ਮੁੰਬਈ: ਬਿੱਗ ਬੌਸ ਓਟੀਟੀ 2 ਤੋਂ ਇੱਕ ਵਾਰ ਫਿਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਸ਼ੋਅ ਦੇ ਵੀਕੈਂਡ ਕਾ ਵਾਰ ਵਿੱਚ ਫਲਕ ਨਾਜ਼ ਦਾ ਪਤਾ ਸਾਫ਼ ਹੋਇਆ ਸੀ। ਹੁਣ ਇੱਕ ਅਜਿਹੀ ਖਬਰ ਸੁਣਨ ਨੂੰ ਮਿਲ ਰਹੀ ਹੈ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਜੀ ਹਾਂ...ਬਿੱਗ ਬੌਸ ਦੇ ਘਰ ਵਿੱਚ 37 ਦਿਨਾਂ ਤੱਕ ਟਿਕੀ ਹੋਈ ਅਦਾਕਾਰਾ ਪੂਜਾ ਭੱਟ ਨੇ ਸ਼ੋਅ ਤੋਂ ਕਿਨਾਰਾ ਕਰ ਲਿਆ ਹੈ। ਪੂਜਾ ਭੱਟ ਨੇ ਸ਼ੋਅ ਨੂੰ ਛੱਡ ਦਿੱਤਾ ਹੈ ਅਤੇ ਉਹ ਹੁਣ ਘਰ ਤੋਂ ਜਾ ਰਹੀ ਹੈ। ਸਲਮਾਨ ਖਾਨ ਦੇ ਹੋਸਟ ਵਾਲੇ ਸ਼ੋਅ ਬਿੱਗ ਬੌਸ ਨੂੰ ਛੱਡਕੇ ਜਾਣ ਪਿੱਛੇ ਪੂਜਾ ਭੱਟ ਨਾਲ ਜੁੜਿਆ ਇੱਕ ਕਾਰਨ ਵੀ ਸਾਹਮਣੇ ਆਇਆ ਹੈ। ਆਓ ਜਾਣਦੇ ਹਾਂ ਆਖੀਰ ਪੂਜਾ ਭੱਟ ਬਿੱਗ ਬੌਸ ਓਟੀਟੀ ਨੂੰ ਵਿੱਚ ਹੀ ਛੱਡ ਕੇ ਕਿਉਂ ਚੱਲੀ ਗਈ ਹੈ।
Bigg Boss OTT 2: ਪੂਜਾ ਭੱਟ ਨੇ ਵਿਚਕਾਰ ਹੀ ਛੱਡਿਆ ਸਲਮਾਨ ਖਾਨ ਦਾ ਸ਼ੋਅ, ਸਾਹਮਣੇ ਆਇਆ ਇਹ ਕਾਰਨ - bigg boss ott 2 news
Bigg Boss OTT 2: ਪੂਜਾ ਭੱਟ ਸੁਪਰਸਟਾਰ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਗ ਓਟੀਟੀ 2 ਨੂੰ ਵਿੱਚ ਹੀ ਛੱਡ ਕੇ ਚੱਲੀ ਗਈ ਹੈ, ਪੂਜਾ ਦਾ ਇਸ ਤਰ੍ਹਾਂ ਸ਼ੋਅ ਨੂੰ ਛੱਡ ਕੇ ਜਾਣ ਦਾ ਇਹ ਕਾਰਨ ਦੱਸਿਆ ਜਾ ਰਿਹਾ ਹੈ।

ਪੂਜਾ ਭੱਟ ਨੇ ਕਿਉਂ ਛੱਡਿਆ ਸ਼ੋਅ: ਤੁਹਾਨੂੰ ਦੱਸ ਦੇਈਏ ਪੂਜਾ ਭੱਟ ਸ਼ੋਅ 'ਚ ਪਹਿਲੇ ਦਿਨ ਤੋਂ ਹੀ ਮਜ਼ਬੂਤ ਮੁਕਾਬਲੇਬਾਜ਼ਾਂ 'ਚੋਂ ਇਕ ਸੀ ਅਤੇ ਘਰ 'ਚ ਹੋਣ ਵਾਲੇ ਹਰ ਟਾਸਕ 'ਚ ਰੋਲ ਚੰਗੀ ਤਰ੍ਹਾਂ ਨਿਭਾਉਂਦੀ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪੂਜਾ ਭੱਟ ਵੀ ਪਿਛਲੇ ਹਫਤੇ ਤੋਂ ਘਰ ਦੀ ਨਵੀਂ ਕਪਤਾਨ ਸੀ। ਮੀਡੀਆ ਮੁਤਾਬਕ 51 ਸਾਲਾਂ ਪੂਜਾ ਭੱਟ ਨੇ ਸਿਹਤ ਖਰਾਬ ਹੋਣ ਕਾਰਨ ਸ਼ੋਅ ਤੋਂ ਬਾਹਰ ਹੋਣ ਦਾ ਫੈਸਲਾ ਲਿਆ ਹੈ ਪਰ ਮੇਕਰਸ ਨੇ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਇਰਸ ਬ੍ਰੋਚਾ ਆਪਣੀ ਸਿਹਤ ਦੇ ਕਾਰਨ ਸ਼ੋਅ ਛੱਡ ਚੁੱਕੇ ਹਨ।
ਸਾਹਮਣੇ ਆਇਆ ਇਹ ਸਬੂਤ?:ਪੂਜਾ ਭੱਟ ਦੇ ਸ਼ੋਅ ਛੱਡਣ ਦੀ ਖਬਰ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈ ਹੈ। ਇਸ ਦੇ ਨਾਲ ਹੀ ਮੇਕਰਸ ਨੇ ਆਉਣ ਵਾਲੇ ਐਪੀਸੋਡ ਦਾ ਇੱਕ ਪ੍ਰੋਮੋ ਸ਼ੇਅਰ ਕੀਤਾ ਹੈ, ਜਿਸ ਵਿੱਚ ਪੂਜਾ ਭੱਟ ਨਜ਼ਰ ਆ ਰਹੀ ਹੈ। ਸ਼ੋਅ ਤੋਂ ਪਹਿਲਾਂ ਆਏ ਪ੍ਰੋਮੋ 'ਚ ਹਾਊਸਮੇਟ 'ਏਂਜਲ ਵਰਸੇਜ਼ ਡੇਵਿਲ' ਟਾਸਕ ਕਰ ਰਹੇ ਹਨ ਅਤੇ ਪ੍ਰੋਮੋ 'ਚ ਪੂਜਾ ਭੱਟ ਵੀ ਅੰਤ 'ਚ ਨਜ਼ਰ ਆ ਰਹੀ ਹੈ। ਹੁਣ ਪੂਜਾ ਘਰ ਛੱਡ ਕੇ ਗਈ ਹੈ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ। ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ ਆਪਣੇ 38ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਅਤੇ ਫਲਕ ਨਾਜ਼ ਨੂੰ ਆਖਰੀ ਦਿਨ (37ਵੇਂ ਦਿਨ) ਸ਼ੋਅ ਤੋਂ ਛੁੱਟੀ ਦੇ ਦਿੱਤੀ ਗਈ ਹੈ।