ਪੰਜਾਬ

punjab

ETV Bharat / entertainment

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਵਿੱਚ ਸ਼ਾਮਲ ਹੋਵੇਗੀ ਪ੍ਰਿਅੰਕਾ ਚੋਪੜਾ - ਦਿੱਲੀ ਦੇ ਕਨਾਟ ਪਲੇਸ ਸਥਿਤ ਕਪੂਰਥਲਾ ਹਾਊਸ

ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਕੱਲ੍ਹ ਮੰਗਣੀ ਕਰਨ ਜਾ ਰਹੇ ਹਨ। ਇਸ ਮੌਕੇਂ ਪਰਿਣੀਤੀ ਦੀ ਭੈਣ ਪ੍ਰਿਅੰਕਾ ਚੋਪੜਾ ਵੀ ਇਸ ਮੰਗਣੀ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਪਹੁੰਚੇਗੀ।

engagement of Parineeti Chopra and Raghav Chadha
engagement of Parineeti Chopra and Raghav Chadha

By

Published : May 12, 2023, 11:19 AM IST

ਹੈਦਰਾਬਾਦ:ਇਨ੍ਹੀਂ ਦਿਨੀਂ ਬਾਲੀਵੁੱਡ ਦੇ ਸਿਤਾਰਿਆਂ ਵਿੱਚੋ ਅਦਾਕਾਰਾ ਪਰਿਣੀਤੀ ਚੋਪੜਾ ਦੀ ਮੰਗਣੀ ਦੀਆਂ ਖਬਰਾਂ ਸੁਰਖੀਆਂ ਬਟੋਰ ਰਹੀਆਂ ਹਨ। ਪਰਿਣੀਤੀ ਅਤੇ ਰਾਘਵ ਚੱਢਾ ਕੱਲ ਯਾਨੀ 13 ਮਈ ਨੂੰ ਦਿੱਲੀ ਵਿੱਚ ਮੰਗਣੀ ਕਰਨ ਜਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਮੌਕੇਂ 100 ਤੋਂ ਵੱਧ ਮਹਿਮਾਨ ਸ਼ਾਮਲ ਹੋਣਗੇ। ਅਦਾਕਾਰਾ ਪ੍ਰਿਅੰਕਾ ਚੋਪੜਾ ਵੀ ਆਪਣੀ ਚਚੇਰੀ ਭੈਣ ਦੀ ਮੰਗਣੀ ਵਿੱਚ ਸ਼ਾਮਲ ਹੋਣ ਲਈ ਭਾਰਤ ਆ ਰਹੀ ਹੈ। ਹਾਲ ਹੀ 'ਚ ਪ੍ਰਿਯੰਕਾ ਆਪਣੀ ਸੀਰੀਜ਼ 'ਸੀਟਾਡੇਲ' ਦੇ ਪ੍ਰਮੋਸ਼ਨ ਲਈ ਭਾਰਤ ਆਈ ਸੀ। ਅਜਿਹੇ 'ਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਪ੍ਰਿਯੰਕਾ ਪਰਿਣੀਤੀ ਦੀ ਮੰਗਣੀ 'ਚ ਸ਼ਾਮਲ ਨਹੀਂ ਹੋਵੇਗੀ ਪਰ ਹੁਣ ਖਬਰ ਹੈ ਕਿ ਪ੍ਰਿਯੰਕਾ ਮੰਗਣੀ 'ਚ ਸ਼ਾਮਲ ਹੋਣ ਲਈ ਭਾਰਤ ਆ ਰਹੀ ਹੈ।

ਇਸ ਜਗ੍ਹਾਂ ਹੋਵੇਗੀ ਪਰਿਣੀਤੀ-ਰਾਘਵ ਦੀ ਮੰਗਣੀ: ਪਰਿਣੀਤੀ-ਰਾਘਵ ਦੀ ਮੰਗਣੀ ਦਿੱਲੀ ਦੇ ਕਨਾਟ ਪਲੇਸ ਸਥਿਤ ਕਪੂਰਥਲਾ ਹਾਊਸ 'ਚ ਹੋਵੇਗੀ। ਮੰਗਣੀ ਦੀ ਰਸਮ ਰਵਾਇਤੀ ਤਰੀਕੇ ਨਾਲ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਪ੍ਰਿਅੰਕਾ 13 ਮਈ ਦੀ ਸਵੇਰ ਨੂੰ ਮੰਗਣੀ 'ਚ ਸ਼ਾਮਲ ਹੋਣ ਲਈ ਦਿੱਲੀ ਪਹੁੰਚ ਜਾਵੇਗੀ। ਹਾਲਾਂਕਿ ਪ੍ਰਿਅੰਕਾ ਬਹੁਤ ਹੀ ਛੋਟੇ ਸਫ਼ਰ 'ਤੇ ਭਾਰਤ ਆ ਰਹੀ ਹੈ। ਉਹ ਆਪਣੇ ਕੰਮ ਨੂੰ ਪਾਸੇ ਰੱਖਕੇ ਸਿਰਫ ਆਪਣੀ ਭੈਣ ਦੀ ਮੰਗਣੀ ਵਿੱਚ ਸ਼ਾਮਲ ਹੋਣ ਲਈ ਭਾਰਤ ਆ ਰਹੀ ਹੈ।

