ਪੰਜਾਬ

punjab

ETV Bharat / entertainment

Priyanka Chopra: ਨਿਕ ਜੋਨਸ ਵੱਲੋ ਸ਼ੇਅਰ ਕੀਤੀ ਪੋਸਟ 'ਤੇ ਦੇਸੀ ਗਰਲ ਨੇ ਦਿੱਤੀ ਅਜਿਹੀ ਪ੍ਰਤੀਕਿਰੀਆ, ਦੋਖੋ ਤਸਵੀਰਾਂ - Priyanka Chopra daughter news

Priyanka Chopra Reacts on Nick Jonas Post: ਹਾਲ ਹੀ ਵਿੱਚ ਨਿਕ ਜੋਨਸ ਨੇ ਪ੍ਰਿਅੰਕਾ ਚੋਪੜਾ ਦੀ ਸਿਮੂ ਲਿਉ ਦੇ ਨਾਲ ਤਸਵੀਰ ਪੋਸਟ ਕੀਤੀ। ਜਿਸਨੂੰ ਪ੍ਰਿਅੰਕਾ ਨੇ ਆਪਣੀ ਸਟੋਰੀ 'ਤੇ ਸ਼ੇਅਰ ਕਰਕੇ ਪ੍ਰਤੀਕਿਰੀਆ ਦਿੱਤੀ ਹੈ।

Priyanka Chopra Reacts on Nick Jonas Post
Priyanka Chopra Reacts on Nick Jonas Post

By ETV Bharat Punjabi Team

Published : Oct 1, 2023, 12:11 PM IST

ਮੁੰਬਈ:ਨਿਕ ਜੋਨਸ ਨੇ ਪ੍ਰਿਅੰਕਾ ਚੋਪੜਾ ਦੀ ਸਿਮੂ ਲਿਉ ਦੇ ਨਾਲ ਇੱਕ ਤਸਵੀਰ ਪੋਸਟ ਕੀਤੀ। ਇਸ ਤਸਵੀਰ 'ਚ ਪ੍ਰਿਅੰਕਾ ਕੁਝ ਕਹਿੰਦੇ ਹੋਏ ਨਜ਼ਰ ਆ ਰਹੀ ਹੈ। ਇਸ ਪੋਸਟ 'ਤੇ ਉਨ੍ਹਾਂ ਨੇ ਕੈਪਸ਼ਨ ਲਿਖਿਆ, "ਸਤੰਬਰ"। ਨਿਕ ਦੀ ਇਸ ਪੋਸਟ ਨੂੰ ਪ੍ਰਿਅੰਕਾ ਨੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰਕੇ ਪ੍ਰਤੀਕਿਰੀਆ ਦਿੱਤੀ ਹੈ। ਜਿਸ 'ਚ ਉਨ੍ਹਾਂ ਨੇ ਲਿਖਿਆ," ਮੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਕੀ ਬੋਲ ਰਹੀ ਹਾਂ।"

Priyanka Chopra Reacts on Nick Jonas Post
Priyanka Chopra Reacts on Nick Jonas Post

ਪ੍ਰਿਅੰਕਾ ਚੋਪੜਾ ਨੇ ਨਿਕ ਜੋਨਸ ਦੀਆਂ ਪੋਸਟਾਂ 'ਤੇ ਦਿੱਤੀ ਪ੍ਰਤੀਕਿਰੀਆ: ਨਿਕ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਹੋਰ ਵੀ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੀ ਬੇਟੀ ਮਾਲਤੀ ਵੀ ਸ਼ਾਮਲ ਹੈ। ਇਸ ਤਸਵੀਰ ਨੂੰ ਪ੍ਰਸ਼ੰਸ਼ਕ ਕਾਫ਼ੀ ਪਿਆਰ ਦੇ ਰਹੇ ਹਨ ਅਤੇ ਕੰਮੈਟ ਵੀ ਕਰ ਰਹੇ ਹਨ। ਨਿਕ ਨੇ ਇਨ੍ਹਾਂ ਤਸਵੀਰਾਂ ਨਾਲ ਉਨ੍ਹਾਂ ਦੇ 31ਵੇਂ ਜਨਮਦਿਨ ਸਮੇਤ ਇਹ ਸਤੰਬਰ ਮਹੀਨਾ ਕਿਵੇਂ ਬੀਤਿਆਂ, ਇਸਦੀ ਇੱਕ ਝਲਕ ਵੀ ਦਿਖਾਈ ਹੈ। ਨਿਕ ਨੇ ਐਤਵਾਰ ਨੂੰ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਪੋਸਟ ਕੀਤੀਆ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੀ ਪਤਨੀ ਪ੍ਰਿਅੰਕਾ ਚੋਪੜਾ ਅਤੇ ਬੇਟੀ ਮਾਲਤੀ ਮੈਰੀ ਚੋਪੜਾ ਵੀ ਸੀ।

ਨਿਕ ਨੇ ਸਤੰਬਰ ਮਹੀਨੇ ਦੀਆਂ ਕੁਝ ਯਾਦਾਂ ਕੀਤੀਆਂ ਸ਼ੇਅਰ:ਨਿਕ ਨੇ ਸਤੰਬਰ ਮਹੀਨੇ ਦੀ ਪਹਿਲੀ ਤਸਵੀਰ ਵਿੱਚ ਆਪਣੇ ਭਰਾਵਾਂ ਨਾਲ ਮਿਊਜ਼ਿਕ ਕਾਂਨਸਰਟ ਅਤੇ ਦੂਜੀ ਤਸਵੀਰ 'ਚ ਅਦਾਕਾਰ ਸੈਂਡਲਰ ਨਾਲ ਤਸਵੀਰ ਅਤੇ ਤੀਜੀ ਤਸਵੀਰ 'ਚ ਪ੍ਰਿਅੰਕਾ ਸਿਮੂ ਲਿਉ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਨਿਕ ਅਤੇ ਸਿਮੂ ਲਿਉ ਪ੍ਰਿਅੰਕਾ ਵੱਲ ਦੇਖਦੇ ਨਜ਼ਰ ਆ ਰਹੇ ਹਨ। ਨਿਕ ਨੇ ਸਤੰਬਰ ਮਹੀਨੇ 'ਚ ਮਨਾਏ ਆਪਣੇ ਜਨਮਦਿਨ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਇੱਕ ਤਸਵੀਰ 'ਚ ਨਿਕ-ਪ੍ਰਿਅੰਕਾ ਦੀ ਬੇਟੀ ਮਾਲਤੀ ਚੋਪੜਾ ਨੂੰ ਇੱਕ ਖੇਤ 'ਚ ਆਪਣੀ ਕਮਰ 'ਤੇ ਹੱਥ ਰੱਖ ਕੇ ਖੜੇ ਦੇਖਿਆ ਗਿਆ ਅਤੇ ਉਹ ਆਪਣੇ ਆਲੇ-ਦੁਆਲੇ ਜਾਨਵਰਾਂ ਨੂੰ ਦੇਖ ਰਹੀ ਸੀ। ਆਖਰੀ ਤਸਵੀਰ 'ਚ ਨਿਕ ਦੀ ਸੈਲਫ਼ੀ ਸੀ। ਤਸਵੀਰਾਂ ਸ਼ੇਅਰ ਕਰਦੇ ਹੋਏ ਨਿਕ ਨੇ ਲਿਖਿਆ,"ਸਤੰਬਰ।" ਪ੍ਰਿਅੰਕਾ ਨੇ ਨਿਕ ਦੀ ਪੋਸਟ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਹੈ।

ABOUT THE AUTHOR

...view details