ਚੰਡੀਗੜ੍ਹ: ਪੰਜਾਬ ਨੇ ਇਸ ਸਾਲ ਅਜਿਹੇ ਸਿਤਾਰੇ ਗੁਆ ਦਿੱਤੇ ਹਨ, ਜਿਹਨਾਂ ਦਾ ਘਾਟਾ ਕਦੇ ਵੀ ਪੰਜਾਬ ਪੂਰਾ ਨਹੀਂ ਕਰ ਪਾਏ ਗਾ। ਇਹਨਾਂ ਬਾਰੇ ਸਾਡੀ ਰਿਪੋਰਟ।
ਦੀਪ ਸਿੱਧੂ: ਸੜਕ ਹਾਦਸੇ ਵਿੱਚ ਮਾਰੇ ਗਏ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੌਤ ਨੇ ਪੰਜਾਬੀ ਨੂੰ ਤੋੜ ਕੇ ਰੱਖ ਦਿੱਤਾ ਸੀ। ਦੱਸ ਦਈਏ ਕਿ ਦੀਪ ਸਿੱਧੂ ਦੀ ਹਰਿਆਣਾ ਦੇ ਸੋਨੀਪਤ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੀਪ ਸਿੱਧੂ ਇੱਕ ਭਾਰਤੀ ਅਦਾਕਾਰ, ਮਾਡਲ ਅਤੇ ਵਕੀਲ ਸੀ। ਉਸਦਾ ਜਨਮ 2 ਅਪ੍ਰੈਲ 1984 ਨੂੰ ਪੰਜਾਬ ਦੇ ਜ਼ਿਲ੍ਹੇ ਮੁਕਤਸਰ ਵਿੱਚ ਹੋਇਆ ਸੀ। ਉਸਨੇ ਜਿਆਦਾਤਰ ਪੰਜਾਬੀ ਅਤੇ ਬਾਲੀਵੁੱਡ (ਹਿੰਦੀ) ਫਿਲਮਾਂ ਵਿੱਚ ਕੰਮ ਕੀਤਾ ਸੀ। ਉਸ ਨੇ ਆਪਣੀ ਸ਼ੁਰੂਆਤ ਫਿਲਮ 'ਰਮਤਾ ਜੋਗੀ' ਨਾਲ ਕੀਤੀ ਜੋ ਕਿ ਆਲੋਚਨਾਤਮਕ ਤੌਰ 'ਤੇ ਮੰਨੇ-ਪ੍ਰਮੰਨੇ ਅਭਿਨੇਤਾ ਧਰਮਿੰਦਰ ਦੁਆਰਾ ਉਸਦੇ ਬੈਨਰ ਵਿਜੇਤਾ ਫਿਲਮਜ਼ ਹੇਠ ਬਣਾਈ ਗਈ ਸੀ।ਫਿਲਮਾਂ ਤੋਂ ਕਿਥੇ ਕਿੱਥੇ ਹੱਥ ਅਜ਼ਮਾਇਆ ਸੀ ਦੀਪ ਸਿੱਧੂ: ਫਿਲਮਾਂ ਤੋਂ ਇਲਾਵਾ ਉਹ ਬਾਸਕਟਬਾਲ ਦਾ ਖਿਡਾਰੀ ਵੀ ਸੀ। ਉਸਨੇ ਸਕੂਲ ਅਤੇ ਕਾਲਜ ਵਿੱਚ ਬਾਸਕਟਬਾਲ ਵੀ ਖੇਡੀ ਅਤੇ ਪੰਜ ਨੈਸ਼ਨਲ ਚੈਂਪੀਅਨਸ਼ਿਪ ਵੀ ਖੇਡੀ ਸੀ। ਉਹ ਰਾਸ਼ਟਰੀ ਪੱਧਰ 'ਤੇ ਜੂਨੀਅਰ ਇੰਡੀਆ ਅਤੇ ਬਾਸਕਟਬਾਲ ਲਈ ਖੇਡ ਚੁੱਕਾ ਸੀ। ਦੀਪ ਨੇ ਕਿੰਗਫਿਸ਼ਰ ਮਾਡਲ ਹੰਟ, ਗ੍ਰਾਸੀਮ ਮਿਸਟਰ ਪਰਸਨੈਲਿਟੀ ਅਤੇ ਗ੍ਰਾਸੀਮ ਮਿਸਟਰ ਟੈਲੇਂਟਿਡ ਵੀ ਜਿੱਤੇ ਸਨ।