ਪੰਜਾਬ

punjab

ETV Bharat / entertainment

ਪ੍ਰਿਅੰਕਾ ਚੋਪੜਾ ਦੀ ਲਾਡਲੀ ਮਾਲਤੀ ਨੇ ਲਈ ਪਹਿਲੀ ਸੈਲਫੀ, 'ਦੇਸੀ ਗਰਲ' ਨੇ ਦਿਖਾਈ ਖੂਬਸੂਰਤ ਝਲਕ - Malti clicks selfies

Priyanka Chopra Daughter Malti: ਪ੍ਰਿਅੰਕਾ ਚੋਪੜਾ ਦੀ ਬੇਟੀ ਮਾਲਤੀ ਮੈਰੀ ਚੋਪੜਾ ਤਸਵੀਰਾਂ ਖਿੱਚਣਾ ਸਿੱਖ ਰਹੀ ਹੈ ਅਤੇ ਇਸੇ ਸਿਲਸਿਲੇ 'ਚ ਛੋਟੀ ਰਾਜਕੁਮਾਰੀ ਨੇ ਸੈਲਫੀ ਲਈ ਹੈ, ਦੇਸੀ ਗਰਲ ਨੇ ਪ੍ਰਸ਼ੰਸਕਾਂ ਨੂੰ ਆਪਣੀ ਬੇਟੀ ਦੀ ਕਿਊਟੈਂਸ ਓਵਰਲੋਡ ਸੈਲਫੀਜ਼ ਦੀ ਝਲਕ ਦਿਖਾਈ ਹੈ।

Priyanka Chopra daughter Malti
Priyanka Chopra daughter Malti

By ETV Bharat Entertainment Team

Published : Jan 12, 2024, 11:04 AM IST

ਮੁੰਬਈ: ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਅਤੇ ਹਾਲੀਵੁੱਡ ਅਦਾਕਾਰ-ਗਾਇਕ ਨਿਕ ਜੋਨਸ ਦੀ ਪਿਆਰੀ ਬੇਟੀ ਮਾਲਤੀ ਮੈਰੀ ਜੋਨਸ ਜਿਵੇਂ-ਜਿਵੇਂ ਵੱਡੀ ਹੋ ਰਹੀ ਹੈ, ਉਹ ਬਹੁਤ ਕੁਝ ਸਿੱਖ ਰਹੀ ਹੈ। ਅਦਾਕਾਰਾ ਪ੍ਰਿਅੰਕਾ ਚੋਪੜਾ ਸੋਸ਼ਲ ਮੀਡੀਆ 'ਤੇ ਸਰਗਰਮ ਹੈ ਅਤੇ ਅਕਸਰ ਆਪਣੀ ਲਾਡਲੀ ਦੀ ਪਿਆਰੀ ਝਲਕ ਸਾਂਝੀ ਕਰਦੀ ਹੈ। ਇਸ ਦੌਰਾਨ ਦੇਸੀ ਗਰਲ ਨੇ ਮਾਲਤੀ ਦੀ ਇਕ ਬਹੁਤ ਹੀ ਪਿਆਰੀ ਸੈਲਫੀ ਸ਼ੇਅਰ ਕੀਤੀ ਹੈ, ਜੋ ਉਸ ਦੀ ਬੇਟੀ ਨੇ ਖੁਦ ਲਈ ਹੈ। ਮਾਲਤੀ ਦੀ ਸ਼ਰਾਰਤ ਦੇਖ ਕੇ ਤੁਸੀਂ ਹੱਸ-ਹੱਸ ਕਮਲੇ ਹੋ ਜਾਓਗੇ।

ਪ੍ਰਿਅੰਕਾ ਚੋਪੜਾ ਦੀ ਬੇਟੀ ਮਾਲਤੀ ਦੁਆਰਾ ਲਈ ਸੈਲਫੀ
ਪ੍ਰਿਅੰਕਾ ਚੋਪੜਾ ਦੀ ਬੇਟੀ ਮਾਲਤੀ ਦੁਆਰਾ ਲਈ ਸੈਲਫੀ
ਪ੍ਰਿਅੰਕਾ ਚੋਪੜਾ ਦੀ ਬੇਟੀ ਮਾਲਤੀ ਦੁਆਰਾ ਲਈ ਸੈਲਫੀ