  1. ਫਿਲਮ ਨਿਰਮਾਣ ਤੋਂ ਬਾਅਦ ਹੁਣ ਨਿਰਦੇਸ਼ਨ ਵੱਲ ਵਧੇ ਗੱਬਰ ਸੰਗਰੂਰ, ਪਹਿਲੀ ਨਿਰਦੇਸ਼ਿਤ ਫਿਲਮ ‘ਵਾਈਟ ਪੰਜਾਬ’ ਰਿਲੀਜ਼ ਲਈ ਤਿਆਰ
  2. ਇਥੇ ਦੇਖੋ ਪਾਲੀਵੁੱਡ ਦੀਆਂ ਆਨ-ਸਕ੍ਰੀਨ ਜੋੜੀਆਂ ਦੀ ਸੂਚੀ, ਜਿਨ੍ਹਾਂ ਦੀ ਕੈਮਿਸਟਰੀ ਨੇ ਲਿਆ ਦਿੱਤਾ ਸੀ ਬਾਕਸ ਆਫਿਸ 'ਤੇ ਤੂਫਾਨ
  3. ਤਾਰਕ ਮਹਿਤਾ ਸੀਰੀਅਲ ਦੀ ਰੌਸ਼ਨ ਭਾਬੀ ਨੇ ਅਸਿਤ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਇਲਜ਼ਾਮ, ਕਿਹਾ-'ਨਿਰਮਾਤਾ ਨੇ ਮੇਰਾ ਫਾਇਦਾ ਉਠਾਇਆ'

ਪਰਿਣੀਤੀ ਨੇ ਮੰਗਣੀ ਲਈ ਸਾਦਾ ਪਰ ਸ਼ਾਨਦਾਰ ਪਹਿਰਾਵਾ ਚੁਣਿਆ:ਪਰਿਣੀਤੀ ਅਤੇ ਰਾਘਵ ਦੀ ਮੰਗਣੀ 'ਚ ਸਿਰਫ ਪਰਿਵਾਰਕ ਮੈਂਬਰ ਅਤੇ ਖਾਸ ਦੋਸਤ ਹੀ ਸ਼ਾਮਲ ਹੋਣਗੇ। ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਮਹਿਮਾਨਾਂ ਦੀ ਸੂਚੀ ਵਿੱਚ ਸ਼ਾਮਲ ਹਨ। ਪਰਿਣੀਤੀ ਆਪਣੀ ਮੰਗਣੀ ਵਿੱਚ ਮਨੀਸ਼ ਮਲਹੋਤਰਾ ਵੱਲੋਂ ਡਿਜ਼ਾਇਨ ਕੀਤੇ ਗਏ ਭਾਰਤੀ ਪਹਿਰਾਵੇ 'ਚ ਨਜ਼ਰ ਆਵੇਗੀ। ਦੱਸਿਆ ਜਾ ਰਿਹਾ ਹੈ ਕਿ ਪਰਿਣੀਤੀ ਨੇ ਮੰਗਣੀ ਲਈ ਬਹੁਤ ਹੀ ਸਾਦਾ ਪਰ ਸ਼ਾਨਦਾਰ ਪਹਿਰਾਵਾ ਚੁਣਿਆ ਹੈ। ਦੂਜੇ ਪਾਸੇ, ਰਾਘਵ ਚੱਢਾ ਆਪਣੇ ਮਾਮਾ ਅਤੇ ਫੈਸ਼ਨ ਡਿਜ਼ਾਈਨਰ ਪਵਨ ਸਚਦੇਵਾ ਦੁਆਰਾ ਡਿਜ਼ਾਈਨ ਕੀਤੇ ਕੱਪੜਿਆ ਵਿੱਚ ਨਜ਼ਰ ਆਉਣਗੇ।

ਪਰਿਣੀਤੀ ਅਤੇ ਰਾਘਵ ਦੀ ਮੰਗਣੀ ਦੀ ਥੀਮ:ਫਿਲਹਾਲ ਪਰਿਣੀਤੀ ਆਪਣੇ ਪਰਿਵਾਰ ਨਾਲ ਦਿੱਲੀ 'ਚ ਮੌਜੂਦ ਹੈ। ਉਹ ਮੰਗਣੀ ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ। ਪਰਿਣੀਤੀ ਅਤੇ ਰਾਘਵ ਕਿਸੇ ਗੁਪਤ ਤਰੀਕੇ ਨਾਲ ਮੰਗਣੀ ਨਹੀਂ ਕਰ ਰਹੇ ਹਨ, ਸਗੋਂ ਉਹ ਇਸ ਨੂੰ ਨਿੱਜੀ ਫੰਕਸ਼ਨ ਵਜੋਂ ਰੱਖਣਾ ਚਾਹੁੰਦੇ ਹਨ। ਮੰਗਣੀ 'ਚ ਪੂਰਾ ਪੰਜਾਬੀ ਅੰਦਾਜ਼ ਦੇਖਣ ਨੂੰ ਮਿਲੇਗਾ। ਮੰਗਣੀ ਦੀ ਥੀਮ ਪੇਸਟਲ ਰੱਖੀ ਗਈ ਹੈ। ਇਸ ਦੇ ਨਾਲ ਹੀ ਇਸ ਦਿਨ ਨੂੰ ਚੋਪੜਾ ਪਰਿਵਾਰ ਲਈ ਖਾਸ ਬਣਾਉਣ ਲਈ ਦਿੱਲੀ ਹੀ ਨਹੀਂ ਸਗੋਂ ਮੁੰਬਈ ਦਾ ਘਰ ਵੀ ਤਿਆਰ ਕੀਤਾ ਜਾ ਰਿਹਾ ਹੈ। ਪਰਿਣੀਤੀ ਦੀ ਮੰਗਣੀ ਮੌਕੇ ਉਨ੍ਹਾਂ ਦੇ ਮੁੰਬਈ ਫਲੈਟ ਨੂੰ ਲਾਈਟਾਂ ਨਾਲ ਸਜਾਇਆ ਗਿਆ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਪਰਿਣੀਤੀ-ਰਾਘਵ ਦੀ ਮੰਗਣੀ 'ਤੇ ਹਨ।

ABOUT THE AUTHOR

...view details