਨਮੋਹਨ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਪੰਜਾਬੀ ਫਿਲਮ ‘ਯਾਰਾਂ ਨਾਲ ਬਹਾਰਾਂ’ ਵਿਚ ਵੀ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਈ।
- HBD Shabana Azmi: 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਆਨਸਕ੍ਰੀਨ KISS ਤੋਂ ਲੈ ਕੇ 'ਫਾਇਰ' 'ਚ ਬੋਲਡ ਸੀਨ ਤੱਕ, ਇਥੇ ਮਾਰੋ ਸ਼ਬਾਨਾ ਆਜ਼ਮੀ ਦੇ ਦਮਦਾਰ ਪ੍ਰਦਰਸ਼ਨ 'ਤੇ ਇੱਕ ਨਜ਼ਰ
- Sardara And Sons First Look: ਪੰਜਾਬੀ ਫਿਲਮ ‘ਸਰਦਾਰ ਐਂਡ ਸਨਜ਼’ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼, ਰੌਸ਼ਨ ਪ੍ਰਿੰਸ-ਸਰਬਜੀਤ ਚੀਮਾ ਨਿਭਾ ਰਹੇ ਹਨ ਲੀਡ ਭੂਮਿਕਾਵਾਂ
- Satinder Sartaj Song Jalsa: ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਵੀ ਬਾਲੀਵੁੱਡ ਵੱਲ ਭਰੀ ਉੱਚੀ ਪਰਵਾਜ਼, ਅਕਸ਼ੈ ਕੁਮਾਰ ਦੀ ਨਵੀਂ ਫਿਲਮ ਲਈ ਗਾਇਆ ਗੀਤ ਹੋਇਆ ਰਿਲੀਜ਼