ਚੰਡੀਗੜ੍ਹ:ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰੀਤੀ ਝੰਗੀਆਂਨੀ ਨੂੰ ਮਿਡ ਡੇ ਇੰਡੀਆਂ ਵੱਲੋਂ ਕਰਵਾਏ ਗਏ ‘ਵੂਮੈਨ ਇੰਮਪਾਵਰਮੈਂਟ ਐਵਾਰਡ’ ਨਾਲ ਨਵਾਜਿਆ ਗਿਆ ਹੈ, ਇਹਨਾਂ ਤੋਂ ਇਲਾਵਾ ਬਿੱਗ ਬੌਸ 16 ਫ਼ੇਮ ਚਰਚਿਤ ਚਿਹਰਿਆਂ ਅਰਚਨਾ ਗੌਤਮ, ਸ਼ਿਤਿਜ਼ਾ ਡੇ, ਯੁਵਿਕਾ ਚੌਧਰੀ ਦੀ ਝੋਲੀ ਵੀ ਇਹ ਮਾਣ ਪਿਆ ਹੈ।
ਬਾਲੀਵੁੱਡ ਦੀਆਂ ਬੇਹਤਰੀਨ ਫ਼ਿਲਮ 'ਮੁਹੱਬਤੇ' ਵਿਚ ਸ਼ਾਮਿਲ ਤੋਂ ਇਲਾਵਾ ‘ਅਵਾਰਾ ਪਾਗਲ ਦੀਵਾਨਾ’, ‘ਓਮਕਾਰਾਂ’, ‘ਸੱਜਣਾ ਵੇਂ ਸੱਜਣਾਂ’ ਜਿਹੀਆਂ ਕਈ ਸ਼ਾਨਦਾਰ ਅਤੇ ਚੰਗੀਆਂ ਹਿੰਦੀ, ਪੰਜਾਬੀ ਫ਼ਿਲਮਾਂ ਕਰ ਚੁੱਕੀ ਬਾਕਮਾਲ ਅਦਾਕਾਰਾ ਪ੍ਰੀਤੀ ਝੰਗੀਆਂਨੀ ਨੂੰ ਉਨ੍ਹਾਂ ਦੀ ਘਰੇਲੂ ਪ੍ਰੋਡੋਕਸ਼ਨ ਅਧੀਨ ਇੰਨ੍ਹੀਂ ਦਿਨ੍ਹੀਂ ਦੇਸ਼ਭਰ ਵਿਖੇ ਜਾਰੀ ਪ੍ਰੋ ਪੰਜ਼ਾ ਲੀਗ ਵਿਚ ਨਿਭਾਈ ਪ੍ਰਭਾਵੀ ਪ੍ਰਬੰਧਕੀ ਭੂਮਿਕਾ ਦੇ ਚਲਦਿਆਂ ਇਹ ਐਵਾਰਡ ਦਿੱਤਾ ਗਿਆ ਹੈ।
ਉਲੇਖ਼ਯੋਗ ਹੈ ਕਿ ਉਕਤ ਲੀਗ ਦੇਸ਼ ਦੀ ਇਕਮਾਤਰ ਐਸੀ ਲੀਗ ਹੈ, ਜਿਸ ਵਿਚ ਪੁਰਸ਼ ਅਤੇ ਮਹਿਲਾ ਸਾਧਾਰਨ ਵਰਗ ਤੋਂ ਇਲਾਵਾ ਸਰੀਰਕ ਵਿਕਲਾਂਗਤਾ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਨੂੰ ਵੀ ਨਵਾਂ ਖੇਡ ਜੋਸ਼ ਦੇਣ ਲਈ ਸ਼ਾਮਿਲ ਕੀਤਾ ਜਾ ਰਿਹਾ ਹੈ ਤਾਂ ਜੋ ਮਾਨਸਿਕ ਰੂਪ ਵਿਚ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ। ਇਸ ਪੂਰੇ ਲੀਡ ਪ੍ਰੋਗਰਾਮਾਂ ਦੀ ਅਗਵਾਈ ਹਿੰਦੀ ਸਿਨੇਮਾ ਦੇ ਮੰਨੇ ਪ੍ਰਮੰਨੇ ਅਦਾਕਾਰ-ਨਿਰਮਾਤਾ ਅਤੇ ਪ੍ਰੀਤੀ ਝੰਗੀਆਂਨੀ ਦੇ ਪਤੀ ਪ੍ਰਵੀਨ ਡਬਾਸ ਕਰ ਰਹੇ ਹਨ।
