ਚੰਡੀਗੜ੍ਹ: ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਵਿੱਚ ਆਪਣੇ ਖੂਬਸੂਰਤ ਗੀਤਾਂ ਅਤੇ ਊਰਜਾਵਾਨ ਅਦਾਕਾਰੀ ਦੇ ਹੁਨਰ ਲਈ ਜਾਣਿਆ ਜਾਂਦਾ ਹੈ। ਹੁਣ ਇੱਕ ਨੌਜਵਾਨ ਅਤੇ ਗਲੋਬਲ ਪ੍ਰਸਿੱਧ ਅਦਾਕਾਰ ਜਲਦੀ ਹੀ ਇਮਤਿਆਜ਼ ਅਲੀ ਦੀ ਆਉਣ ਵਾਲੀ ਫਿਲਮ 'ਚਮਕੀਲਾ' ਵਿੱਚ ਪਰਿਣੀਤੀ ਚੋਪੜਾ ਦੀ ਸਹਿ-ਅਦਾਕਾਰੀ ਨਾਲ ਨਜ਼ਰ ਆਵੇਗਾ।
ਇਹ ਫਿਲਮ ਗਾਇਕ ਜੋੜੀ ਚਮਕੀਲਾ ਅਤੇ ਅਮਰਜੋਤ ਦੀ ਅਸਲ ਜ਼ਿੰਦਗੀ 'ਤੇ ਆਧਾਰਿਤ ਹੈ, ਜਿਨ੍ਹਾਂ ਨੂੰ 1988 ਵਿੱਚ ਉਨ੍ਹਾਂ ਦੇ ਬੈਂਡ ਦੇ ਦੋ ਮੈਂਬਰਾਂ ਸਮੇਤ ਕਤਲ ਕਰ ਦਿੱਤਾ ਗਿਆ ਸੀ, ਜੋ ਕਿ ਅਜੇ ਵੀ ਅਣਸੁਲਝਿਆ ਹੋਇਆ ਹੈ। ਦਿਲਜੀਤ ਅਤੇ ਪਰਿਣੀਤੀ ਅਸਲ ਜੀਵਨ ਦੀ ਜੋੜੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਹੁਣ ਦਿਲਜੀਤ ਦੁਸਾਂਝ ਨੇ ਸੋਮਵਾਰ ਰਾਤ ਨੂੰ ਆਪਣੇ ਇੰਸਟਾਗ੍ਰਾਮ 'ਤੇ ਜਾ ਕੇ ਫਿਲਮ ਦੇ ਸ਼ੂਟ ਬਾਰੇ ਇੱਕ ਅਪਡੇਟ ਸਾਂਝਾ ਕੀਤਾ, ਜਿਸ ਵਿੱਚ ਉਹ ਨਿਰਦੇਸ਼ਕ ਇਮਤਿਆਜ਼ ਅਲੀ ਦੇ ਨਾਲ ਪੂਰੇ ਸਿੱਖ ਅਵਤਾਰ ਵਿੱਚ ਇੱਕ ਬਹੁਤ ਹੀ ਗਰੀਬ ਪਿੰਡ ਦੀ ਦਿੱਖ ਨਜ਼ਰ ਆ ਰਹੇ ਹਨ, ਕੁੱਲ੍ਹ ਮਿਲਾ ਕੇ ਕਹਿ ਸਕਦੇ ਹਾਂ ਕਿ ਉਹ ਗਾਇਕ ਚਮਕੀਲਾ ਦੀ ਦਿੱਖ ਵਿੱਚ ਨਜ਼ਰ ਆ ਰਹੇ ਹਨ।
ਤਸਵੀਰ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਦੁਸਾਂਝ ਨੇ ਕੈਪਸ਼ਨ ਜੋੜਿਆ ਅਤੇ ਜਿਸ ਵਿੱਚ ਲਿਖਿਆ ਹੈ "ਇਮਤਿਆਜ਼ ਅਲੀ ਸਰ ਬਹੁਤ ਪਿਆਰ ਜੀ.. ਬਹੁਤ ਕੁਝ ਸਿਖਿਆ ਤੁਹਾਡੇ ਕੋਲੋਂ...ਪਰਿਣੀਤੀ ਚੋਪੜਾ, ਬਹੁਤ ਹੀ ਚੰਗਾ ਲੱਗਿਆ ਕੰਮ ਕਰ ਕੇ, ਸਾਰੀ ਫਿਲਮ ਕਰੂ ਦਾ ਦਿਲੋਂ ਧੰਨਵਾਦ...ਬਹੁਤ ਮਿਹਨਤ ਕੀਤੀ ਸਾਰਿਆਂ। ਭੁੱਲ ਚੁੱਕ ਲਈ ਮਾਫੀ..."। ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਫਿਲਮ ਦੀ ਲੀਡ ਫੀਮੇਲ ਪਰਿਣੀਤੀ ਚੋਪੜਾ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ ਅਤੇ ਆਪਣੇ ਹਿੱਸੇ ਦੇ ਸ਼ੂਟ ਬਾਰੇ ਅਪਡੇਟ ਦਿੱਤੀ ਸੀ। ਤਸਵੀਰ ਵਿੱਚ ਪਰਿਣੀਤੀ ਨੂੰ ਇਮਤਿਆਜ਼ ਅਲੀ ਦੇ ਨਾਲ ਇੱਕ ਆਰਾਮਦਾਇਕ ਕਾਲੇ ਪਹਿਰਾਵੇ ਵਿੱਚ ਪੋਜ਼ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ, ਜਿਸ ਵਿੱਚ ਬਲੈਕ ਐਂਡ ਵ੍ਹਾਈਟ ਚੈਕਰ ਵਾਲੀ ਕਮੀਜ਼ ਪਾਈ ਹੋਈ ਸੀ।