ਤੁਹਾਨੂੰ ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਸਟੋਰੀ ਸੈਕਸ਼ਨ 'ਤੇ ਪਿਆਰੀ ਮਾਲਤੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਕੈਪਸ਼ਨ 'ਚ ਲਿਖਿਆ, 'ਉਸਨੇ ਕੁਝ ਸੈਲਫੀ ਲਈਆਂ'। ਮਾਲਤੀ ਉਲਟੀ ਅਤੇ ਅੱਧੀ ਅਤੇ ਟੇਢੀ ਜਿਹੀ ਸੈਲਫੀ ਲੈਂਦੀ ਬਹੁਤ ਪਿਆਰੀ ਲੱਗ ਰਹੀ ਹੈ। ਇਸ ਦੇ ਨਾਲ ਹੀ ਇਹ ਤਸਵੀਰਾਂ ਦੇਖ ਕੇ ਪ੍ਰਿਅੰਕਾ ਚੋਪੜਾ ਹਾਸਾ ਨਹੀਂ ਰੋਕ ਪਾ ਰਹੀ ਹੈ ਕਿ ਉਸ ਦੀ ਪਿਆਰੀ ਨੇ ਸੈਲਫੀ ਲੈਣ ਦੀ ਕਲਾ ਸਿੱਖ ਲਈ ਹੈ। ਅਦਾਕਾਰਾ ਨੇ ਕੈਪਸ਼ਨ ਦੇ ਨਾਲ ਇੱਕ ਇਮੋਜੀ ਵੀ ਜੋੜਿਆ ਹੈ।

ਤੁਹਾਨੂੰ ਅੱਗੇ ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦੀ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਇਸ ਸਾਲ 15 ਜਨਵਰੀ ਨੂੰ ਦੋ ਸਾਲ ਦੀ ਹੋ ਜਾਵੇਗੀ। ਕੁਝ ਸਮਾਂ ਪਹਿਲਾਂ ਪ੍ਰਿਅੰਕਾ ਨੇ ਪ੍ਰਸ਼ੰਸਕਾਂ ਨੂੰ ਆਪਣੀ ਛੋਟੀ ਰਾਜਕੁਮਾਰੀ ਦੀ ਝਲਕ ਦਿਖਾਈ ਸੀ।

ਇਸ ਦੌਰਾਨ ਪ੍ਰਿਅੰਕਾ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਅਮਰੀਕੀ ਰੁਮਾਂਟਿਕ ਕਾਮੇਡੀ ਡਰਾਮਾ 'ਲਵ ਅਗੇਨ' ਵਿੱਚ ਨਜ਼ਰ ਆਈ ਸੀ। ਡਰਾਮੇ ਵਿੱਚ ਉਸਦੇ ਨਾਲ ਸੈਮ ਹਿਊਗਨ ਅਤੇ ਸੇਲਿਨ ਡੀਓਨ ਮੁੱਖ ਭੂਮਿਕਾਵਾਂ ਵਿੱਚ ਸਨ। ਐਕਸ਼ਨ-ਕਾਮੇਡੀ ਹੈੱਡ ਆਫ ਸਟੇਟਸ ਦੇ ਨਾਲ-ਨਾਲ ਪ੍ਰਿਅੰਕਾ ਫਰਹਾਨ ਅਖਤਰ ਦੀ 'ਜੀ ਲੇ ਜ਼ਰਾ' 'ਚ ਆਲੀਆ ਭੱਟ ਅਤੇ ਕੈਟਰੀਨਾ ਨਾਲ ਵੀ ਨਜ਼ਰ ਆਵੇਗੀ।

ABOUT THE AUTHOR

...view details