ਜੋ ਇਸ ਵਿਲੱਖਣ ਲੀਡ ਹਿੱਸਿਆਂ ਨੂੰ ਵੱਖ ਵੱਖ ਰਾਜਾਂ ਅਤੇ ਹਿੱਸਿਆਂ ਵਿਚ ਕਰਵਾਉਣ ਵਿਚ ਲਗਾਤਾਰ ਮੋਹਰੀ ਹੋ ਕਾਰਜ ਕਰ ਰਹੇ ਹਨ। 2020 ਵਿਚ ਸਥਾਪਿਤੀ ਵੱਲ ਵਧੀ ਇਸ ਲੀਗ ਦੇ ਮੱਦੇਨਜ਼ਰ ਹੁਣ ਤੱਕ ਕਈ ਹਰਿਆਣਾ, ਚੰਡੀਗੜ੍ਹ ਆਦਿ ਵਿਖੇ ਰੈਕਿੰਗ ਟੂਰਨਾਂਮੈਂਟ, ਮੇਗਾ ਮੈਚ ਆਯੋਜਿਤ ਕੀਤੇ ਜਾ ਚੁੱਕੇ ਹਨ, ਜਿਸ ਦੌਰਾਨ ਹਰ ਈਵੈਂਟ ਨੂੰ ਸਫਲਤਾਪੂਰਵਕ ਸੰਪੂਰਨ ਕਰਵਾਉਣ ਅਤੇ ਉਸ ਦਾ ਪ੍ਰਬੰਧਨ ਕਰਨ ਦੀਆਂ ਸਾਰੀਆਂ ਜਿੰਮੇਵਾਰੀਆਂ ਪ੍ਰੀਤੀ ਝੰਗੀਆਂਨੀ ਹੀ ਸੰਭਾਲ ਰਹੇ ਹਨ।
'ਮੁਹੱਬਤੇਂ' ਤੋਂ ਬਾਅਦ ਕਰੀਅਰ: ਪ੍ਰੀਤੀ ਨੇ ਪਹਿਲੀ ਵਾਰ ਸਾਲ 1999 'ਚ ਮਲਿਆਲਮ ਫਿਲਮ 'ਮਜਾਵਿਲੂ' 'ਚ ਕੰਮ ਕੀਤਾ ਅਤੇ ਉਸੇ ਸਾਲ ਪ੍ਰੀਤੀ ਨੂੰ ਤੇਲਗੂ ਫਿਲਮ 'ਥਮਮੁਡੂ' 'ਚ ਵੀ ਬ੍ਰੇਕ ਮਿਲਿਆ। ਇਹ ਦੋਵੇਂ ਫਿਲਮਾਂ ਕਰਨ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਫਿਲਮ 'ਮੁਹੱਬਤੇਂ' 'ਚ ਕੰਮ ਕੀਤਾ। ਇਸ ਫਿਲਮ 'ਚ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਇਹ ਫਿਲਮ ਸੁਪਰਹਿੱਟ ਰਹੀ ਸੀ।
ਕਦੇ ਵੀ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ:ਅਦਾਕਾਰਾ ਦੇ ਮੁਤਾਬਕ ਅਦਾਕਾਰਾ ਬਣਨ ਦਾ ਖਿਆਲ ਉਸ ਦੇ ਦਿਮਾਗ 'ਚ ਕਦੇ ਨਹੀਂ ਆਇਆ ਸੀ। ਇਸ 'ਤੇ ਉਸ ਨੇ ਕਿਹਾ 'ਅਦਾਕਾਰਾ ਬਣਨਾ ਮੇਰਾ ਕਦੇ ਸੁਪਨਾ ਨਹੀਂ ਸੀ। ਮੈਨੂੰ ਲੱਗਦਾ ਹੈ ਕਿ ਇਹ ਇੱਕ ਸੁੰਦਰ ਯਾਤਰਾ ਰਹੀ ਹੈ। ਮੈਂ ਉੱਥੇ ਗਈ ਜਿੱਥੇ ਜ਼ਿੰਦਗੀ ਮੈਨੂੰ ਲੈ ਗਈ। ਮੈਂ ਕਦੇ ਵੀ ਕੁਝ ਯੋਜਨਾ ਨਹੀਂ ਬਣਾਉਂਦੀ। ਮੈਂ ਕਦੇ ਵੀ ਆਪਣੇ ਕਰੀਅਰ ਲਈ ਕੋਈ ਸਹੀ ਵਿਚਾਰ ਨਹੀਂ ਕੀਤਾ ਅਤੇ ਨਾ ਹੀ ਕੋਈ ਯੋਜਨਾ ਬਣਾਈ।
ਇਹ ਵੀ ਪੜ੍ਹੋ:Karan Aujla wedding: ਕਰਨ ਔਜਲਾ ਦੇ ਵਿਆਹ ਨੇ ਤੋੜੇ ਕਈ ਕੁੜੀਆਂ ਦੇ ਦਿਲ, ਇੱਕ ਨੇ ਲਿਖਿਆ 'ਕਿਉਂ ਬੇਬੀ ਕਿਉਂ'