ਹੈਦਰਾਬਾਦ:ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਹਾਲ ਹੀ ਵਿੱਚ ਆਪਣੇ ਸਫਲ ਵਿਆਹ ਦੀ ਪੰਜਵੀਂ ਵਰ੍ਹੇਗੰਢ ਮਨਾ ਕੇ ਸੁਰਖੀਆਂ ਬਟੋਰੀਆਂ ਹਨ। ਇਸ ਸਟਾਰ ਜੋੜੇ ਨੇ 11 ਦਸੰਬਰ ਨੂੰ ਲੰਡਨ ਵਿੱਚ ਆਪਣੇ ਦੋਸਤਾਂ ਨਾਲ ਬਹੁਤ ਹੀ ਮਸਤੀ ਭਰੇ ਢੰਗ ਨਾਲ ਵਿਆਹ ਦੀ ਵਰ੍ਹੇਗੰਢ ਮਨਾਈ ਸੀ। ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀ ਵਰ੍ਹੇਗੰਢ ਦੀ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਪਿਆਰ ਹਾਸਲ ਕੀਤਾ ਸੀ।
ਹੁਣ 15 ਦਸੰਬਰ ਨੂੰ ਇਸ ਜੋੜੇ ਦੀ ਇੱਕ ਹੋਰ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਤਸਵੀਰ ਜੋੜੇ ਦੇ ਵਿਆਹ ਦੀ ਵਰ੍ਹੇਗੰਢ ਦੇ ਜਸ਼ਨ ਦੀ ਨਹੀਂ ਹੈ। ਇਸ ਤਸਵੀਰ 'ਚ ਇਹ ਜੋੜਾ ਰਿਵਾਇਤੀ ਲੁੱਕ 'ਚ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਇਸ ਵਾਇਰਲ ਤਸਵੀਰ ਦੀ ਚਰਚਾ ਦਾ ਕਾਰਨ ਇਸ 'ਚ ਨਜ਼ਰ ਆ ਰਿਹਾ ਅਨੁਸ਼ਕਾ ਸ਼ਰਮਾ ਦਾ ਬੇਬੀ ਬੰਪ ਹੈ।
ਕੀ ਅਨੁਸ਼ਕਾ ਸ਼ਰਮਾ ਦੂਜੀ ਵਾਰ ਹੈ ਗਰਭਵਤੀ?: ਤੁਹਾਨੂੰ ਦੱਸ ਦੇਈਏ ਅਨੁਸ਼ਕਾ ਸ਼ਰਮਾ ਕ੍ਰਿਕਟ ਵਰਲਡ ਕੱਪ 2023 ਤੋਂ ਬਾਅਦ ਆਪਣੀ ਦੂਜੀ ਗਰਭ ਅਵਸਥਾ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਹਾਲਾਂਕਿ ਜੋੜੇ ਨੇ ਇਸ 'ਤੇ ਅਜੇ ਕੁਝ ਨਹੀਂ ਕਿਹਾ ਹੈ। ਹੁਣ ਜੋੜੇ ਦੀ ਇਸ ਵਾਇਰਲ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ। ਇਸ ਵਾਇਰਲ ਤਸਵੀਰ 'ਚ ਅਨੁਸ਼ਕਾ ਸ਼ਰਮਾ ਖਾਕੀ ਰੰਗ ਦੀ ਸਾੜ੍ਹੀ 'ਚ ਨਜ਼ਰ ਆ ਰਹੀ ਹੈ ਅਤੇ ਵਿਰਾਟ ਸਫੈਦ ਕੁੜਤੇ ਅਤੇ ਧੋਤੀ 'ਚ ਨਜ਼ਰ ਆ ਰਹੇ ਹਨ।