ਮੁੰਬਈ (ਬਿਊਰੋ):ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਅਤੇ ਹਾਲੀਵੁੱਡ ਗਾਇਕ-ਅਦਾਕਾਰ ਨਿਕ ਜੋਨਸ ਦੀ ਪਿਆਰੀ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ 15 ਜਨਵਰੀ ਨੂੰ ਦੋ ਸਾਲ ਦੀ ਹੋ ਗਈ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਪ੍ਰਿਅੰਕਾ ਅਤੇ ਨਿਕ ਦੀ ਇੱਕ ਵੀਡੀਓ ਅਤੇ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ 'ਚ ਇਹ ਸਟਾਰ ਜੋੜਾ ਲਾਸ ਏਂਜਲਸ ਦੇ ਬੀਚ 'ਤੇ ਆਪਣੇ ਪਿਆਰੇ ਦਾ ਦੂਜਾ ਜਨਮਦਿਨ ਸੈਲੀਬ੍ਰੇਟ ਕਰਦਾ ਨਜ਼ਰ ਆ ਰਿਹਾ ਹੈ। ਸਟਾਰ ਜੋੜੇ ਦੇ ਨਾਲ-ਨਾਲ ਪਰਿਵਾਰ ਦੇ ਮੈਂਬਰ ਅਤੇ ਦੋਸਤ ਵੀ ਸਮੁੰਦਰ ਕੰਢੇ ਨਜ਼ਰ ਆ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦੇ ਇੱਕ ਫੈਨ ਪੇਜ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸ਼ੇਅਰ ਕਰਕੇ ਇਸ ਦੀ ਝਲਕ ਦਿਖਾਈ ਹੈ। ਵੀਡੀਓ 'ਚ ਪ੍ਰਿਅੰਕਾ ਅਤੇ ਨਿਕ ਆਪਣੀ ਛੋਟੀ ਰਾਜਕੁਮਾਰੀ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਪਾਰਟੀ 'ਚ ਨਿਕ ਦੇ ਭਰਾ ਫਰੈਂਕੀ ਜੋਨਸ ਵੀ ਉਨ੍ਹਾਂ ਨਾਲ ਨਜ਼ਰ ਆਏ। ਹਾਲਾਂਕਿ ਅਜੇ ਤੱਕ ਪ੍ਰਿਅੰਕਾ ਅਤੇ ਨਿਕ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਨਹੀਂ ਕੀਤੀਆਂ ਹਨ।