ਪੰਜਾਬ

punjab

ETV Bharat / entertainment

Priyanka Chopra Reveals: ਜਦੋਂ ਦੇਸੀ ਗਰਲ ਨੇ ਚੱਖਿਆ ਸੀ ਮੈਕਸੀਕਨ ਖਾਣਾ, ਕੁੱਝ ਇਸ ਤਰ੍ਹਾਂ ਦਾ ਹੋ ਗਿਆ ਸੀ ਹਾਲ - ਪ੍ਰਿਅੰਕਾ ਚੋਪੜਾ ਦੀ ਫਿਲਮ

ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਨੇ ਮੈਕਸੀਕਨ ਫੂਡ ਨੂੰ ਲੈ ਕੇ ਖੁਲਾਸਾ ਕੀਤਾ ਹੈ। ਇਸ ਦੌਰਾਨ ਅਦਾਕਾਰਾ ਨੇ ਦੱਸਿਆ ਕਿ ਉਹ ਉਸ ਕੌੜੀ ਯਾਦ ਨੂੰ ਭੁੱਲਣਾ ਚਾਹੁੰਦੀ ਹੈ।

Priyanka Chopra Reveals
Priyanka Chopra Reveals

By

Published : May 6, 2023, 5:20 PM IST

ਮੁੰਬਈ:ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਆਪਣੇ ਪ੍ਰਸ਼ੰਸਕਾਂ ਨਾਲ ਬੇਝਿਜਕ ਹਰ ਗੱਲ ਨੂੰ ਕੈਮਰੇ ਦੇ ਸਾਹਮਣੇ ਸ਼ੇਅਰ ਕਰਦੀ ਹੈ ਜਾਂ ਸੋਸ਼ਲ ਮੀਡੀਆ 'ਤੇ। ਇਸ ਸਿਲਸਿਲੇ 'ਚ ਦੇਸੀ ਗਰਲ ਨੇ ਖੁਲਾਸਾ ਕਰਦੇ ਹੋਏ ਆਪਣੀ ਇਕ ਕੌੜੀ ਯਾਦ ਸਾਂਝੀ ਕੀਤੀ ਹੈ। ਇਕ ਇੰਟਰਵਿਊ ਦੌਰਾਨ ਪ੍ਰਿਅੰਕਾ ਚੋਪੜਾ ਨੇ ਦੱਸਿਆ ਕਿ ਇਕ ਵਾਰ ਮੈਕਸੀਕਨ ਖਾਣਾ ਖਾਣ ਤੋਂ ਬਾਅਦ ਉਸ ਨਾਲ ਕੁਝ 'ਸ਼ਰਮਨਾਕ' ਹੋਇਆ। ਉਸਨੇ ਦੱਸਿਆ ਕਿ ਇੱਕ ਵਾਰ ਉਸਨੇ ਇੱਕ ਜਨਤਕ ਜਗ੍ਹਾ 'ਤੇ ਪੱਦ ਮਾਰ ਦਿੱਤਾ ਸੀ, ਜਿਸ ਕਾਰਨ ਉਹ ਬਹੁਤ ਸ਼ਰਮਿੰਦਾ ਸੀ ਅਤੇ ਉਹ ਇਸ ਕਹਾਣੀ ਨੂੰ ਜਲਦੀ ਤੋਂ ਜਲਦੀ ਭੁੱਲਣਾ ਚਾਹੁੰਦੀ ਹੈ।

ਇਕ ਇੰਟਰਵਿਊ 'ਚ ਪ੍ਰਿਅੰਕਾ ਨੇ ਉਸ ਸਮੇਂ ਨੂੰ ਯਾਦ ਕਰਦੇ ਹੋਏ ਦੱਸਿਆ ਕਿ 'ਮੈਂ ਇਕ ਵਾਰ ਜਨਤਕ ਜਗ੍ਹਾਂ 'ਤੇ ਪੱਦ ਮਾਰ ਦਿੱਤਾ ਸੀ। ਦਰਅਸਲ, ਮੈਂ ਦੁਪਹਿਰ ਦੇ ਖਾਣੇ ਲਈ ਮੈਕਸੀਕਨ ਭੋਜਨ ਖਾਧਾ ਜਿਸ ਤੋਂ ਬਾਅਦ ਮੈਂ ਜਨਤਕ ਤੌਰ ਉਤੇ ਪੱਦ ਮਾਰ ਦਿੱਤਾ। ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਸੀ। ਹਾਲਾਂਕਿ, ਸੀਟਾਡੇਲ ਅਦਾਕਾਰਾ ਨੇ ਇਹ ਨਹੀਂ ਦੱਸਿਆ ਕਿ ਇਹ ਘਟਨਾ ਕਦੋਂ ਅਤੇ ਕਿੱਥੇ ਹੋਈ ਸੀ।

ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਆਪਣੀ ਬੇਬਾਕੀ ਲਈ ਵੀ ਜਾਣੀ ਜਾਂਦੀ ਹੈ। ਅਦਾਕਾਰਾ ਨੇ ਹਾਲ ਹੀ ਵਿੱਚ ਆਪਣੀ ਨੱਕ ਦੀ ਸਰਜਰੀ ਬਾਰੇ ਗੱਲ ਕੀਤੀ ਸੀ। ਉਸ ਨੇ ਦੱਸਿਆ ਕਿ ਉਹ ਸਮਾਂ ਕਾਲਾ ਸਮਾਂ ਸੀ। ਉਸ ਨੂੰ ਤਿੰਨ ਵੱਖ-ਵੱਖ ਫਿਲਮਾਂ ਤੋਂ ਕੱਢ ਦਿੱਤਾ ਗਿਆ ਅਤੇ ਉਸ ਨੇ ਮਹਿਸੂਸ ਕੀਤਾ ਕਿ ਉਸ ਦਾ ਐਕਟਿੰਗ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਿਆ ਹੈ, ਜਿਸ ਕਾਰਨ ਉਹ ਡਿਪਰੈਸ਼ਨ ਵਿੱਚ ਚਲੀ ਗਈ ਸੀ।

ਹੁਣ ਇਥੇ ਜੇਕਰ ਦੇਸੀ ਗਰਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਚੋਪੜਾ ਆਪਣੇ ਪਤੀ-ਗਾਇਕ ਨਿਕ ਜੋਨਸ ਨਾਲ ਹਾਲ ਹੀ ਵਿੱਚ ਨਿਊਯਾਰਕ ਵਿੱਚ ਲਵ ਅਗੇਨ ਦੇ ਪ੍ਰੀਮੀਅਰ ਵਿੱਚ ਸ਼ਾਮਲ ਹੋਈ। ਫਿਲਮ 'ਚ ਪ੍ਰਿਅੰਕਾ ਅਤੇ ਸੈਮ ਹਿਊਗਨ ਮੁੱਖ ਭੂਮਿਕਾਵਾਂ 'ਚ ਹਨ। ਨਿਕ ਨੇ ਫਿਲਮ 'ਚ ਕੈਮਿਓ ਰੋਲ ਨਿਭਾਇਆ ਹੈ। ਅਦਾਕਾਰਾ ਦੀ ਵੈੱਬ ਸੀਰੀਜ਼ ਸੀਟਾਡੇਲ ਵੀ ਹਾਲ ਹੀ 'ਚ ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਸਰਾਹਿਆ ਜਾ ਰਿਹਾ ਹੈ। ਪ੍ਰਿਅੰਕਾ ਜਲਦ ਹੀ ਫਰਹਾਨ ਅਖਤਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਜੀ ਲੇ ਜ਼ਰਾ' 'ਚ ਨਜ਼ਰ ਆਵੇਗੀ। ਫਿਲਮ 'ਚ ਪ੍ਰਿਅੰਕਾ ਚੋਪੜਾ ਦੇ ਨਾਲ ਆਲੀਆ ਭੱਟ ਅਤੇ ਕੈਟਰੀਨਾ ਕੈਫ ਵੀ ਨਜ਼ਰ ਆਉਣਗੀਆਂ।

ਇਹ ਵੀ ਪੜ੍ਹੋ:ਦੀਪਿਕਾ ਪਾਦੂਕੋਣ ਨੇ ਮੇਟ ਗਾਲਾ 'ਚ ਡੈਬਿਊ ਕਰਨ ਲਈ ਆਲੀਆ ਦੀ ਕੀਤੀ ਤਾਰੀਫ਼, ਕਿਹਾ 'ਤੁਸੀਂ ਕਰ ਦਿਖਾਇਆ'

ABOUT THE AUTHOR

...view details