ਹੈਦਰਾਬਾਦ:ਪ੍ਰਿਯੰਕਾ ਚੋਪੜਾ ਅੱਜਕੱਲ੍ਹ ਆਪਣੀ ਮਾਂ ਬਣਨ ਦੇ ਦੌਰ ਦਾ ਆਨੰਦ ਮਾਣ ਰਹੀ ਹੈ। ਪ੍ਰਿਯੰਕਾ ਚੋਪੜਾ ਇਸ ਸਾਲ ਜਨਵਰੀ 'ਚ ਸਰੋਗੇਸੀ ਜ਼ਰੀਏ ਬੇਟੀ ਦੀ ਮਾਂ ਬਣੀ ਸੀ ਅਤੇ ਉਦੋਂ ਤੋਂ ਹੀ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਨਾਲ ਤਸਵੀਰਾਂ ਸ਼ੇਅਰ ਕਰਦੀ ਰਹੀ ਹੈ। ਪ੍ਰਿਯੰਕਾ ਨੇ ਇਕ ਵਾਰ ਫਿਰ ਆਪਣੀ ਬੇਟੀ ਨਾਲ ਤਸਵੀਰ ਸ਼ੇਅਰ ਕੀਤੀ ਹੈ। ਪਰ ਇਸ ਵਾਰ ਵੀ ਅਦਾਕਾਰਾ ਨੇ ਬੇਟੀ ਦਾ ਚਿਹਰਾ ਨਹੀਂ ਦਿਖਾਇਆ ਹੈ। ਪ੍ਰਿਯੰਕਾ ਚੋਪੜਾ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਉਹ ਆਪਣੀ ਬੇਟੀ ਨੂੰ ਸੈਰ ਕਰਨ ਲਈ ਬਾਹਰ ਨਿਕਲੀ ਹੈ।
ਇਸ ਤਸਵੀਰ 'ਚ ਪ੍ਰਿਯੰਕਾ ਨੇ ਕਰੀਮ ਰੰਗ ਦੀ ਡਰੈੱਸ ਅਤੇ ਹਾਈ ਹੀਲ ਪਾਈ ਹੋਈ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਲਿਖਿਆ 'ਦੋ ਲੜਕੀਆਂ ਸੈਰ ਕਰਨ ਲਈ ਨਿਕਲੀਆਂ।' ਹੁਣ ਪ੍ਰਿਅੰਕਾ ਦੀ ਇਸ ਖੂਬਸੂਰਤ ਤਸਵੀਰ 'ਤੇ ਪ੍ਰਸ਼ੰਸਕ ਕਮੈਂਟ ਕਰ ਰਹੇ ਹਨ।
ਇਕ ਪ੍ਰਸ਼ੰਸਕ ਨੇ ਲਿਖਿਆ 'ਬਹੁਤ ਪਿਆਰਾ।' ਇਕ ਹੋਰ ਪ੍ਰਸ਼ੰਸਕ ਨੇ ਲਿਖਿਆ, ਤੁਹਾਨੂੰ ਦੋਵਾਂ ਨੂੰ ਦੇਖ ਕੇ ਚੰਗਾ ਲੱਗਾ। ਇਕ ਹੋਰ ਪ੍ਰਸ਼ੰਸਕ ਨੇ ਲਿਖਿਆ 'ਮਹਾਰਾਣੀ ਆਪਣੀ ਰਾਣੀ ਨਾਲ'।